ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਦੇ ਵੱਲੋਂ ਲੋਕਾਂ ਦੇ ਘਰੇਲੂ ਮਸਲੇ ਹੱਲ ਕਰਾਏ ਜਾਂਦੇ ਹਨ| ਹਾਲਾਂਕਿ ਉਹ ਮਹਿਲਾਂ ਕਮਿਸ਼ਨ ਦੇ ਚੇਅਰਮੈਨ ਹਨ ਪਰ ਫਿਰ ਵੀ ਉਹ ਲੜਕਿਆਂ ਦੇ ਹੱਕ ਦੇ ਵਿੱਚ ਵੀ ਗੱਲ ਕਰਦੀ ਹੈ | ਮਨੀਸ਼ਾ ਗੁਲਾਟੀ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪੰਜਾਬ ਪੁਲਿਸ ‘ਤੇ ਨਿਸ਼ਾਨੇ ਸਾਧੇ ਹਨ ਕਿਹਾ ਅੱਜ ਸਾਡੀ ਲੋਕ ਅਦਾਲਤ ਹੈ ਇਸ ਦੇ ਬਾਵਜੂਦ ਵੀ ਮੈਂ ਅੱਜ ਲਾਈਵ ਇੱਕ ਜ਼ਰੂਰੀ ਗੱਲ ਕਰ ਕੇ ਹੋਈ ਹਾਂ।
ਲੋਕ ਮੈਨੂੰ ਮੈਸੇਜ ਕਰਦੇ ਹਨ ਕਿ ਮੈਡਮ, ‘ਇੰਨ੍ਹੇ ਦਿਨ ਹੋ ਗਏ ਸਾਡੀ ਦਰਖ਼ਾਸਤ ਨਹੀਂ ਸੁਣ ਰਹੇ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਮਹਿਲਾ ਕਮਿਸ਼ਨ ਕੋਲ ਰੋਜ਼ ਦੀਆਂ 500 ਸ਼ਿਕਾਇਤਾਂ ਆ ਰਹੀਆਂ ਹਨ ਅਤੇ ਸਾਡੀ ਟੀਮ ‘ਚ ਸਿਰਫ਼ 5 ਬੰਦੇ ਹਨ ਪਰ ਫਿਰ ਵੀ ਅਸੀਂ ਸਾਰੇ ਦਿਨ-ਰਾਤ ਕਰ ਕੇ ਤੁਹਾਡੇ ਕੇਸ ਸੁਲਝਾਉਣ ‘ਚ ਲੱਗੇ ਰਹਿੰਦੇ ਆ ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਸੱਚ ਲਈ ਬੋਲਦੀ ਆਈ ਹਾਂ ਅਤੇ ਅੱਗੇ ਵੀ ਬੋਲਦੀ ਰਹਾਂਗੀ। ਇਸੇ ਤਰ੍ਹਾਂ ਬਰਨਾਲੇ ਦੇ ਕੇਸ ‘ਚ ਮੈਂ ਉਸ ਮੁੰਡੇ ਦੀ ਮਾਂ ਤਾਂ ਕਿ ਉਨ੍ਹਾਂ ਦਾ ਦੁੱਖ ਸਾਂਝਾ ਕਰ ਸਕਾਂ। ਮੇਰੇ ਪੂਰੀ ਕੋਸ਼ਿਸ਼ ਹੈ ਕਿ ਹੋਰ ਕੋਈ ਮੁੰਡਾ ਖ਼ੁਦਕੁਸ਼ੀ ਬਾਰੇ ਕਦੇ ਨਾ ਸੋਚੇ। ਸੱਚ ਜਿੱਤੇਗਾ ਜਰੂਰ।