FIFA World Cup Opening Ceremony 2022 LIVE: ਫੁੱਟਬਾਲ ਦਾ ਮੈਗਾ ਟੂਰਨਾਮੈਂਟ ਕਤਰ ਵਿੱਚ ਸ਼ੁਰੂ ਹੋ ਰਿਹਾ ਹੈ ਤੇ ਦੁਨੀਆ ਭਰ ਤੋਂ ਫੈਨਸ ਫੀਫਾ ਵਿਸ਼ਵ ਕੱਪ 2022 (FIFA World Cup 2022) ਲਈ ਉਤਸ਼ਾਹਿਤ ਹਨ। ਇਸ ਮੈਗਾ ਈਵੈਂਟ ਵਿੱਚ 32 ਟੀਮਾਂ ਹਿੱਸਾ ਲੈ ਰਹੀਆਂ ਹਨ, 20 ਨਵੰਬਰ ਤੋਂ ਇਸ ਫੁੱਟਬਾਲ ਮਹਾਕੁੰਭ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਤਾਂ ਆਓ ਜਾਣਦੇ ਹਾਂ ਫੀਫਾ ਡਬਲਯੂਸੀ ਓਪਨਿੰਗ ਸੈਰੇਮਨੀ (FIFA WC Opening Ceremony) ਕਦੋਂ ਹੈ ਅਤੇ ਇਸ ਦਾ ਪ੍ਰਸਾਰਣ (FIFA Live Streaming) ਕਿਸ ਸਮੇਂ ਹੋਵੇਗਾ?
ਉਦਘਾਟਨ ਸੈਰੇਮਨੀ ਕਦੋਂ?
ਫੀਫਾ ਵਿਸ਼ਵ ਕੱਪ 2022 ਦਾ ਉਦਘਾਟਨ ਸਮਾਰੋਹ ਐਤਵਾਰ 20 ਨਵੰਬਰ ਨੂੰ ਮੇਜ਼ਬਾਨ ਕਤਰ ਅਤੇ ਇਕਵਾਡੋਰ ਵਿਚਾਲੇ ਪਹਿਲੇ ਮੈਚ ਤੋਂ ਠੀਕ ਪਹਿਲਾਂ ਹੋਵੇਗਾ।
ਉਦਘਾਟਨੀ ਸਮਾਰੋਹ ਕਿੰਨੇ ਵਜੇ ਸ਼ੁਰੂ?
ਉਦਘਾਟਨੀ ਸਮਾਰੋਹ 14:00 GMT (7:30 IST) ‘ਤੇ ਸ਼ੁਰੂ ਹੋਣ ਵਾਲਾ ਹੈ।
ਉਦਘਾਟਨੀ ਸੈਰੇਮਨੀ ਕਿੱਥੇ ਹੋਵੇਗੀ?
ਅਲ ਖੋਰ ਵਿੱਚ 60,000-ਸਮਰੱਥਾ ਵਾਲਾ ਅਲ ਬੈਤ ਸਟੇਡੀਅਮ ਐਤਵਾਰ ਨੂੰ ਉਦਘਾਟਨੀ ਸਮਾਰੋਹ ਦੀ ਮੇਜ਼ਬਾਨੀ ਕਰੇਗਾ। ਇਹ ਸਟੇਡੀਅਮ ਦੋਹਾ ਤੋਂ ਲਗਪਗ 40 ਕਿਲੋਮੀਟਰ ਉੱਤਰ ਵੱਲ ਦੇਸ਼ ਦੇ ਉੱਤਰ-ਪੂਰਬੀ ਤੱਟੀ ਹਿੱਸੇ ਵਿੱਚ ਸਥਿਤ ਹੈ।
ਉਦਘਾਟਨੀ ਸਮਾਰੋਹ ਕੌਣ ਕਰੇਗਾ ਪ੍ਰਫਾਰਮ?
BTS ਬੈਂਡ ਸਭ ਤੋਂ ਵੱਡਾ ਆਕਰਸ਼ਣ ਹੋਵੇਗਾ। ਲੋਕ ਉਸ ਦੀ ਪ੍ਰਫਾਰਮੈਂਸ ਨੂੰ ਦੇਖਣ ਲਈ ਬੇਤਾਬ ਹਨ। ਇਸ ਵਿੱਚ ਬਲੈਕ ਆਈਡ ਪੀਸ ਅਤੇ ਕੋਲੰਬੀਆ ਦੇ ਕਲਾਕਾਰ ਜੇ ਬਾਲਵਿਨ ਹਨ। ਨਾਈਜੀਰੀਅਨ ਸੰਗੀਤਕਾਰ ਅਤੇ ਗੀਤਕਾਰ ਪੈਟਰਿਕ ਨਈਮੇਕਾ ਓਕੋਰੀ ਅਤੇ ਸਤੰਬਰ ਦੇ ਅਖੀਰ ਵਿੱਚ ਵਿਸ਼ਵ ਕੱਪ 2022 ਲਈ ਅਧਿਕਾਰਤ ਗੀਤ ਬਣਾਉਣ ਵਾਲੇ ਅਮਰੀਕੀ ਰੈਪਰ ਲਿਲ ਬੇਬੀ ਵੀ ਸਟੇਜ ‘ਤੇ ਦਿਖਾਈ ਦੇਣਗੇ। ਇਨ੍ਹਾਂ ਸਭ ਦੇ ਨਾਲ ਨੋਰਾ ਫਤੇਹੀ ਦੀ ਖੂਬਸੂਰਤੀ ਦੇਖੀ ਜਾ ਸਕਦੀ ਹੈ।
ਤੁਸੀਂ ਭਾਰਤ ‘ਚ ਓਪਨਿੰਗ ਸੈਨੇਮਨੀ ਕਿਸ ਚੈਨਲ ‘ਤੇ ਦੇਖ ਸਕਦੇ ਹੋ?
Sports18 ਕੋਲ ਫੀਫਾ ਵਿਸ਼ਵ ਕੱਪ ਦੇ ਪ੍ਰਸਾਰਣ ਦੇ ਅਧਿਕਾਰ ਹਨ। ਸਪੋਰਟਸ 18 ਤੋਂ ਇਲਾਵਾ, ਤੁਸੀਂ ਸਪੋਰਟਸ 18 ਐਚਡੀ ਚੈਨਲ ‘ਤੇ ਉਦਘਾਟਨੀ ਸਮਾਰੋਹ ਅਤੇ ਮੈਚ ਦੇਖ ਸਕਦੇ ਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h