Flipkart: 2020 ‘ਚ ਫਿਲਮ ਇੰਡਸਟਰੀ ਨੇ ਇੱਕ ਚਮਕਦੇ ਸਿਤਾਰੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਗੁਆ ਦਿੱਤਾ। ਕਿਹਾ ਜਾ ਰਿਹਾ ਸੀ ਕਿ ਸੁਸ਼ਾਂਤ ਡਿਪ੍ਰੈਸ਼ਨ ‘ਚ ਸੀ। ਇਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।
ਸੁਸ਼ਾਂਤ ਦੀ ਮੌਤ ਤੋਂ ਬਾਅਦ ਕਈ ਲੋਕਾਂ ਨੇ ਉਸ ਦਾ ਨਾਂ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਦਾਕਾਰ ਦੀ ਮੌਤ ਦੇ 2 ਸਾਲ ਬਾਅਦ ਵੀ ਇਹ ਸਿਲਸਿਲਾ ਜਾਰੀ ਹੈ।
It is not a correct way to develop your online stores first you remove this t-shirts from sale. Don't play with another emotions #BoycottFlipkart pic.twitter.com/vcXj8eskm8
— Dinesh palaniappan (@inpaldin1) July 26, 2022
ਫਲਿੱਪਕਾਰਟ ਹੋ ਰਿਹਾ ਟ੍ਰੋਲ
ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ‘ਤੇ ਮੌਜੂਦ ਇੱਕ ਟੀ-ਸ਼ਰਟ ਨੇ ਲੋਕਾਂ ਦਾ ਪਾਰਾ ਵਧਾ ਦਿੱਤਾ ਹੈ। ਤੁਸੀਂ ਕਹੋਗੇ ਕਿ ਟੀ-ਸ਼ਰਟ ਹੈ, ਇਸ ‘ਤੇ ਇੰਨਾ ਗੁੱਸਾ ਕਿਉਂ ਅਤੇ ਸੁਸ਼ਾਂਤ ਨਾਲ ਕੀ ਸਬੰਧ ਹੈ? ਮੁੱਦਾ ਇਹ ਹੈ ਕਿ ਇਹ ਕੋਈ ਆਮ ਟੀ-ਸ਼ਰਟ ਨਹੀਂ ਹੈ। ਟੀ-ਸ਼ਰਟ ‘ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਤਸਵੀਰ ਛਪੀ ਹੋਈ ਹੈ। ਇਸ ਤੋਂ ਵੀ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ‘ਤੇ ਲਿਖੀ ਹੋਈ ਗੱਲ ਹੈ। ਸੁਸ਼ਾਂਤ ਦੀ ਤਸਵੀਰ ਵਾਲੀ ਟੀ-ਸ਼ਰਟ ‘ਤੇ ਕੈਪਸ਼ਨ ਲਿਖਿਆ ਹੈ- (ਡਿਪ੍ਰੈਸ਼ਨ ਡੁੱਬਣ ਵਾਂਗ ਹੈ)। ਇਹ ਟੀ-ਸ਼ਰਟ ਫਲਿੱਪਕਾਰਟ ‘ਤੇ 179 ਰੁਪਏ ਦੀ ਛੋਟ ਤੋਂ ਬਾਅਦ ਵੇਚੀ ਜਾ ਰਹੀ ਹੈ। ਇਸ ਦੀ ਕੀਮਤ 1099 ਦੱਸੀ ਗਈ ਹੈ।
ਇਹ ਵੀ ਪੜ੍ਹੋ- Kabaddi Player Dead: ਵਿਰੋਧੀ ਟੀਮ ਦੇ ਪਾਲੇ ‘ਚ ਰੇਡ ਪਾਉਣ ਗਿਆ ਸੀ ਕਬੱਡੀ ਖਿਡਾਰੀ, ਲਾਈਵ ਮੈਚ ਦੌਰਾਨ ਹੀ ਮੌਤ (ਵੀਡੀਓ)
Update
I will serve notice to .@Flipkart tonight (for approving a material which is defaming a deceased) as a common & responsible citizen.
Cc: .@withoutthemind di .@divinemitz di .@soniaRainaV di .@FlipkartStories .@flipkartsupport & BW Killed SSR DreamProjects TL participants
— Rudrabha Mukherjee 🇮🇳 (@imrudrabha) July 26, 2022
ਇਕ ਹੋਰ ਯੂਜ਼ਰ ਨੇ ਲਿਖਿਆ- ਦੇਸ਼ ਅਜੇ ਸੁਸ਼ਾਂਤ ਦੀ ਮੌਤ ਦੇ ਸੋਗ ਤੋਂ ਬਾਹਰ ਨਹੀਂ ਆਇਆ ਹੈ। ਅਸੀਂ ਸੁਸ਼ਾਂਤ ਨੂੰ ਇਨਸਾਫ ਦਿਵਾਉਣ ਲਈ ਆਵਾਜ਼ ਉਠਾ ਰਹੇ ਹਾਂ। ਫਲਿੱਪਕਾਰਟ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਸਨੂੰ ਮਾਫੀ ਮੰਗਣੀ ਚਾਹੀਦੀ ਹੈ।#BoycottFlipkart. ਯੂਜ਼ਰਸ ਨੇ ਫਲਿੱਪਕਾਰਟ ਦੀ ਇਸ ਕਾਰਵਾਈ ਨੂੰ ਬੇਤੁਕਾ ਕਰਾਰ ਦਿੱਤਾ ਹੈ। ਲੋਕਾਂ ਨੇ ਇਸ ਟੀ-ਸ਼ਰਟ ਨੂੰ ਆਨਲਾਈਨ ਸ਼ਾਪਿੰਗ ਪਲੇਟਫਾਰਮ ਤੋਂ ਹਟਾਉਣ ਦੀ ਮੰਗ ਕੀਤੀ ਹੈ।