Fifa World Cup 2022: ਆਮ ਤੌਰ ‘ਤੇ ਅਜਿਹੇ ਦ੍ਰਿਸ਼ ਘੱਟ ਹੀ ਦੇਖਣ ਨੂੰ ਮਿਲਦੇ ਹਨ ਜਦੋਂ ਕਿਸੇ ਦੇਸ਼ ਵਿਚ ਆਪਣੀ ਟੀਮ ਦੀ ਹਾਰ ਤੋਂ ਬਾਅਦ ਜਸ਼ਨ ਮਨਾਇਆ ਜਾਂਦਾ ਹੈ। ਪਰ ਇਰਾਨ ਵਿੱਚ ਅਜਿਹਾ ਹੀ ਹੋਇਆ। ਮੰਗਲਵਾਰ ਨੂੰ ਅਮਰੀਕਾ ਖਿਲਾਫ ਮਿਲੀ ਹਾਰ ਤੋਂ ਬਾਅਦ ਲੋਕ ਸੜਕਾਂ ‘ਤੇ ਉਤਰ ਆਏ ਅਤੇ ਆਪਣੇ ਦੇਸ਼ ਦੀ ਹਾਰ ਦਾ ਜਸ਼ਨ ਮਨਾਉਣ ਲੱਗੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੌਰਾਨ ਇੱਥੇ ਫੌਜ ਨੇ ਇੱਕ ਵਿਅਕਤੀ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਦੱਸ ਦੇਈਏ ਕਿ 38ਵੇਂ ਮਿੰਟ ‘ਚ ਕ੍ਰਿਸਚੀਅਨ ਪੁਲਿਸਿਕ ਦੇ ਗੋਲ ਦੀ ਮਦਦ ਨਾਲ ਅਮਰੀਕਾ ਨੇ ਈਰਾਨ ‘ਤੇ 1-0 ਦੀ ਜਿੱਤ ਨਾਲ ਫੀਫਾ ਵਿਸ਼ਵ ਕੱਪ ਦੇ ਨਾਕਆਊਟ ਦੌਰ ‘ਚ ਪ੍ਰਵੇਸ਼ ਕਰ ਲਿਆ ਹੈ। ਜਦਕਿ ਈਰਾਨ ਬਾਹਰ ਹੋ ਗਿਆ।
The name of this vivacious young man is #Mehran_Samak. After the Iran-USA World Cup match last night, he was walking through the streets of Anzali when the Basij guards fatally shot him. pic.twitter.com/zVbzGi6DIT
— Tiggah (@Tiggah__) November 30, 2022
ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਰਾਤ ਵਿਸ਼ਵ ਕੱਪ ਤੋਂ ਈਰਾਨ ਦੇ ਬਾਹਰ ਹੋਣ ਤੋਂ ਬਾਅਦ ਜਨਤਕ ਤੌਰ ‘ਤੇ ਜਸ਼ਨ ਮਨਾਇਆ। ਕਾਰਕੁਨਾਂ ਨੇ ਦੱਸਿਆ ਕਿ ਪੂਰਬੀ ਈਰਾਨ ਦੇ ਬੰਦਰ ਅੰਜਲੀ ਵਿੱਚ ਸਰਕਾਰੀ ਬਲਾਂ ਨੇ ਕਾਰ ਦਾ ਹਾਰਨ ਵਜਾਉਣ ਤੋਂ ਬਾਅਦ 27 ਸਾਲਾ ਮਹਿਰਾਨ ਸਮਕ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।
ਇਹ ਵੀ ਪੜ੍ਹੋ- ਅਜਿਹਾ ਫੁੱਲ ਜੋ ਸਾਲ ‘ਚ ਸਿਰਫ ਇੱਕ ਰਾਤ ਲਈ ਖਿੜਦਾ ਹੈ ! ਖਿੜਦਾ ਦੇਖਣ ਵਾਲੇ ਦੀ ਖੁੱਲ ਜਾਂਦੀ ਹੈ ਕਿਸਮਤ!
ਸਿਰ ਵਿੱਚ ਗੋਲੀ ਮਾਰੀ ਗਈ
ਈਰਾਨ ਇੰਟਰਨੈਸ਼ਨਲ ਦੀ ਇਕ ਰਿਪੋਰਟ ਮੁਤਾਬਕ ਉਹ ਆਪਣੀ ਮੰਗੇਤਰ ਨਾਲ ਕਾਰ ‘ਚ ਬੈਠਾ ਸੀ। ਉਸੇ ਸਮੇਂ ਈਰਾਨ ਦੇ ਸੁਰੱਖਿਆ ਬਲਾਂ ਦੇ ਇੱਕ ਮੈਂਬਰ ਨੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਬਹੁਤ ਸਾਰੇ ਈਰਾਨੀਆਂ ਨੇ ਕਤਰ ਵਿਸ਼ਵ ਕੱਪ ਵਿੱਚ ਆਪਣੀ ਟੀਮ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਇਸ ਨੂੰ ਦੇਸ਼ ਦੇ ਜ਼ਾਲਮ ਸ਼ਾਸਨ ਦੇ ਪ੍ਰਤੀਕ ਵਜੋਂ ਦੇਖਦੇ ਹੋਏ। ਜਸ਼ਨ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
Surreal: Fireworks reportedly from Saqqez #Iran tonight celebrating US win over Iranian team at World Cup. Saqqez is #MahsaAmini’s hometown, the woman whose death has sparked mass protests against regime pic.twitter.com/1qoXxmBkfK
— Joyce Karam (@Joyce_Karam) November 29, 2022
ਹਿਜਾਬ ਦਾ ਵਿਰੋਧ
ਪੁਲਿਸ ਹਿਰਾਸਤ ਵਿਚ 22 ਸਾਲਾ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਹਾਲ ਹੀ ਦੇ ਮਹੀਨਿਆਂ ਵਿਚ ਈਰਾਨ ਵਿਚ ਵਿਆਪਕ ਹੰਗਾਮਾ ਹੋਇਆ ਹੈ। ਦੇਸ਼ ਭਰ ਵਿੱਚ ਹਿਜਾਬ ਦਾ ਵਿਰੋਧ ਹੋ ਰਿਹਾ ਹੈ। ਔਰਤ ਨੂੰ ਤਹਿਰਾਨ ਵਿੱਚ ਡਰੈਸ ਕੋਡ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਭਾਰਤ ਦੇ ਇਸ ਸਖਸ਼ ਦੇ ਨਾਂ ਹੈ ਕੰਨਾਂ ਦੇ ਸਭ ਤੋਂ ਲੰਬੇ ਵਾਲ ਦਾ Guinness Book of World Records
ਫੁੱਟਬਾਲ ਟੀਮ ਦਾ ਵਿਰੋਧ
ਈਰਾਨੀ ਫੁਟਬਾਲ ਟੀਮ ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਹੀ ਇਸ ਮੁੱਦੇ ਦੇ ਕੇਂਦਰ ਵਿੱਚ ਰਹੀ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਪਹਿਲੇ ਮੈਚ ਤੋਂ ਪਹਿਲਾਂ ਦੇਸ਼ ਦਾ ਰਾਸ਼ਟਰੀ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਖਿਡਾਰੀਆਂ ਨੂੰ ਖੇਡ ਤੋਂ ਪਹਿਲਾਂ ਪਿੱਚ ‘ਤੇ ਰਾਸ਼ਟਰੀ ਗੀਤ ਗਾਉਂਦੇ ਦੇਖਿਆ ਗਿਆ ਸੀ ਜਦੋਂ ਤਹਿਰਾਨ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਪਹਿਲਾਂ ਇਸ ਨੂੰ ਨਾ ਗਾਉਣ ਦੇ ਆਪਣੇ “ਬੇਇੱਜ਼ਤ” ਫੈਸਲੇ ਦਾ ਬਦਲਾ ਭੁਗਤਣਗੇ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h