Firing between Police and Smugglers: ਅੰਮ੍ਰਿਤਸਰ ‘ਚ ਦੇਰ ਰਾਤ ਪੁਲਿਸ ਤੇ ਤਸਕਰਾਂ ਵਿਚਾਲੇ ਗੋਲੀਬਾਰੀ ਹੋਈ। ਤਸਕਰਾਂ ਦਾ ਪਿੱਛਾ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਨੇ ਟੱਕਰ ਮਾਰ ਕੇ ਮੁਲਜ਼ਮ ਦੀ ਗੱਡੀ ਨੂੰ ਰੋਕ ਲਿਆ। ਤਲਾਸ਼ੀ ਦੌਰਾਨ ਤਸਕਰ ਕੋਲੋਂ ਕਰੀਬ ਨਜਾਇਜ਼ ਹਥਿਆਰ ਅਤੇ 7 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਚਾਟੀਵਿੰਡ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਤਸਕਰ ਗੁਰਲਾਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਧਨੋਏ ਖੁਰਦ ਆਪਣੀ ਨਵੀਂ ਥਾਰ ਕਾਰ (ਨੰਬਰ ਏ/ਐੱਫ) ਵਿਚ ਨਾਜਾਇਜ਼ ਹਥਿਆਰ ਤੇ ਨਸ਼ੀਲੇ ਪਦਾਰਥ ਲੈ ਕੇ ਤਰਨਤਾਰਨ ਤੋਂ ਅੰਮ੍ਰਿਤਸਰ ਵੱਲ ਆ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਸਥਾਨਕ ਪੁਲਿਸ ਵਲੋਂ ਟੀ ਪੁਆਇੰਟ ਸੁੱਖੇਵਾਲ ਵਿਖੇ ਨਾਕਾ ਲਗਾਇਆ ਗਿਆ।
ਜਦੋਂ ਮੁਲਜ਼ਮ ਨਾਕੇ ’ਤੇ ਪਹੁੰਚਿਆ ਤਾਂ ਉਸ ਨੂੰ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਸ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾਈ ਤੇ ਨਾਕਾ ਤੋੜ ਕੇ ਅੰਮ੍ਰਿਤਸਰ ਵੱਲ ਭੱਜ ਗਿਆ। ਪੁਲਿਸ ਅਤੇ ਤਸਕਰਾਂ ਵਿਚਕਾਰ ਕਈ ਰਾਊਂਡ ਫਾਈਰਿੰਗ ਹੋਈ। ਇੱਕ ਗੋਲੀ ਥਾਰ ਦੇ ਟਾਇਰ ਵਿੱਚ ਲੱਗੀ। ਟਾਇਰ ਪੰਕਚਰ ਹੋਣ ਤੋਂ ਬਾਅਦ ਕਾਰ ਦੀ ਰਫ਼ਤਾਰ ਹੌਲੀ ਹੋ ਗਈ ਪਰ ਤਸਕਰ ਉਦੋਂ ਤੱਕ ਕਾਰ ਲੈ ਕੇ ਫ਼ਰਾਰ ਹੋ ਗਿਆ। ਮਾਨਾਵਾਲਾ ‘ਚ ਬੈਸਟ ਪ੍ਰਾਈਸ ਨੇੜੇ ਪੁਲਿਸ ਨੇ ਤਸਕਰ ਦਾ ਥਾਰ ਰੋਕਣ ‘ਚ ਸਫਲਤਾ ਹਾਸਲ ਕੀਤੀ।
ਦੱਸ ਦਈਏ ਕਿ ਪੁਲਿਸ ਨੇ ਤਸਕਰ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਤਲਾਸ਼ੀ ਦੌਰਾਨ ਪੁਲਿਸ ਨੇ ਤਸਕਰ ਕੋਲੋਂ ਇੱਕ ਚਾਈਨਾ ਮੇਡ ਪਿਸਤੌਲ .30 ਬੋਰ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਕੀਮਤ 7 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ।
ਅੰਮ੍ਰਿਤਸਰ ਦੇ ਚਾਟੀਵਿੰਡ ਥਾਣੇ ਵਿੱਚ ਧਾਰਾ 307, 353, 186 ਆਈਪੀਸੀ 25(2), 54, 59, ਅਸਲਾ ਐਕਟ 21, 61, 85 ਐਨਡੀਪੀਐਸ ਐਕਟ ਤਹਿਤ ਦਰਜ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h