ਮਾਨਸੂਨ ਆਉਂਦੇ ਹੀ ਸੱਪ ਨਿਕਲਣ ਦੀਆਂ ਖਬਰਾਂ ਦੇ ਮਾਮਲੇ ਵੱਧ ਜਾਂਦੇ ਹਨ।ਅਜਿਹਾ ਹੀ ਇਕ ਮਾਮਲਾ ਬਿਹਾਰ ‘ਚ ਸਾਹਮਣੇ ਆਇਆ, ਜਿੱਥੇਇੱਕ ਵਿਅਕਤੀ ਨੂੰ ਸੱਪ ਨੂੰ ਕੱਟ ਲਿਆ ਜੋ ਸੱਪ ਲਈ ਹੀ ਜਾਨਲੇਵਾ ਸਾਬਤ ਹੋਇਆ।ਜੀ ਹਾਂ, ਤੁਸੀਂ ਸਹੀ ਪੜ੍ਹਿਆ।ਇਕ ਸਖਸ ਨੇ ਸੱਪ ਦੇ ਡੰਗਣ ‘ਤੇ ਸੱਪ ਨੂੰ ਕੱਟ ਲਿਆ, ਕਿਉਂਕਿ ਉਸ ਨੂੰ ਲੱਗਿਆ ਕਿ ਇਸ ਨਾਲ ਉਸਦਾ ਜ਼ਹਿਰ ਖਤਮ ਹੋ ਜਾਵੇਗਾ।ਇਸਦੇ ਬਾਅਦ ਸੱਪ ਦੀ ਮੌਤ ਹੋ ਗਈ, ਜਦੋਂ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਤਾਂ, ਉਸਦੀ ਜਾਨ ਬਚ ਗਈ।
ਸੱਪ ਨੇ ਇਕ ਵਾਰ, ਤਾਂ ਪੀੜਤ ਨੇ ਉਸਨੂੰ ਦੋ ਵਾਰ ਕੱਟਿਆ
ਰਿਪੋਰਟ ਅਨੁਸਾਰ, 35 ਸਾਲ ਦੇ ਸੰਤੋਸ਼ ਲੋਹਾਰ ਰੇਲਵੇ ਕਰਮਚਾਰੀ ਹਨ।ਉਹ ਬਿਹਾਰ ਦੇ ਰਾਜੌਲੀ ਦੇ ਸੰਘਣੇ ਜੰਗਲ ਵਾਲੇ ਇਲਾਕੇ ‘ਚ ਰੇਲਵੇ ਟ੍ਰੇਕ ਵਿਛਾਉਣ ਵਾਲੀ ਟੀਮ ਦਾ ਹਿੱਸਾ ਹਨ।3 ਜੁਲਾਈ ਦੀ ਰਾਤ, ਪੂਰੇ ਦਿਨ ਕੰਮ ਕਰਨ ਦੇ ਬਾਅਦ ਰੇਲਵੇ ਕਰਮਚਾਰੀ ਸੌਣ ਲਈ ਜਾ ਰਹੇ ਸੀ, ਤਾਂ ਉਨ੍ਹਾਂ ਨੂੰ ਸੱਪ ਨੇ ਕੱਟ ਲਿਆ।ਸੰਤੋਸ਼ ਨੇ ਫੁਰਤੀ ਦਿਖਾਉਂਦੇ ਹੋਏ ਸੱਪ ਨੂੰ ਹੱਥ ਨਾਲ ਫੜ ਲਿਆ ਤੇ ਉਸ ਨੂੰ ਦੋ ਵਾਰ ਦੰਦਾਂ ਨਾਲ ਕੱਟ ਲਿਆ।ਦਰਅਸਲ ਨੌਜਵਾਨ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ।ਦਰਅਸਲ ਨੌਜਵਾਨ ਨੂੰ ਸਥਾਨਕ ਮਿਥਕ ‘ਤੇ ਯਕੀਨ ਸੀ ਕਿ ਸੱਪ ਨੂੰ ਕੱਟਣ ਨਾਲ ਪੀੜਤ ਬੱਚ ਜਾਂਦਾ ਹੈ।
ਨੌਜਵਾਨ ਨੂੰ ਹਸਪਤਾਲ ਤੋਂ ਛੁੱਟੀ
ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਇਹ ਆਮ ਧਾਰਨਾ ਹੈ ਕਿ ਜਦੋਂ ਸੱਪ ਦੇ ਡੱਸਣ ਦਾ ਸ਼ਿਕਾਰ ਵਿਅਕਤੀ ਸੱਪ ਨੂੰ ਡੱਸਦਾ ਹੈ ਤਾਂ ਜ਼ਹਿਰ ਵਾਪਸ ਸੱਪ ਵਿੱਚ ਚਲਾ ਜਾਂਦਾ ਹੈ। ਸੰਤੋਸ਼ ਨੂੰ ਉਸ ਦੇ ਸਾਥੀਆਂ ਵੱਲੋਂ ਰਾਜੌਲੀ ਸਬ-ਡਿਵੀਜ਼ਨ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਰਾਤ ਭਰ ਹਸਪਤਾਲ ਵਿੱਚ ਰੱਖਿਆ ਗਿਆ ਅਤੇ ਅਗਲੇ ਦਿਨ ਛੁੱਟੀ ਦੇ ਦਿੱਤੀ ਗਈ। ਇਲਾਜ ਕਰ ਰਹੇ ਡਾ. ਸਿਨਹਾ ਨੇ ਕਿਹਾ ਕਿ ਨੌਜਵਾਨਾਂ ਦੀ ਹਾਲਤ ‘ਚ ਸੁਧਾਰ ਹੋ ਰਿਹਾ ਹੈ। ਹਾਲਾਂਕਿ, ਸੱਪ ਇੰਨਾ ਖੁਸ਼ਕਿਸਮਤ ਨਹੀਂ ਸੀ ਅਤੇ ਮੌਕੇ ‘ਤੇ ਹੀ ਮਰ ਗਿਆ, ਜਿਸ ਨੂੰ ਬਾਅਦ ਵਿੱਚ ਸੰਤੋਸ਼ ਦੇ ਸਾਥੀਆਂ ਨੇ ਸੁੱਟ ਦਿੱਤਾ।
ਭਾਰਤ ਵਿੱਚ ਹਰ ਸਾਲ ਹਜ਼ਾਰਾਂ ਮੌਤਾਂ ਹੁੰਦੀਆਂ ਹਨ
ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਹਰ ਸਾਲ ਸੱਪ ਦੇ ਡੱਸਣ ਨਾਲ ਲਗਭਗ 50000 ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਨ੍ਹਾਂ ਵਿੱਚੋਂ 90 ਫੀਸਦੀ ਮੌਤਾਂ ਸੱਪਾਂ ਦੇ ਇਨ੍ਹਾਂ ਚਾਰ ਸਮੂਹਾਂ- ‘ਕਾਮਨ ਕ੍ਰੇਟ’, ‘ਇੰਡੀਅਨ ਕੋਬਰਾ’, ‘ਰਸਲ ਵਾਈਪਰ’ ਅਤੇ ‘ਸਾ ਸਕੇਲਡ ਵਾਈਪਰ’ ਦੇ ਕੱਟਣ ਨਾਲ ਹੁੰਦੀਆਂ ਹਨ।