ਆਂਵਲਾ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ। ਰੋਜ਼ ਦੋ ਵਾਰ ਇਸ ਦਾ ਜੈਮ ਖਾਓ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧੇਗੀ।
ਇੱਕ ਚੱਮਚ ਸੌਂਫ , ਦੋ ਬਦਾਮ ਅਤੇ ਅੱਧਾ ਚਮਚ ਚੀਨੀ ਲਓ। ਇਸ ਨੂੰ ਰੋਜ਼ਾਨਾ ਸੌਣ ਤੋਂ ਪਹਿਲਾਂ ਦੁੱਧ ਦੇ ਨਾਲ ਲਓ। ਅਜਿਹਾ ਕਰਨ ਨਾਲ ਲਾਭ ਹੋਵੇਗਾ।
ਤਾਂਬੇ ਦੇ ਬਰਤਨ ਵਿਚ ਪਾਣੀ ਪੀਣ ਨਾਲ ਵੀ ਤੁਹਾਨੂੰ ਲਾਭ ਹੋਵੇਗਾ। ਇਸ ਦੇ ਲਈ, ਇੱਕ ਲਿਟਰ ਪਾਣੀ ਨੂੰ ਇੱਕ ਤਾਂਬੇ ਦੇ ਜੱਗ ਵਿੱਚ ਰਾਤ ਭਰ ਰੱਖੋ। ਸਵੇਰੇ ਉੱਠਦਿਆਂ ਹੀ ਇਸ ਪਾਣੀ ਨੂੰ ਪੀਓ। ਇਸ ਤਰ੍ਹਾਂ ਕਰਨ ਨਾਲ, ਅੱਖਾਂ ਦੀ ਰੌਸ਼ਨੀ ਵਧੇਗੀ।
ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਵੀ ਗਾਂ ਦਾ ਦੇਸੀ ਘਿਉ ਫ਼ਾਇਦੇਮੰਦ ਮੰਨਿਆ ਗਿਆ ਹੈ। ਇਸ ਨਾਲ ਵਾਲ ਵੀ ਜੜ੍ਹਾਂ ਤੋਂ ਪੋਸ਼ਿਤ ਹੋ ਕੇ ਸੁੰਦਰ, ਮੁਲਾਇਮ ਅਤੇ ਕਾਲੇ ਹੋਣਗੇ। ਕਾਲੀ ਮਿਰਚ ਪੋਸ਼ਕ ਤੱਤਾਂ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ ਵਾਇਰਲ ਆਦਿ ਗੁਣਾਂ ਨਾਲ ਭਰਪੂਰ ਹੁੰਦੀ ਹੈ।
ਇਸ ਨੂੰ ਕਾਲੀ ਮਿਰਚ ਖਾਣ ਨਾਲ ਖਾਣੇ ਦੇ ਸਵਾਦ ਵਧਣ ਦੇ ਨਾਲ ਇਮਿਊਨਿਟੀ ਤੇਜ਼ ਹੁੰਦੀ ਹੈ। ਇਸ ਨਾਲ ਬੀਮਾਰੀਆਂ ਅਤੇ ਇਨਫ਼ੈਕਸ਼ਨ ਦੀ ਚਪੇਟ ਵਿਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ। ਇਸ ਨਾਲ ਹੀ ਅੱਖਾਂ ਦੀ ਰੌਸ਼ਨੀ ਵਧਣ ਵਿਚ ਮਦਦ ਮਿਲਦੀ ਹੈ। ਇਸ ਨਾਲ ਦਿਮਾਗ਼ ਵੀ ਤੇਜ਼ ਹੁੰਦਾ ਹੈ। ਮਾਹਰਾਂ ਮੁਤਾਬਕ ਰੋਜ਼ਾਨਾ ਖ਼ੁਰਾਕ ਵਿਚ 4-5 ਕਾਲੀ ਮਿਰਚ ਜ਼ਰੂਰ ਖਾਣੀ ਚਾਹੀਦੀ ਹੈ।
ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ ਤੇ ਸਰ੍ਹੋ ਦੇ ਤੇਲ ਦੀ ਮਾਲਸ਼ ਕਰੋ। ਸਵੇਰੇ ਘਾਹ ‘ਤੇ ਨੰਗੇ ਪੈਰ ਚੱਲਣ ਨਾਲ ਵੀ ਲਾਭ ਹੋਵੇਗਾ।
ਅੰਗੂਰ ਖਾਣ ਨਾਲ ਵੀ ਅੱਖਾਂ ਦੀ ਰੌਸ਼ਨੀ ਵੱਧਦੀ ਹੈ। ਇਸ ਨੂੰ ਰੋਜ਼ਾਨਾ ਖਾਓ।
ਅੱਖਾਂ ਦੀ ਕਸਰਤ ਕਰਨ ਨਾਲ ਵੀ ਲਾਭ ਹੋਵੇਗਾ। ਤੁਸੀਂ ਆਪਣੀਆਂ ਅੱਖਾਂ ਨੂੰ ਇੱਕ ਘੜੀ ਵਾਂਗ ਗੋਲ ਚੱਕਰ ਵਿਚ ਘੁਮਾਓ। ਫਿਰ ਉਲਟ ਦਿਸ਼ਾ ਵਿੱਚ ਘੁਮਾਓ। ਇਸ ਤਰ੍ਹਾਂ ਕਰਨ ਨਾਲ, ਅੱਖਾਂ ਦੀ ਰੌਸ਼ਨੀ ਵਧੇਗੀ।
ਐਨਕ ਲੈ ਕੇ ਅਸੀਂ ਆਪਣੀ ਨਜ਼ਰ ਤਾਂ ਵਧ ਸਕਦੇ ਹਾਂ ਪਰ ਸਿਰਫ ਓਦੋ ਤੱਕ ਜਦੋ ਤੱਕ ਐਨਕ ਲਗਾਈ ਹੋਈ ਹੈ।ਜਦੋ ਐਨਕ ਨਹੀਂ ਲਗਾਉਂਦੇ ਤਾਂ ਘੱਟ ਨਜ਼ਰ ਵਾਲੀ ਪ੍ਰੇਸ਼ਾਨੀ ਫਿਰ ਆ ਜਾਂਦੀ ਹੈ | ਇਸ ਲਈ ਜੇ ਤੁਸੀਂ ਆਪਣੀ ਰੋਸ਼ਨੀ ਹਮੇਸ਼ਾ ਲਈ ਵਧਾਉਣਾ ਦੇ ਚਾਹਵਾਨ ਹੋ ਤਾਂ ਤੁਸੀਂ ਘਰੇਲੂ ਨੁਸਖਿਆਂ ਦੇ ਨਾਲ ਆਪਣੀ ਨਜ਼ਰ ਵਧਾ ਸਕਦੇ ਹੋ |
{ਗਾਜਰ ਦਾ ਜੂਸ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਤੁਸੀਂ ਗਾਜਰ ਦਾ ਜੂਸ ਪੀ ਸਕਦੇ ਹੋ ,ਕਿਉਂਕਿ ਗਾਜਰ ਦੇ ਜੂਸ ‘ਚ ਵਿਟਾਮਿਨ “ਏ” ਹੁੰਦਾ ਹੈ |ਜੋ ਅੱਖਾਂ ਦੀ ਰੈਟਿਨਲ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ|ਗਾਜਰ ਦੇ ਨਾਲ ਤੁਸੀ ਟਮਾਟਰ ਵੀ ਮਿਕ੍ਸ ਕਰਕੇ ਪੀ ਸਕਦੇ ਹੋ ,ਇਸ ਜੂਸ ਨੂੰ ਤੁਸੀ ਸਵੇਰ ਵੇਲੇ ਪੀ ਸਕਦੇ ਹੋ |
ਇਹ ਵੀ ਪੜ੍ਹੋ : https://propunjabtv.com/featured-news/health-tips-15/