ਮੋਹਾਲੀ ਦੇ ਥਾਣਾ ਮਟੋਰ ਦੇ ਐਸਐਸਓ ਗੱਬਰ ਸਿੰਘ ‘ਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ।ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਐਸਐਚਓ ਕਿਸੇ ਕੰਮ ਤੋਂ ਰੋਪੜ ਜਾ ਰਿਹਾ ਸੀ।ਰਾਹ ‘ਚ ਜਦੋਂ ਉਹ ਮੋਰਿੰਡਾ ਦੇ ਕੋਲ ਪਹੁੰਚਿਆ ਤਾਂ ਕੁਝ ਅਣਪਛਾਤੇ ਉਸਦੇ ਪਿਛੇ ਲੱਗ ਗਏ, ਜਿਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ।ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਈ।
ਹਾਲੇ ਤੱਕ ਕਿਸੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਕਿ ਉਨ੍ਹਾਂ ‘ਤੇ ਹਮਲਾ ਕਿਉਂ ਕੀਤਾ ਗਿਆ।ਇਸ ਮਾਮਲੇ ‘ਚ ਪੁਲਿਸ ਨੇ ਰੋਪੜ ਦੇ ਥਾਣਾ ਸਿੰਘ ਭਗਵੰਤਪੁਰ ‘ਚ ਧਾਰਾ 307 ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।