ਕਿਹਾ ਜਾਂਦਾ ਹੈ ਕਿ ਸ਼ਰਾਬ ਬਹੁਤ ਮਾੜੀ ਹੈ। ਸ਼ਰਾਬ ਕਾਰਨ ਲੋਕ ਹੋਸ਼ ਵਿਚ ਨਹੀਂ ਹਨ। ਜਿਸ ਕਾਰਨ ਉਹ ਕਈ ਅਜਿਹੀਆਂ ਹਰਕਤਾਂ ਕਰਦੇ ਹਨ, ਜਿਸ ਨੂੰ ਯਾਦ ਕਰ ਉਹ ਬਾਅਦ ‘ਚ ਬਹੁਤ ਹੱਸਦੇ ਹਨ। ਤੁਸੀਂ ਸੋਸ਼ਲ ਮੀਡੀਆ ‘ਤੇ ਅਜਿਹੀਆਂ ਵੀਡੀਓਜ਼ ਅਕਸਰ ਦੇਖੀਆਂ ਹੋਣਗੀਆਂ, ਜੋ ਸ਼ਰਾਬੀਆਂ ਦੀਆਂ ਹਰਕਤਾਂ ਨਾਲ ਜੁੜੀਆਂ ਹੁੰਦੀਆਂ ਹਨ। ਹਾਲ ਹੀ ‘ਚ ਇਕ ਸ਼ਰਾਬੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਪੂਰੀ ਤਰ੍ਹਾਂ ਦੰਗ ਰਹਿ ਜਾਓਗੇ। ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਅਜਗਰ ਨੂੰ ਮੱਛੀ ਸਮਝ ਕੇ ਫੜਨਾ ਸ਼ੁਰੂ ਕਰ ਦਿੰਦਾ ਹੈ ਤਾਂ ਅਜਗਰ ਆਪਣਾ ਰੂਪ ਦਿਖਾ ਕੇ ਵਿਅਕਤੀ ਦਾ ਗਲਾ ਫੜ ਲੈਂਦਾ ਹੈ।
झारखंड के गढ़वा जिले में एक शख्स ने जहां शराब के नशे में मछली पकड़ने के दौरान अजगर को पकड़ लिया. इसके बाद अजगर ने शख्स की गर्दन को इतनी बुरी तरह से जकड़ा कि शख्स की हालत ही खराब हो गई.#TrendingNow #Trending #TrendingNews pic.twitter.com/lJWEQGlaKd
— Narendra Singh (@NarendraNeer007) November 10, 2022
ਝਾਰਖੰਡ ਦੇ ਗੜ੍ਹਵਾ ਜ਼ਿਲੇ ‘ਚ ਮੱਛੀਆਂ ਫੜਨ ਦੌਰਾਨ ਨਸ਼ੇ ‘ਚ ਧੁੱਤ ਇਕ ਵਿਅਕਤੀ ਨੇ ਅਜਗਰ ਨੂੰ ਫੜ ਲਿਆ। ਇਸ ਤੋਂ ਬਾਅਦ ਅਜਗਰ ਨੇ ਵਿਅਕਤੀ ਦੀ ਗਰਦਨ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਫੜ੍ਹਿਆ ਕਿ ਵਿਅਕਤੀ ਦੀ ਹਾਲਤ ਹੋਰ ਹੀ ਖਰਾਬ ਹੋ ਗਈ।
ਅਜਿਹੇ ‘ਚ ਇਸ ਵਾਇਰਲ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮ ‘ਤੇ ਸ਼ੇਅਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਵੀਡੀਓ ਝਾਰਖੰਡ ਦੇ ਗੜ੍ਹਵਾ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਆਪਣੇ ਆਪ ਨੂੰ ਅਜਗਰ ਤੋਂ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਗਰ ਨੇ ਵਿਅਕਤੀ ਦਾ ਪੂਰੀ ਤਰ੍ਹਾਂ ਗਲਾ ਘੁੱਟ ਲਿਆ ਹੈ। ਵੀਡੀਓ ਦੇਖ ਕੇ ਪਤਾ ਚੱਲਦਾ ਹੈ ਕਿ ਉਸ ਦਾ ਬੇਟਾ ਵੀ ਵਿਅਕਤੀ ਨਾਲ ਮੌਜੂਦ ਹੈ। ਉਹ ਵੀ ਆਪਣੇ ਪਿਤਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਵੀਡੀਓ ਨੂੰ @NarendraNeer007 ਨਾਂ ਦੇ ਟਵਿੱਟਰ ਯੂਜ਼ਰ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਸ਼ਰਾਬੀ ਨੇ ਗਲਤੀ ਨਾਲ ਮੱਛੀ ਦੀ ਬਜਾਏ ਅਜਗਰ ਨੂੰ ਫੜ ਲਿਆ। ਸੋਸ਼ਲ ਮੀਡੀਆ ‘ਤੇ ਮੌਜੂਦ ਇਹ ਵੀਡੀਓ ਲੋਕਾਂ ਨੂੰ ਹੈਰਾਨ ਕਰ ਰਹੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h