FIFA World Cup: ਫੀਫਾ ਵਿਸ਼ਵ ਕੱਪ ‘ਚ ਲਿਓਨਲ ਮੇਸੀ (Lionel Messi) ਨੇ ਮੈਕਸੀਕੋ (Mexico) ਖਿਲਾਫ ਮੈਚ ‘ਚ ਸ਼ਾਨਦਾਰ ਗੋਲ ਕਰਕੇ ਟੀਮ ਨੂੰ ਜਿੱਤ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ। ਮੇਸੀ ਦੇ ਗੋਲ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ, ਜਦਕਿ ਹੁਣ ਉਹ ਵਿਵਾਦਾਂ ‘ਚ ਫਸਦਾ ਨਜ਼ਰ ਆ ਰਿਹਾ ਹੈ।
ਦਰਅਸਲ ਮੈਚ ਤੋਂ ਬਾਅਦ ਖਿਡਾਰੀਆਂ ਨੇ ਅਰਜਨਟੀਨਾ ਦੇ ਡਰੈਸਿੰਗ ਰੂਮ (dressing room of Argentina) ‘ਚ ਖੂਬ ਜਸ਼ਨ ਮਨਾਇਆ ਪਰ ਜਸ਼ਨ ਮਨਾਉਣ ਵਾਲੇ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਮੈਕਸੀਕੋ ਦੀ ਜਰਸੀ ਮੇਸੀ ਦੇ ਬਿਲਕੁਲ ਸਾਹਮਣੇ ਫਰਸ਼ ‘ਤੇ ਪਈ ਸੀ। ਪਰ ਜਸ਼ਨ ਦੌਰਾਨ ਜਿਵੇਂ ਹੀ ਮੇਸੀ ਬੈਠਦਾ ਹੈ, ਉਸ ਦਾ ਪੈਰ ਮੈਕਸੀਕੋ ਦੀ ਜਰਸੀ (jersey of Mexico) ‘ਤੇ ਪੈ ਜਾਂਦਾ ਹੈ। ਅਜਿਹੇ ‘ਚ ਦਿੱਗਜ ਫੁੱਟਬਾਲਰ ਜਰਸੀ ਤੋਂ ਪੈਰ ਹਟਾਉਂਦੇ ਹਨ ਅਤੇ ਫਿਰ ਜਰਸੀ ਨੂੰ ਸੁੱਟ ਦਿੰਦੇ ਹਨ।
I live for these dressing room celebration vids look at Messi 😭😂❤️pic.twitter.com/kg01AT1kBU
— Judy❣️ (@messisbabe) November 26, 2022
ਮੇਸੀ ਦੀ ਇਸ ਹਰਕਤ ਨੂੰ ਦੇਖ ਕੇ ਮੈਕਸੀਕਨ ਮੁੱਕੇਬਾਜ਼ ਕੈਨੇਲੋ ਅਲਵਾਰੇਜ਼ ਦੁਖੀ ਹੋਏ ਤੇ ਉਨ੍ਹਾਂ ਨੇ ਟਵਿਟਰ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਕੈਨੇਲੋ ਨੇ ਕਿਹਾ, ‘ਮੇਸੀ ਮੈਕਸੀਕੋ ਦੀ ਜਰਸੀ ਨਾਲ ਫਰਸ਼ ਸਾਫ਼ ਕਰ ਰਿਹਾ ਹੈ। ਇਹ ਮੈਕਸੀਕਨਾਂ ਦਾ ਨਿਰਾਦਰ ਹੈ। ਉਹ ਰੱਬ ਅੱਗੇ ਅਰਦਾਸ ਕਰੇ ਕਿ ਉਹ ਮੇਰੇ ਸਾਹਮਣੇ ਨਾ ਆਵੇ। ਜਿਵੇਂ ਮੈਂ ਅਰਜਨਟੀਨਾ ਦਾ ਸਨਮਾਨ ਕਰਦਾ ਹਾਂ, ਮੇਸੀ ਨੂੰ ਮੈਕਸੀਕੋ ਨਾਲ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ। ਮੁੱਕੇਬਾਜ਼ ਕੈਨੇਲੋ ਅਲਵਾਰੇਜ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ।
Así como respeto Argentina tiene que respetar mexico!! no hablo del país(argentina) hablo de messi por su mamada que hizo. 👊🏻🔥
— Canelo Alvarez (@Canelo) November 28, 2022
ਉਂਝ ਮੈਸੀ ਨੇ ਇਸ ‘ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਦਰਅਸਲ ਮੈਚ ਤੋਂ ਬਾਅਦ ਮੇਸੀ ਨੇ ਮੈਕਸੀਕਨ ਖਿਡਾਰੀ ਦੇ ਨਾਲ ਆਪਣੀ ਜਰਸੀ ਬਦਲੀ। ਇਸ ਦੇ ਨਾਲ ਹੀ ਲਾਕਰ ਰੂਮ ਵਿੱਚ ਅਜਿਹੀ ਘਟਨਾ ਵਾਪਰੀ।
ਮੰਨਿਆ ਜਾ ਰਿਹਾ ਹੈ ਕਿ ਮੇਸੀ ਦਾ ਪੈਰ ਗਲਤੀ ਨਾਲ ਫਰਸ਼ ‘ਤੇ ਪਈ ਜਰਸੀ ‘ਤੇ ਡਿੱਗ ਗਿਆ। ਅਰਜਨਟੀਨਾ ਦੇ ਸਾਬਕਾ ਫਾਰਵਰਡ ਸਰਜੀਓ ਐਗੁਏਰੋ ਨੇ ਮੇਸੀ ਦੇ ਸਮਰਥਨ ‘ਚ ਆ ਕੇ ਕਿਹਾ ਹੈ ਕਿ ਉਨ੍ਹਾਂ ਦਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ, ਇਹ ਸਿਰਫ ਅਣਜਾਣੇ ‘ਚ ਹੋਈ ਗਲਤੀ ਸੀ।
ਇਹ ਵੀ ਪੜ੍ਹੋ: FIFA World Cup ‘ਚ ਵੱਜਿਆ Nora Fatehi ਦਾ ਗਾਣਾ, ਸਟੇਡੀਅਮ ‘ਚ ਬੈਠੀ ਐਕਟਰਸ ਕਰਨ ਲੱਗੀ ਡਾਂਸ, ਵੇਖੋ ਵੀਡੀਓ ਵਾਇਰਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h