ਐਕਸਾਈਜ਼ ਸਕੈਮ ‘ਚ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਸਮੇਤ 15 ਲੋਕਾਂ ਦੇ ਵਿਰੁੱਧ ਛਾਪੇਮਾਰੀ ਤੋਂ ਦੋ ਦਿਨ ਪਹਿਲਾਂ ਭਾਵ 17 ਅਗਸਤ ਨੂੰ ਹੀ ਸੀਬੀਆਈ ਨੇ ਐੱਫਆਈਆਰ ਦਰਜ ਕਰ ਲਈ ਸੀ।ਐਫਆਈਆਰ ‘ਚ ਕੁਝ ਸ਼ਰਾਬ ਕੰਪਨੀਆਂ ਦੇ ਨਾਮ ਵੀ ਸ਼ਾਮਿਲ ਹਨ।ਐੱਫਆਈਆਰ ਦੀ ਕਾਪੀ ‘ਚ 16ਵੇਂ ਨੰਬਰ ‘ਤੇ ਅਨਾਨ ਪਬਲਿਕ ਸਰਵੈਂਟ ਤੇ ਪ੍ਰਾਈਵੇਟ ਪਰਸਨ ਦਾ ਜ਼ਿਕਰ ਹੈ।ਭਾਵ ਜਾਂਚ ਦੌਰਾਨ ਕੁਝ ਹੋਰ ਲੋਕਾਂ ਦੇ ਨਾਮ ਵੀ ਜੋੜੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਮੋਦੀ ਦੇ ਬਦਲ ਵਜੋਂ ਕੇਜਰੀਵਾਲ ਦੇ ਉਭਾਰ ਨੂੰ ਰੋਕਣ ਲਈ ਏਜੰਸੀਆਂ ਛੱਡੀਆਂ: ਰਾਘਵ ਚੱਢਾ
- ਦੱਸਣਯੋਗ ਹੈ ਕਿ ਦਿੱਲੀ ਦੀ ਐਕਸਾਈਜ਼ ਨੀਤੀ ਮਾਮਲੇ ‘ਚ ਡਿਪਟੀ ਸੀਅੇੱਮ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਸਮੇਤ 21 ਥਾਵਾਂ ‘ਤੇ ਸੀਬੀਆਈ ਦੀ ਛਾਪੇਮਾਰੀ ਚੱਲ ਰਹੀ ਹੈ।ਜਾਂਚ ਏਜੰਸੀ ਸਵੇਰੇ 8.30 ਵਜੇ ਹੀ ਸਿਸੋਦੀਆ ਦੇ ਘਰ ਪਹੁੰਚ ਗਈ ਸੀ।ਉਦੋਂ ਤੋਂ ਸਰਕਾਰੀ ਰਿਹਾਇਸ਼ ‘ਚ ਤਲਾਸ਼ੀ ਜਾਰੀ ਹੈ।ਖਬਰਾਂ ਮੁਤਾਬਕ, ਅਫਸਰਾਂ ਨੇ ਉਨਾਂ੍ਹ ਦੇ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਫੋਨ ਤੇ ਲੈਪਟਾਪ ਜਬਤ ਕਰ ਲਏ ਗਏ ਹਨ।
ਆਪ ਤੇ ਬੀਜੇਪੀ ਆਹਮਣੇ-ਸਾਹਮਣੇ ਆਈ
ਆਪ ਨੇ ਕਿਹਾ ਕਿ ਇਹ ਕਾਰਵਾਈ ਕੇਜਰੀਵਾਲ ਨੂੰ ਰੋਕਣ ਲਈ ਕੀਤੀ ਗਈ ਹੈ।ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਸੀਬੀਆਈ ਨੇ ਅਰਵਿੰਦ ਕੇਜਰੀਵਾਲ ਦੇ ਇੱਥੇ ਛਾਪਾ ਮਾਰਿਆ, ਸਿਰਫ ਚਾਰ ਮਫਲਰ ਮਿਲੇ ਸੀ ਅਤੇ ਮਨੀਸ਼ ਸਿਸੋਦੀਆ ਦੇ ਘਰ ‘ਚ ਉਨ੍ਹਾਂ ਨੂੰ ਸਿਰਫ ਪੈਨਸਿਲ, ਨੋਟਬੁੱਕ ਤੇ ਜਿਊਮੈਟਰੀ ਬਾਕਸ ਮਿਲਣਗੇ।
ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਦਾਅਵਾ ਕੀਤਾ ਹੈ ਕਿ ਵਿਦੇਸ਼ੀ ਅਖਬਾਰਾਂ ‘ਚ ਛਪੀ ਫੋਟੋ ਦਿੱਲੀ ਦੇ ਸਰਕਾਰੀ ਸਕੂਲ ਦਾ ਨਹੀਂ ਸਗੋਂ ਪ੍ਰਾਈਵੇਟ ਸਕੂਲ ਦਾ ਹੈ।ਇਸ ਤੋਂ ਪਹਿਲਾਂ ਭਾਜਪਾ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਪੰਜਾਬ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਤੇ ਸ਼ਰਾਬ ਮਾਫੀਆ ‘ਚ ਡੀਲ ਹੋਈ ਸੀ। - ਸੀਬੀਆਈ ਨੇ ਐੱਫਆਈਆਰ ਦਰਜ ਕੀਤੀ, ਸਿਸੋਦੀਆ ਤੋਂ ਇਲਾਵਾ 4 ਹੋਰ ਲੋਕਾਂ ਦੇ ਨਾਮ
ਸੀਬੀਆਈ ਦੀ ਟੀਮ ਨੇ ਆਨੰਦ ਤਿਵਾਰੀ, ਜੋ ਕਿ ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ ਅਰਵਾ ਗੋਪੀ ਕ੍ਰਿਸ਼ਨਾ, ਤਤਕਾਲੀ ਆਬਕਾਰੀ ਕਮਿਸ਼ਨਰ ਕੁਲਜੀਤ ਸਿੰਘ, ਸੁਭਾਸ਼ ਰੰਜਨ ਦੇ ਘਰ ਵੀ ਛਾਪੇਮਾਰੀ ਕੀਤੀ। ਸੀਬੀਆਈ ਨੇ ਸ਼ਰਾਬ ਨੀਤੀ ਘਪਲੇ ਦੇ ਦੋਸ਼ਾਂ ਨੂੰ ਲੈ ਕੇ ਐਫਆਈਆਰ ਦਰਜ ਕੀਤੀ ਹੈ, ਸੂਤਰਾਂ ਮੁਤਾਬਕ ਸਿਸੋਦੀਆ ਤੋਂ ਇਲਾਵਾ ਇਸ ਵਿੱਚ 4 ਹੋਰ ਲੋਕਾਂ ਦੇ ਨਾਮ ਹਨ।
ਸਵੇਰੇ 8.32 ਵਜੇ: ਛਾਪੇਮਾਰੀ ਸ਼ੁਰੂ ਹੁੰਦੇ ਹੀ ਸਿਸੋਦੀਆ ਨੇ ਕੀਤੇ 3 ਟਵੀਟ, ਕਿਹਾ- ਜੀ ਆਇਆਂ ਨੂੰ
मुझे तुम्हारी साज़िशें तोड़ न सकेंगी. मैंने दिल्ली के लाखों बच्चों के लिए ये स्कूल बनाए है,
लाखों बच्चों की ज़िंदगी में आई मुस्कान मेरी ताक़त है. तुम्हारा इरादा मुझे तोड़ने का है.
मेरा इरादा तो ये हैं…https://t.co/Z1mpVmevRl
— Manish Sisodia (@msisodia) August 19, 2022
ਸਿਸੋਦੀਆ ਨੇ ਲਿਖਿਆ- ਸੀਬੀਆਈ ਆਈ ਹੈ। ਉਸ ਦਾ ਸੁਆਗਤ ਹੈ। ਅਸੀਂ ਬਹੁਤ ਈਮਾਨਦਾਰ ਹਾਂ। ਲੱਖਾਂ ਬੱਚਿਆਂ ਦਾ ਭਵਿੱਖ ਬਣਾਉਣਾ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਡੇ ਦੇਸ਼ ਵਿੱਚ ਚੰਗੇ ਕੰਮ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸੇ ਕਰਕੇ ਸਾਡਾ ਦੇਸ਼ ਨੰਬਰ ਵਨ ਨਹੀਂ ਬਣ ਸਕਿਆ।
- ਰਾਜ ਸਭਾ ਸਾਂਸਦ ਸੰਜੇ ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ 3 ਵਾਰ ਦਿੱਲੀ ਦੇ ਮੁੱਖ ਮੰਤਰੀ ਬਣੇ।ਪੰਜਾਬ ਗਏ ਤਾਂ ਉਥੇ ਪ੍ਰਚੰਡ ਬਹੁਮਤ ਨਾਲ ਆਪ ਦੀ ਸਰਕਾਰ ਬਣੀ।ਪੂਰੇ ਦੇਸ਼ ‘ਚ ਕੇਜਰੀਵਾਲ ਦਾ ਸਿੱਖਿਆ ਅਤੇ ਸਿਹਤ ਦਾ ਮਾਡਲ ਪਹੁੰਚ ਰਿਹਾ ਹੈ।ਦੇਸ਼ ‘ਚ ਕੇਜਰੀਵਾਲ ਦੇ ਨਾਮ ‘ਤੇ ਲੋਕ ਜੁੜ ਰਹੇ ਹਨ, ਲੋਕਪ੍ਰਿਯਤਾ ਵੱਧ ਰਹੀ ਹੈ।ਦੋ ਦਿਨ ਪਹਿਲਾਂ ਭਾਰਤ ਨੂੰ ਦੁਨੀਆ ਦਾ ਨੰਬਰ ਵਨ ਦੇਸ਼ ਦਾ ਅਭਿਆਨ ਉਨ੍ਹਾਂ ਨੇ ਸ਼ੁਰੂ ਕੀਤਾ, ਦੇਸ਼ ਦੇ ਹਰ ਹਿੱਸੇ ਤੋਂ ਲੋਕ ਜੁੜ ਰਹੇ ਹਨ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਵਾਲਮੀਕੀ ਸਮਾਜ ਦੀਆਂ ਮੰਨੀਆਂ ਸਾਰੀਆਂ ਮੰਗਾਂ,ਬੰਦ ਦੀ Call ਲਈ ਵਾਪਿਸ