FIFA World Cup 2022: ਕਤਰ ‘ਚ ਚੱਲ ਰਹੇ ਫੁੱਟਬਾਲ ਟੂਰਨਾਮੈਂਟ ਫੀਫਾ ਵਿਸ਼ਵ ਕੱਪ ਦਾ ਅੱਜ 7ਵਾਂ ਦਿਨ ਹੈ ਤੇ ਅੱਜ ਵੀ ਚਾਰ ਮੈਚ ਖੇਡੇ ਜਾਣਗੇ। ਇਸ ‘ਚ ਦੋ ਮੈਚ ਗਰੁੱਪ ਡੀ ਦੇ ਅਤੇ ਦੋ ਮੈਚ ਗਰੁੱਪ ਸੀ ਦੇ ਹੋਣਗੇ। ਇਸ ਦਿਨ ਫ੍ਰੈਂਚ ਸਟਾਰ ਕਿਲੀਅਨ ਐਮਬਾਪੇ ਮੈਦਾਨ ‘ਤੇ ਨਜ਼ਰ ਆਉਣਗੇ ਅਤੇ ਲਿਓਨੇਲ ਮੇਸੀ ਦਾ ਜਾਦੂ ਵੀ ਮੈਦਾਨ ‘ਤੇ ਦੇਖਣ ਨੂੰ ਮਿਲੇਗਾ।
ਪਹਿਲੇ ਮੈਚ ਵਿੱਚ ਸਾਊਦੀ ਅਰਬ ਤੋਂ ਹਾਰਨ ਵਾਲੀ ਅਰਜਨਟੀਨਾ ਦੀ ਟੀਮ ਅੱਜ ਵਾਪਸੀ ਦੇ ਇਰਾਦੇ ਨਾਲ ਉਤਰੇਗੀ। ਏਸ਼ਿਆਈ ਟੀਮ ਅੱਜ ਪੋਲੈਂਡ ਨੂੰ ਹਰਾ ਕੇ ਰਾਊਂਡ ਆਫ਼ 16 ਵਿੱਚ ਆਪਣਾ ਦਾਅਵਾ ਮਜ਼ਬੂਤ ਕਰਨਾ ਚਾਹੇਗੀ। ਭਾਰਤੀ ਸਮੇਂ ਮੁਤਾਬਕ ਪਹਿਲਾ ਮੈਚ ਦੁਪਹਿਰ 3.30 ਵਜੇ ਅਤੇ ਚੌਥਾ ਮੈਚ ਦੁਪਹਿਰ 12.30 ਵਜੇ ਸ਼ੁਰੂ ਹੋਵੇਗਾ। ਅਤੇ ਅੱਜ ਗਰੁੱਪ ਸੀ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਮੈਚ ਖੇਡਿਆ ਜਾਵੇਗਾ।
ਅੱਜ ਖੇਡੇ ਜਾਣਗੇ ਇਹ 4 ਮੈਚ
ਪਹਿਲਾ ਮੈਚ:- ਟਿਊਨੀਸ਼ੀਆ ਬਨਾਮ ਆਸਟ੍ਰੇਲੀਆ (Tunisia vs Australia)
ਡੈਨਮਾਰਕ ਨੂੰ ਗੋਲ ਰਹਿਤ ਡਰਾਅ ‘ਤੇ ਰੱਖਣ ਦੇ ਬਾਅਦ ਆਤਮਵਿਸ਼ਵਾਸ ਨਾਲ ਭਰੀ ਟਿਊਨੀਸ਼ੀਆ ਟੀਮ ਸ਼ਨੀਵਾਰ ਨੂੰ ਗਰੁੱਪ ਡੀ ਦੇ ਆਪਣੇ ਦੂਜੇ ਮੈਚ ਵਿੱਚ ਆਸਟਰੇਲੀਆ ਦਾ ਸਾਹਮਣਾ ਕਰੇਗੀ। ਦੂਜੇ ਪਾਸੇ ਆਸਟਰੇਲੀਆ ਨੂੰ ਗਰੁੱਪ ਡੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਮੌਜੂਦਾ ਚੈਂਪੀਅਨ ਫਰਾਂਸ ਤੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3.30 ਵਜੇ ਤੋਂ ਹੋਵੇਗਾ।
ਦੂਜਾ ਮੈਚ:- ਸਾਊਦੀ ਅਰਬ ਬਨਾਮ ਪੋਲੈਂਡ (Saudi Arabia vs Poland)
ਸਾਊਦੀ ਅਰਬ ਦਾ ਸਾਹਮਣਾ ਫੁੱਟਬਾਲ ਦੇ ਧੁਰੰਧਰਾ ਨਾਲ ਹੋ ਰਹੀ ਹੈ ਤੇ ਉਸ ਦੇ ਫੈਨਸ ਇੱਕ ਵਾਰ ਫਿਰ ‘ਜੁਆਇੰਟ ਕਿਲਰ’ ਪ੍ਰਦਰਸ਼ਨ ਦੀ ਉਮੀਦ ਕਰ ਰਹੇ ਹਨ। ਸਾਊਦੀ ਅਰਬ ਦਾ ਧਿਆਨ ਹੁਣ ਰਾਬਰਟ ਲੇਵਾਂਡੋਵਸਕੀ ਦੇ ਪੋਲੈਂਡ ‘ਤੇ ਹੈ, ਜਿਸ ਨੇ ਵਿਸ਼ਵ ਕੱਪ ਦੇ ਸਭ ਤੋਂ ਵੱਡੇ ਅਪਸੈੱਟਾਂ ‘ਚੋਂ ਇੱਕ ਨੂੰ ਆਪਣੇ ਸ਼ੁਰੂਆਤੀ ਮੈਚ ‘ਚ ਮੇਸੀ ਦੇ ਅਰਜਨਟੀਨਾ ਨੂੰ ਹਰਾਇਆ ਹੈ। ਦੂਜੇ ਪਾਸੇ ਪੋਲੈਂਡ ਨੇ ਗਰੁੱਪ ਸੀ ਦੇ ਆਪਣੇ ਪਹਿਲੇ ਮੈਚ ਵਿੱਚ ਮੈਕਸੀਕੋ ਖ਼ਿਲਾਫ਼ ਗੋਲ ਰਹਿਤ ਡਰਾਅ ਖੇਡਿਆ।
ਤੀਜਾ ਮੈਚ:- ਫਰਾਂਸ ਬਨਾਮ ਡੈਨਮਾਰਕ (France vs Denmark)
ਮੌਜੂਦਾ ਚੈਂਪੀਅਨ ਫਰਾਂਸ ਦੀ ਨਜ਼ਰ ਨਾਕਆਊਟ ਗੇੜ ‘ਚ ਆਪਣੀ ਥਾਂ ਪੱਕੀ ਕਰਨ ਲਈ ਸਟੇਡੀਅਮ 974 ਵਿੱਚ ਡੈਨਮਾਰਕ ਖ਼ਿਲਾਫ਼ ਜਿੱਤ ’ਤੇ ਹੋਵੇਗੀ। ਜੇਕਰ ਟਿਊਨੀਸ਼ੀਆ ਅਤੇ ਆਸਟਰੇਲੀਆ ਅੱਜ ਗਰੁੱਪ ਡੀ ਦੇ ਪਹਿਲੇ ਮੈਚ ਵਿੱਚ ਡਰਾਅ ਹੋ ਜਾਂਦੇ ਹਨ ਤਾਂ ਮੌਜੂਦਾ ਚੈਂਪੀਅਨ ਫਰਾਂਸ ਗਰੁੱਪ ਜੇਤੂ ਵਜੋਂ ਅਗਲੇ ਪੜਾਅ ਲਈ ਕੁਆਲੀਫਾਈ ਕਰ ਲਵੇਗਾ। ਫਰਾਂਸ ਨੇ ਪਹਿਲੇ ਮੈਚ ਵਿੱਚ ਆਸਟਰੇਲੀਆ ਨੂੰ ਹਰਾਇਆ ਸੀ। ਡੈਨਮਾਰਕ ਨੂੰ ਟਿਊਨੀਸ਼ੀਆ ਨੇ ਡਰਾਅ ‘ਤੇ ਰੱਖਿਆ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤ 9.30 ਵਜੇ ਸ਼ੁਰੂ ਹੋਵੇਗਾ।
ਚੌਥਾ ਮੈਚ:- ਅਰਜਨਟੀਨਾ ਬਨਾਮ ਮੈਕਸੀਕੋ (Argentina vs Mexico)
ਗਰੁੱਪ ਸੀ ਦਾ ਇਹ ਮੈਚ ਅਰਜਨਟੀਨਾ ਲਈ ਬਹੁਤ ਮਹੱਤਵਪੂਰਨ ਹੈ। ਪਹਿਲੇ ਮੈਚ ‘ਚ ਸਾਊਦੀ ਅਬਰ ਖਿਲਾਫ ਉਲਟਫੇਰ ਦਾ ਸ਼ਿਕਾਰ ਹੋਈ ਲਿਓਨਲ ਮੇਸੀ ਦੀ ਟੀਮ ਅੱਜ ਵਾਪਸੀ ਕਰਨਾ ਚਾਹੇਗੀ। ਦੂਜੇ ਪਾਸੇ ਮੈਕਸੀਕੋ ਨੇ ਗਰੁੱਪ ਸੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਪੋਲੈਂਡ ਨਾਲ 1-1 ਨਾਲ ਡਰਾਅ ਖੇਡਿਆ। ਅਰਜਨਟੀਨਾ ਨੂੰ ਨਿਸ਼ਚਤ ਤੌਰ ‘ਤੇ ਅੱਜ ਖੇਡਣ ਦੇ ਤਰੀਕੇ ਵਿਚ ਕੁਝ ਬਦਲਾਅ ਕਰਨ ਦੀ ਜ਼ਰੂਰਤ ਹੋਏਗੀ ਅਤੇ ਜੇਕਰ ਉਹ ਨਾਕਆਊਟ ਦੀ ਦੌੜ ਵਿਚ ਬਣੇ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਹਰ ਕੀਮਤ ‘ਤੇ ਜਿੱਤ ਦਰਜ ਕਰਨੀ ਪਵੇਗੀ। ਭਾਰਤੀ ਸਮੇਂ ਮੁਤਾਬਕ ਇਹ ਮੈਚ ਰਾਤ 12.30 ਵਜੇ ਸ਼ੁਰੂ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h