ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਧਮਾਕਾ ਹੋਇਆ ਹੈ। ਦਰਅਸਲ ਡਰੱਗਜ਼ ਮਾਮਲੇ ‘ਚ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ‘ਤੇ ਵੱਡੀ ਕਾਰਵਾਈ ਹੋਈ ਹੈ। ਮਜੀਠੀਆ ਖ਼ਿਲਾਫ਼ ਮੁਹਾਲੀ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ (ਬੀਓਆਈ) ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ‘ਤੇ ਇਕ ਵਾਰ ਫਿਰ ਟਵੀਟ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਆਖਰਕਾਰ ਪਹਿਲਾ ਕਦਮ ਚੁੱਕਿਆ ਗਿਆ ਹੈ।
After 5.5 Years of fight against Corrupt System run by Badal Family & Captain and delay of 4 years without action taken on ED & STF Report against Majithia. Finally now, after pushing for credible officers in positions of power and influence first step has been taken !!
— Navjot Singh Sidhu (@sherryontopp) December 21, 2021
ਬਾਦਲ ਪਰਿਵਾਰ ਅਤੇ ਕੈਪਟਨ ਦੇ ਉਸ ਕਰੱਪਟ ਸਿਸਟਮ ਖਿਲਾਫ਼ ਸਾਢੇ 5 ਸਾਲਾਂ ਦੀ ਲੜਾਈ ਤੋਂ ਬਾਅਦ ਜਿਨ੍ਹਾਂ ਨੇ 4 ਸਾਲਾਂ ਤੱਕ ਈਡੀ ਤੇ ਐਸਟੀਐਫ ਦੀ ਰਿਪੋਟੇ ਨੂੰ ਲੈ ਕੇ ਮਜੀਠਿਆ ਖਿਲਾਫ਼ ਆਖਿਰਕਾਰ ਹੁਣ ਕਾਬਿਲ ਅਫ਼ਸਰ ਨੂੰ ਕਮਾਨ ਦੇਣ ਦਾ ਨਤੀਜਾ ਹੈ, ਹਾਲੇ ਤਾਂ ਇਹ ਪਹਿਲਾ ਕਦਮ ਹੈ।
An FIR has been registered in Punjab Police Crime Branch against the main culprits of Drug Trade on basis of February 2018 STF report, wherein i demanded this 4 years ago – It is a slap on the face of all those powerful who slept for years on issues at the heart of Punjab’s soul
— Navjot Singh Sidhu (@sherryontopp) December 21, 2021
ਜਦੋਂ ਤੱਕ ਡਰੱਗ ਮਾਫ਼ੀਆ ਦੇ ਪਿੱਛੇ ਖੜ੍ਹੇ ਮੁੱਖ ਦੋਸ਼ੀ ਨੂੰ ਸਜ਼ਾ ਨਹੀਂ ਮਿਲਦੀ, ਉਦੋਂ ਤੱਕ ਇਨਸਾਫ਼ ਨਹੀਂ ਹੋਣਾ। ਅਸੀਂ ਉਦੋਂ ਤੱਕ ਲੜਦੇ ਰਹਾਂਗੇ ਜਦੋਂ ਤੱਕ ਇਹ ਸਜ਼ਾ ਪੁਸ਼ਤਾਂ ਲਈ ਮਿਸਾਲੀ ਨਹੀਂ ਬਣ ਜਾਂਦਾ।