ਲਿਓਨੇਲ ਮੇਸੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਅਰਜਨਟੀਨਾ ਦੀ ਟੀਮ ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ‘ਚ ਪਹੁੰਚ ਗਈ ਹੈ। ਸੈਮੀਫਾਈਨਲ ‘ਚ ਮੇਸੀ ਨੇ ਅਰਜਨਟੀਨਾ ਲਈ ਪਹਿਲਾ ਗੋਲ ਕੀਤਾ ਅਤੇ ਜੂਲੀਅਨ ਅਲਵਾਰੇਜ਼ ਨੂੰ ਗੋਲ ਕਰਨ ‘ਚ ਸਹਾਇਤਾ ਕੀਤੀ। ਮੇਸੀ ਨੇ ਫੀਫਾ ਵਿਸ਼ਵ ਕੱਪ 2022 ‘ਚ ਹੁਣ ਤੱਕ 5 ਗੋਲ ਕੀਤੇ। ਇਸ ਦੇ ਨਾਲ ਹੀ ਲਿਓਨੇਲ ਮੇਸੀ ਨੇ ਅਰਜਨਟੀਨਾ ਦੇ ਮਹਾਨ ਖਿਡਾਰੀ ਗੈਬਰੀਅਲ ਬਤੀਸਤੁਤਾ ਦਾ ਰਿਕਾਰਡ ਤੋੜ ਦਿੱਤਾ। ਮੇਸੀ ਫੀਫਾ ਵਿਸ਼ਵ ਕੱਪ ‘ਚ ਸਭ ਤੋਂ ਵੱਧ ਗੋਲ ਕਰਨ ਵਾਲੇ ਅਰਜਨਟੀਨਾ ਦੇ ਖਿਡਾਰੀ ਬਣ ਗਏ। ਬਤੀਸਤੁਤਾ ਦੇ ਵਿਸ਼ਵ ਕੱਪ ‘ਚ 10 ਗੋਲ ਕੀਤੇ, ਜਦਕਿ ਮੇਸੀ ਨੇ 11 ਗੋਲ ਕੀਤੇ।
ਲਿਓਨੇਲ ਮੇਸੀ ਫੀਫਾ ਵਿਸ਼ਵ ਕੱਪ 2022 ‘ਚ ਗੋਲਡਨ ਬੂਟ ਦਾ ਦਾਅਵੇਦਾਰ ਹੈ। ਮੇਸੀ ਅਤੇ ਫਰਾਂਸ ਦੇ ਸਟਾਰ ਸਟ੍ਰਾਈਕਰ ਕਾਇਲੀਅਨ ਐਮਬਾਪੇ ਦੇ ਨਾਂਅ 5-5 ਗੋਲ ਦਰਜ ਹਨ। ਫਾਈਨਲ ‘ਚ ਮੇਸੀ ਦੀ ਟੀਮ ਦਾ ਸਾਹਮਣਾ ਫਰਾਂਸ ਜਾਂ ਮੋਰੋਕੋ ਨਾਲ ਹੋਵੇਗਾ। ਫੀਫਾ ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਫਰਾਂਸ ਅਤੇ ਮੋਰੋਕੋ ਵਿਚਾਲੇ ਖੇਡਿਆ ਜਾਵੇਗਾ। ਮੇਸੀ ਆਪਣਾ ਪੰਜਵਾਂ ਵਿਸ਼ਵ ਕੱਪ ਖੇਡ ਰਿਹਾ ਹੈ ਤੇ ਉਹ ਹੁਣ ਤੱਕ 25 ਮੈਚਾਂ ‘ਚ 11 ਗੋਲ ਕਰ ਚੁੱਕਾ ਹੈ। ਉਸਨੇ ਮਹਾਨ ਫੁੱਟਬਾਲਰ ਪੇਲੇ ਦਾ ਰਿਕਾਰਡ ਤੋੜਿਆ, ਪੇਲੇ ਨੇ 14 ਮੈਚਾਂ ‘ਚ 12 ਗੋਲ ਕੀਤੇ, ਫੀਫਾ ਵਿਸ਼ਵ ਕੱਪ ‘ਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਜਰਮਨੀ ਦੇ ਮਿਰਾਸਲੋਵ ਕਲੋਸ ਦੇ ਨਾਂ ਹੈ। ਉਸ ਨੇ 24 ਮੈਚਾਂ ‘ਚ 16 ਗੋਲ ਕੀਤੇ। ਉਸ ਤੋਂ ਬਾਅਦ ਬ੍ਰਾਜ਼ੀਲ ਦੇ ਰੋਨਾਲਡੋ ਦਾ ਨੰਬਰ ਆਉਂਦਾ ਹੈ, ਜਿਸ ਨੇ 19 ਮੈਚਾਂ ‘ਚ 15 ਗੋਲ ਕੀਤੇ। ਤੀਜੇ ਨੰਬਰ ‘ਤੇ ਪੱਛਮੀ ਜਰਮਨੀ ਦੇ ਗਰਡ ਮੂਲਰ ਨੇ 14 ਗੋਲ ਕੀਤੇ ਅਤੇ ਚੌਥੇ ਨੰਬਰ ‘ਤੇ ਫਰਾਂਸ ਦੇ ਜਸਟ ਫੋਂਟੇਨ ਨੇ 13 ਗੋਲ ਕੀਤੇ।
ਅੰਤਰਰਾਸ਼ਟਰੀ ਫੁਟਬਾਲ ‘ਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਕ੍ਰਿਸਟੀਆਨੋ ਰੋਨਾਲਡੋ ਦੇ ਨਾਮ ਹੈ। ਰੋਨਾਲਡੋ ਨੇ 196 ਮੈਚਾਂ ‘ਚ 118 ਗੋਲ ਕੀਤੇ ਤੇ ਉਸ ਤੋਂ ਬਾਅਦ ਇਰਾਨ ਦੇ ਅਲੀ ਦੇਈ, ਜਿਨ੍ਹਾਂ ਨੇ 148 ਮੈਚਾਂ ‘ਚ 109 ਗੋਲ ਕੀਤੇ ਅਤੇ ਮੇਸੀ ਨੇ 171 ਮੈਚਾਂ ‘ਚ 96 ਗੋਲ ਕੀਤੇ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h