Fifa World Cup Final 2022, Deepika Padukone in Qatar: ਫੀਫਾ ਵਿਸ਼ਵ ਕੱਪ ਫਾਈਨਲ ਮੈਚ 18 ਦਸੰਬਰ ਐਤਵਾਰ ਨੂੰ ਫਰਾਂਸ ਅਤੇ ਅਰਜਨਟੀਨਾ (France vs Argentina Final) ਵਿਚਕਾਰ ਖੇਡਿਆ ਜਾਵੇਗਾ। ਇਸੇ ਦਰਮਿਆਨ ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ ਇਸ ਮੈਚ ਤੋਂ ਪਹਿਲਾਂ ਕਤਰ ਪਹੁੰਚ ਚੁੱਕੀ ਹੈ, ਉਹ ਟਾਈਟਲ ਟਰਾਫੀ ਦਾ ਤੋਂ ਪਰਦਾ ਚੁੱਕੇਗੀ।
ਦੱਸ ਦਈਏ ਕਿ ਦੀਪਿਕਾ ਦੇ ਪਤੀ ਰਣਵੀਰ ਸਿੰਘ ਉਨ੍ਹਾਂ ਨੂੰ ਏਅਰਪੋਰਟ ‘ਤੇ ਡਰਾਪ ਕਰਨ ਆਏ ਸੀ। ਇਸ ਦੌਰਾਨ ਜਦੋਂ ਉਨ੍ਹਾਂ ਦੇ ਸਾਹਮਣੇ ਮੇਸੀ ਨੂੰ ਲੈ ਕੇ ਸਵਾਲ ਆਇਆ ਤਾਂ ਉਹ ਹੱਸ ਪਏ ਅਤੇ ਇਸ ‘ਤੇ ਪ੍ਰਤੀਕਿਰਿਆ ਦਿੱਤੀ।
ਦੀਪਿਕਾ ਪਾਦੂਕੋਣ ਆਪਣੀ ਕਾਰ ‘ਚ ਏਅਰਪੋਰਟ ਪਹੁੰਚੀ, ਉਨ੍ਹਾਂ ਦੇ ਪਤੀ ਰਣਵੀਰ ਸਿੰਘ ਵੀ ਉਨ੍ਹਾਂ ਨੂੰ ਛੱਡਣ ਲਈ ਪਹੁੰਚੇ ਸਨ। ਹਾਲਾਂਕਿ ਰਣਵੀਰ ਸਿੰਘ ਕਾਰ ਤੋਂ ਹੇਠਾਂ ਨਹੀਂ ਉਤਰੇ। ਦੀਪਿਕਾ ਪਾਦੂਕੋਣ ਜਦੋਂ ਆਪਣੀ ਕਾਰ ‘ਚ ਏਅਰਪੋਰਟ ‘ਤੇ ਦਾਖਲ ਹੋਈ ਤਾਂ ਉਨ੍ਹਾਂ ਨੇ ਹੱਸਦਿਆਂ ਇਸ ‘ਤੇ ਪ੍ਰਤੀਕਿਰਿਆ ਦਿੱਤੀ।
[Video] Deepika Padukone spotted at Mumbai Airport, enroute Qatar✈️ pic.twitter.com/7Uacd0nFcR
— Deepika Padukone FC (@DeepikaPFC) December 16, 2022
ਏਅਰਪੋਰਟ ‘ਤੇ ਇੱਕ ਕੈਮਰਾਮੈਨ ਨੇ ਕਿਹਾ ਕਿ ਦੀਪਿਕਾ ਜੀ, ਤੁਸੀਂ ਕਤਰ ਜਾ ਰਹੇ ਹੋ, ਇਸ ਲਈ ਮੈਸੀ ਨਾਲ ਸੈਲਫੀ ਲੈਣਾ ਤੇ ਸੋਸ਼ਲ ਮੀਡੀਆ ‘ਤੇ ਪੋਸਟ ਕਰਨਾ। ਇਸ ‘ਤੇ ਦੀਪਿਕਾ ਪਾਦੂਕੋਣ ਹੱਸਦੀ ਹੈ ਅਤੇ ਕਹਿੰਦੀ ਹੈ ਕਿ ਤੁਸੀਂ ਮੈਸੀ ਦੇ ਫੈਨ ਹੋ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੇਸੀ ਅਰਜਨਟੀਨਾ ਲਈ ਆਖਰੀ ਮੈਚ ਖੇਡ ਰਿਹਾ ਹੈ ਤੇ ਇਸ ਵਿਸ਼ਵ ਕੱਪ ਨੂੰ ਜਿੱਤਣ ਤੋਂ ਬਾਅਦ ਉਹ ਟੀਮ ਤੋਂ ਇਤਿਹਾਸਕ ਵਿਦਾਈ ਲੈਣਾ ਚਾਹੇਗਾ। ਅਰਜਨਟੀਨਾ ਦੇ ਸਾਹਮਣੇ ਡਿਫੈਂਡਿੰਗ ਚੈਂਪੀਅਨ ਫਰਾਂਸ ਹੋਵੇਗਾ।
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੁਨੀਆ ਦੀ ਕੋਈ ਐਕਟਰਸ ਇਸ ਤਰ੍ਹਾਂ ਫੀਫਾ ਵਿਸ਼ਵ ਕੱਪ ਟਰਾਫੀ ਦਾ ਉਦਘਾਟਨ ਕਰੇਗੀ। ਫੁੱਟਬਾਲ ਵਿਸ਼ਵ ਕੱਪ ਦੁਨੀਆ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਟੂਰਨਾਮੈਂਟ ਹੈ। ਭਾਰਤ ਬੰਗਲਾਦੇਸ਼ ਦੀਆਂ ਟੀਮਾਂ ਇਸ ਟੂਰਨਾਮੈਂਟ ਵਿੱਚ ਨਹੀਂ ਹਨ, ਪਰ ਫਿਰ ਵੀ ਇੱਥੇ ਸਿਰਫ਼ ਫੁੱਟਬਾਲ ਦਾ ਖੁਮਾਰ ਲੋਕਾਂ ‘ਚ ਖੂਬ ਹੈ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਫੁੱਟਬਾਲ ਦੀ ਦੁਨੀਆ ਵਿੱਚ ਕਿੰਨੀ ਪ੍ਰਸਿੱਧੀ ਹੈ। ਭਾਰਤ ਦੀ ਅਭਿਨੇਤਰੀ ਦੀਪਿਕਾ ਪਾਦੁਕੋਣ ਟਾਈਟਲ ਮੈਚ ‘ਚ ਹੋਵੇਗੀ, ਟਰਾਫੀ ਦਾ ਉਦਘਾਟਨ ਕਰੇਗੀ ਅਤੇ ਇਸ ਦੇ ਲਈ ਉਹ ਕਤਰ ਗਈ ਹੈ।
France vs Argentina Final: ਫੀਫਾ ਵਿਸ਼ਵ ਕੱਪ ਦਾ ਫਾਈਨਲ ਮੈਚ 18 ਦਸੰਬਰ ਨੂੰ ਰਾਤ 8:30 ਵਜੇ (ਭਾਰਤੀ ਸਮੇਂ ਅਨੁਸਾਰ) ਖੇਡਿਆ ਜਾਵੇਗਾ। ਅਰਜਨਟੀਨਾ ਨੇ ਕ੍ਰੋਏਸ਼ੀਆ ਨੂੰ ਅਤੇ ਫਰਾਂਸ ਨੇ ਮੋਰੋਕੋ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਇਹ ਮੈਚ ਲੁਸੈਲ ਸਟੇਡੀਅਮ ‘ਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਫੇਸਬੁੱਕ ਦੇ ਚਰਚਿਤ ਚਿਹਰੇ ਵੈਦ ਬਲਵਿੰਦਰ ਢਿੱਲੋਂ ਦੇ ਬੇਟੇ ਦੀ ਹਾਰਟ ਅਟੈਕ ਨਾਲ ਮੌਤ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h