ਲੁਧਿਆਣਾ ਧਮਾਕਾ ਮਾਮਲਾ NIA ਵੱਲੋਂ ਦਰਜ FIR ਕੀਤੀ ਗਈ ਹੈ। ਦਰਜ FIR ‘ਚ ਜਸਵਿੰਦਰ ਮੁਲਤਾਨੀ ਦਾ ਨਾਂਅ ਹੈ,NIA ਦੀ ਟੀਮ ਜਰਮਨੀ ਲਈ ਜਰਮਨੀ ਰਵਾਨਾ ਹੋਵੇਗੀ । ਸਰਕਾਰ ਤੇ ਪੁਲਿਸ ਨਾਲ ਟੀਮ ਦਾ ਤਾਲਮੇਲ ਜਾਰੀ ਹੈ ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਖਾਲਿਸਤਾਨੀ ਅੱਤਵਾਦੀ ਜਸਵਿੰਦਰ ਸਿੰਘ ਮੁਲਤਾਨੀ ਖਿਲਾਫ NIA ਜਾਂਚ ਦੇ ਹੁਕਮ ਦਿੱਤੇ ਹਨ।
ਏਜੰਸੀ ਨੂੰ ਸੌਂਪਦਿਆਂ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਸਨ। ਰਿਪੋਰਟ ਮੁਤਾਬਕ ਖਾਲਿਸਤਾਨੀ ਅੱਤਵਾਦੀਆਂ ਲਈ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਚੋਣਾਂ ਤੋਂ ਪਹਿਲਾਂ ਵੱਡੇ ਪੱਧਰ ‘ਤੇ ਹਿੰਸਾ ਫੈਲਾਉਣ ਦੀ ਯੋਜਨਾ ਸੀ। ਇਸ ਦੇ ਨਾਲ ਹੀ ਇਸ ਮਹੀਨੇ ਲੁਧਿਆਣਾ ਦੀ ਅਦਾਲਤ ਵਿੱਚ ਹੋਏ ਧਮਾਕੇ ਵਿੱਚ ਵੀ ਮੁਲਤਾਨੀ ਦਾ ਕੁਨੈਕਸ਼ਨ ਪਾਇਆ ਗਿਆ ਸੀ।