Gangster’s in Punjab: ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ (Murder of Sidhu Moosewala) ਦੀ ਮੌਤ ਤੋਂ ਬਾਅਦ ਸੂਬੇ ‘ਚ ਗੈਂਗਸਟਰਾਂ ਦਾ ਖ਼ੌਫ਼ ਕਾਫੀ ਵੱਧ ਗਿਆ ਹੈ। ਦੱਸ ਦਈਏ ਕਿ 29 ਮਈ 2022 ਨੂੰ ਸਿੱਧੂ ਦੀ ਮੌਤ ਤੋਂ ਬਾਅਦ ਪੰਜਾਬ (Gangwar in Punjab) ‘ਚ ਅਚਾਨਕ ਗੈਂਗ ਵਾਰ ਨੇ ਜ਼ੋਰ ਫੜ ਲਿਆ। ਇਨ੍ਹਾਂ ਸਾਢੇ ਚਾਰ ਮਹੀਨਿਆਂ ‘ਚ ਪੰਜਾਬ ਸਰਕਾਰ (Punjab Government) ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ (Punjab Police) ਨੇ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਕਈ ਅਹਿਮ ਕਦਮ ਚੁੱਕੇ। ਇਸੇ ਦੌਰਾਨ ਪੁਲਿਸ ਨੇ ਕਈ ਵੱਡੇ ਗੈਂਗਸਟਰਾਂ ਨੂੰ ਜਾਂ ਤਾਂ ਕਾਬੂ ਕੀਤਾ ਜਾਂ ਕੁਝ ਗੈਂਗਸਟਰ ਪੁਲਿਸ ਐਨਕਾਉਂਟਰ ‘ਚ ਮਾਰੇ ਗਏ।
ਫੇਮਸ ਸਿੰਗਰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਸੂਬੇ ਦੇ ਕਈ ਵੱਡੇ ਛੋਟੇ ਲੋਕਾਂ ਨੂੰ ਗੈਂਗਸਟਰਾਂ ਚੋਂ ਫਿਰੌਤੀ ਦੇ ਫੋਨ ਵੀ ਆਏ। ਜਿਸ ਤੋਂ ਬਾਅਦ ਸੂਬੇ ‘ਚ ਹਰ ਪਾਸੇ ਸਹਿਮ ਦਾ ਮਾਹੌਲ ਵੇਖਣ ਨੂੰ ਮਿਲਿਆ। ਸੂਬੇ ‘ਚ ਸਰੇਆਮ ਦਿਨ ਦਿਹਾੜੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਦਾ ਡਰ ਵਧ ਗਿਆ। ਕਾਰੋਬਾਰੀਆਂ, ਸਿਆਸਤਦਾਨਾਂ, ਸਥਾਨਕ ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਦੀਆਂ ਚਿੰਤਾਵਾਂ ਵਧ ਗਈਆਂ। ਇਸ ਲਈ ਹੁਣ ਇਹ ਲੋਕ ਬੁਲੇਟਪਰੂਫ ਜੈਕਟ ਪਾ ਕੇ ਬੁਲੇਟਪਰੂਫ ਗੱਡੀਆਂ (bulletproof jackets and vehicles) ‘ਚ ਘੁੰਮਣ ਲੱਗ ਗਏ।
ਬੁਲੇਟਪਰੂਫ ਜੈਕਟਾਂ ਅਤੇ ਬੁਲੇਟ ਪਰੂਫ ਵਾਹਨਾਂ ਦੀ ਸਪਲਾਈ ਕਰਨ ਵਾਲੀ ਇੱਕ ਫਰਮ ਦੇ ਅਧਿਕਾਰੀ ਨੇ ਆਪਣਾ ਨਾਂ ਨਾ ਜ਼ਾਹਰ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਦੌਰਾਨ ਪੰਜਾਬ ਵਿਚ ਬੁਲੇਟ ਪਰੂਫ ਜੈਕਟਾਂ ਅਤੇ ਵਾਹਨਾਂ ਦੀ ਮੰਗ ਵਿਚ 55 ਫੀਸਦੀ ਦਾ ਵਾਧਾ ਹੋਇਆ ਹੈ। ਪਹਿਲਾਂ ਹਰ ਮਹੀਨੇ 8 ਤੋਂ 10 ਬੁਲੇਟ ਪਰੂਫ ਜੈਕਟਾਂ ਦੇ ਆਰਡਰ ਆਉਂਦੇ ਸੀ, ਜੋ ਹੁਣ 15 ਤੋਂ 20 ਆਰਡਰ ਆਉਂਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਹਿਲਾਂ ਹਰ ਮਹੀਨੇ 2 ਤੋਂ 3 ਵਾਹਨਾਂ ਦੀ ਮੰਗ ਹੁੰਦੀ ਸੀ, ਜੋ ਹੁਣ ਵੱਧ ਕੇ ਹਰ ਮਹੀਨੇ 4-6 ਹੋ ਗਈ ਹੈ। ਸਿਰਫ ਸਕਾਰਪੀਓ, ਫਾਰਚੂਨਰ, ਐਂਡੇਵਰ ਅਤੇ ਪਜੇਰੋ ਵਰਗੀਆਂ ਗੱਡੀਆਂ ਨੂੰ ਹੀ ਬੁਲੇਟਪਰੂਫ ਬਣਾਇਆ ਜਾਂਦਾ ਹੈ। ਜਿਸ ‘ਚ 12 ਤੋਂ 18 ਲੱਖ ਰੁਪਏ ਦਾ ਖ਼ਰਚ ਆਉਂਦਾ ਹੈ।
ਕਿੰਨਾ ਆਉਂਦਾ ਖ਼ਰਚਾ ਅਤੇ ਕੀ ਹੈ ਪ੍ਰੋਸੈਸ
ਸਕਾਰਪੀਓ ਲਗਪਗ 12 ਲੱਖ ਰੁਪਏ ਅਤੇ ਫਾਰਚੂਨਰ ਕਰੀਬ 18 ਲੱਖ ਰੁਪਏ ਵਿੱਚ ਬੁਲੇਟਪਰੂਫ ਬਣ ਜਾਂਦੀ ਹੈ। ਇਸ ਦੀ ਪੂਰੀ ਪ੍ਰਕਿਰਿਆ ਨੂੰ 60 ਦਿਨ ਤੱਕ ਦਾ ਸਮਾਂ ਲੱਗਦਾ ਹੈ। ਪਹਿਲਾਂ ਬੁਲੇਟ ਪਰੂਫ਼ ਗੱਡੀਂ ਦੀ ਖਿੜਕੀਆਂ ਦੇ ਸ਼ੀਸ਼ੇ ਫੀਕਸ ਹੁੰਦੇ ਸੀ। ਹੁਣ ਓਪਨ ਹੋਣ ਵਾਲੇ ਸ਼ੀਸ਼ਿਆਂ ਦੀ ਮੰਗ ਹੈ। ਇਸ ਦੇ ਲਈ ਵਿਦੇਸ਼ਾਂ ਤੋਂ ਮਸ਼ੀਨਾਂ ਮੰਗਵਾ ਕੇ ਗੱਡੀਆਂ ਵਿੱਚ ਫਿੱਟ ਕੀਤੇ ਜਾਂਦੇ ਹਨ।
ਟਾਇਰਾਂ ‘ਚ ਗੋਲੀ ਲੱਗਣ ਚੋਂ ਬਾਅਦ ਵੀ ਗੱਡੀ ਦਾ ਕੰਟਰੋਲ ਖ਼ਰਾਬ ਨਾ ਹੋਵੇ ਇਤ ਦੇ ਲਈ ਖਾਸ ਤਕਨੀਕ ਨਾਲ ਤਿਆਰ ਰਿਮ ‘ਤੇ ਟਾਇਰ ਲਗਾਏ ਜਾਂਦੇ ਹਨ। ਬੁਲੇਟਪਰੂਫ ਸ਼ੀਸ਼ੇ ਅਤੇ ਦਰਵਾਜ਼ੇ ਲਗਾਉਣ ਤੋਂ ਬਾਅਦ ਇਸ ਨੂੰ ਕਾਰ ਦੇ ਅਸਲ ਰੰਗ ਨਾਲ ਪੇਂਟ ਕੀਤਾ ਜਾਂਦਾ ਹੈ।
ਬੁਲੇਟਪਰੂਫ ਜੈਕਟਾਂ ਦਾ ਕਾਰੋਬਾਰ
ਫੌਜ ਦੇ ਜਵਾਨਾਂ ਅਤੇ ਅਫਸਰਾਂ ਵਲੋਂ ਪਹਿਨੀਆਂ ਜਾਣ ਵਾਲੀਆਂ ਬੁਲੇਟਪਰੂਫ ਜੈਕਟਾਂ ਦਾ ਭਾਰ 5 ਤੋਂ 10 ਕਿਲੋ ਹੁੰਦਾ ਹੈ, ਪਰ ਇਹ ਹਰ ਕਿਸੇ ਲਈ ਉਪਲਬਧ ਨਹੀਂ ਹੁੰਦੀ। ਜਿਨ੍ਹਾਂ ਬੁਲੇਟਪਰੂਫ ਜੈਕਟਾਂ ਦੀ ਪੰਜਾਬ ਵਿੱਚ ਮੰਗ ਹੈ, ਉਹ ਜ਼ਿਆਦਾਤਰ ਦਿੱਲੀ ‘ਚ ਬਣਦੀਆਂ ਹਨ। ਇੱਕ ਸਸਤੀ ਜੈਕਟ ਵਿੱਚ ਗੋਲੀ ਲੱਗਣ ਨਾਲ ਮਾਮੂਲੀ ਸੱਟ ਲੱਗਦੀ ਹੈ। ਇਸ ਲਈ ਮਹਿੰਗੀਆਂ ਜੈਕਟਾਂ ਦੀ ਜ਼ਿਆਦਾ ਮੰਗ ਹੈ, ਤਾਂ ਜੋ ਘੱਟ ਤੋਂ ਘੱਟ ਸੱਟ ਲੱਗੇ।
ਇੱਕ ਜੈਕੇਟ 4-5 ਕਿਲੋ ਅਤੇ 40 ਹਜ਼ਾਰ ਤੋਂ ਢਾਈ ਲੱਖ ਰੁਪਏ ਦੀ
ਇੱਕ ਆਮ ਬੁਲੇਟਪਰੂਫ ਜੈਕਟ ਦਾ ਭਾਰ 4 ਤੋਂ 5 ਕਿਲੋਗ੍ਰਾਮ ਤੱਕ ਹੁੰਦਾ ਹੈ। ਬੁਲੇਟਪਰੂਫ ਜੈਕਟਾਂ ਆਰਡਰ ‘ਤੇ ਬਣਾਈਆਂ ਜਾਂਦੀਆਂ ਹਨ। ਇਸ ਨੂੰ ਬਣਾਉਣ ਵਾਲਿਆਂ ਮੁਤਾਬਕ ਇੱਕ ਬੁਲੇਟਪਰੂਫ ਜੈਕਟ ਦੀ ਕੀਮਤ 40,000 ਰੁਪਏ ਤੋਂ ਲੈ ਕੇ 2.5 ਲੱਖ ਰੁਪਏ ਤੱਕ ਹੈ। ਇਹ ਇਸਦੇ ਮੈਟੀਰਿਅਲ ‘ਤੇ ਨਿਰਭਰ ਕਰਦਾ ਹੈ।