ਟਵਿੱਟਰ ਤੋਂ ਵੱਡੀ ਗਿਣਤੀ ਚ ਛਾਂਟੀ ਤੋਂ ਬਾਅਦ ਛੱਡੇ ਗਏ ਕਰਮਚਾਰੀਆਂ ਨੇ ਕੰਪਨੀ ਦੇ ਨਵੇਂ ਬੌਸ ਐਲਨ ਮਸਕ ਨੂੰ ਵੱਡਾ ਝਟਕਾ ਦਿੱਤਾ ਹੈ। ਜਾਣਕਾਰੀ ਮੁਤਾਬਕ ਕੰਪਨੀ ਦੇ ਬਾਕੀ ਕਰਮਚਾਰੀ ਮਸਕ ਵੱਲੋਂ ਕੰਪਨੀ ‘ਚ ਕੰਮ ਕਰਨ ਲਈ ਬਣਾਏ ਗਏ ਸਖਤ ਨਿਯਮਾਂ ਤੋਂ ਕਾਫੀ ਨਾਖੁਸ਼ ਹਨ ਅਤੇ ਇਸ ਕਾਰਨ ਵੀਰਵਾਰ ਨੂੰ ਸੈਂਕੜੇ ਲੋਕਾਂ ਨੇ ਕੰਪਨੀ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ ਹਨ।
ਦੱਸ ਦਈਏ ਕਿ ਟਵਿਟਰ ਦਾ ਮਾਲਕ ਬਣਨ ਤੋਂ ਬਾਅਦ ਮਸਕ ਨੇ ਕੰਪਨੀ ਦੇ ਕਰਮਚਾਰੀਆਂ ਨੂੰ ਜ਼ਿਆਦਾ ਸਮਾਂ ਕੰਮ ਕਰਨ ਜਾਂ ਕੰਪਨੀ ਛੱਡਣ ਦਾ ਨਿਰਦੇਸ਼ ਦਿੱਤਾ ਸੀ, ਜਿਸ ਤੋਂ ਬਾਅਦ ਕਈ ਕਰਮਚਾਰੀਆਂ ਨੇ ਵੀ ਕੰਪਨੀ ਛੱਡਣੀ ਸ਼ੁਰੂ ਕਰ ਦਿੱਤੀ ਹੈ।
ਵੱਡੀ ਗਿਣਤੀ ਵਿੱਚ ਟਵਿੱਟਰ ਛੱਡ ਰਹੇ ਨੇ ਕਰਮਚਾਰੀ
ਇਕ ਨਿੱਜੀ ਰਿਪੋਰਟ ਮੁਤਾਬਕ ਵਰਕਪਲੇਸ ਐਪ ਬਲਾਇੰਡ ਦੁਆਰਾ ਕਰਵਾਏ ਗਏ ਸਰਵੇਖਣ ਤੋਂ ਪਤਾ ਲੱਗਾ ਹੈ ਕਿ 42 ਫੀਸਦੀ ਕਰਮਚਾਰੀ ਟਵਿੱਟਰ ਛੱਡਣਾ ਚਾਹੁੰਦੇ ਹਨ। ਇਸ ਸਰਵੇਖਣ ਵਿੱਚ 180 ਟਵਿੱਟਰ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਸਰਵੇ ‘ਚ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਸਿਰਫ 7 ਫੀਸਦੀ ਕਰਮਚਾਰੀ ਹੀ ਟਵਿੱਟਰ ‘ਤੇ ਕੰਮ ਕਰਨਾ ਚਾਹੁੰਦੇ ਸਨ।
NEW: Twitter just alerted employees that effective immediately, all office buildings are temporarily closed and badge access is suspended. No details given as to why.
— Zoë Schiffer (@ZoeSchiffer) November 17, 2022
ਕਰਮਚਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਮਸਕ ਹੁਣ ਟਵਿੱਟਰ ‘ਤੇ ਸੀਨੀਅਰ ਕਰਮਚਾਰੀਆਂ ਨੂੰ ਰੋਕਣ ਲਈ ਲਗਾਤਾਰ ਮੀਟਿੰਗਾਂ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਕੰਪਨੀ ਵਿਚ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਵੀਰਵਾਰ ਨੂੰ ਟਵਿੱਟਰ ਛੱਡਣ ਵਾਲੇ ਕਰਮਚਾਰੀਆਂ ‘ਚ ਵੱਡੀ ਗਿਣਤੀ ‘ਚ ਇੰਜੀਨੀਅਰ ਵੀ ਸ਼ਾਮਲ ਸਨ, ਜੋ ਐਪ ਆਦਿ ਦੇ ਬਗਸ ਨੂੰ ਠੀਕ ਕਰਦੇ ਸਨ