ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ‘ਹਰ ਘਰ ਤਿਰੰਗਾ’ ਮੁਹਿੰਮ ਸਬੰਧੀ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖਿਆ ਹੈ।
ਕੇਂਦਰ ਸਰਕਾਰ ਵੱਲੋਂ ਆਜ਼ਾਦੀ ਦਿਹਾੜੇ ਮੌਕੇ 15 ਅਗਸਤ ਨੂੰ ਹਰ ਘਰ ਵਿੱਚ ਤਿਰੰਗਾ ਲਹਿਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨੂੰ ਤਿਰੰਗਾ ਝੰਡਾ ਮੁਫ਼ਤ ਕਿਉਂ ਨਹੀਂ ਦਿੱਤਾ ਜਾ ਰਿਹਾ। ਸ੍ਰੀਮਤੀ ਦੂਬੇ ਨੇ ਪ੍ਰਸ਼ਾਸਕ ਦੇ ਧਿਆਨ ਵਿੱਚ ਲਿਆਂਦਾ ਕਿ ਚੰਡੀਗੜ੍ਹ ਅਤੇ ਆਸਪਾਸ ਇਲਾਕਿਆਂ ਦੇ ਕਈ ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹਨ।
ਇਹ ਵੀ ਪੜ੍ਹੋ : Birmingham 2022 Commonwealth Games:ਭਾਰਤ ਦੇ ਤਮਗਾ ਜਿੱਤਣ ਵਾਲੇ ਐਥਲੀਟਾਂ ਦੀ ਪੂਰੀ ਸੂਚੀ ਦੇਖੋ…
ਉਹ ਪ੍ਰਸ਼ਾਸਨ ਵੱਲੋਂ 20 ਰੁਪਏ ਵਿੱਚ ਦਿੱਤੇ ਜਾ ਰਹੇ ਤਿਰੰਗੇ ਝੰਡੇ ਨੂੰ ਖਰੀਦ ਨਹੀਂ ਸਕਦੇ। ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਨੇ ਪ੍ਰਸ਼ਾਸਕ ਨੂੰ ਲਿਖੇ ਪੱਤਰ ਵਿੱਚ ਇਹ ਵੀ ਦੱਸਿਆ ਕਿ ਸਰਕਾਰੀ ਬੱਸਾਂ ’ਤੇ ਤਿਰੰਗਾ ਲਹਿਰ ਸਬੰਧੀ ਵੱਡੇ-ਵੱਡੇ ਫਲੈਕਸ ਲਗਾ ਕੇ ਬੱਸਾਂ ਨੂੰ ਸਜਾਇਆ ਗਿਆ ਹੈ ਪਰ ਮੰਦਭਾਗੀ ਗੱਲ ਹੈ ਬੱਸਾਂ ’ਚ ਬੈਠੀਆਂ ਸਵਾਰੀਆਂ ਕਈ ਵਾਰ ਉਲਟੀਆਂ ਕਰ ਦਿੰਦੀਆਂ ਹਨ ਜੋ ਕਿ ਇਨ੍ਹਾਂ ਫਲੈਕਸਾਂ ’ਤੇ ਡਿੱਗਦੀਆਂ ਹਨ।
ਰੋਡਵੇਜ਼ ਵਿਭਾਗ ਨੂੰ ਚਾਹੀਦਾ ਹੈ ਕਿ ਸਰਕਾਰੀ ਬੱਸਾਂ ’ਤੇ ਢੁੱਕਵੀਆਂ ਥਾਵਾਂ ’ਤੇ ਫਲੈਕਸ ਲਗਾਏ ਜਾਣ ਤਾਂ ਕਿ ਤਿਰੰਗੇ ਝੰਡੇ ਦਾ ਅਪਮਾਨ ਨਾ ਹੋਵੇ।