ਪੰਜਾਬ ਦੇ ਸਾਬਕਾ ਮੰਤਰੀ ਅਜਾਇਬ ਸਿੰਘ ਮੁਖਮੇਲਪੁਰ ਦਾ 75 ਸਾਲ ਦੀ ਉਮਰ ਚ ਦਿਹਾਂਤ ਹੋ ਗਿਆ ਹੈ। ਸਾਬਕਾ ਮੰਤਰੀ ਦਾ ਦਿਹਾਂਤ ਪੰਜਾਬ ਸਿਆਸਤ ਲਈ ਇੱਕ ਵੱਡਾ ਘਾਟਾ ਮਨਿਆ ਜਾ ਸਕਦਾ ਹੈ।
ਦੱਸ ਦੇਈਏ ਕਿ ਸਾਬਕਾ ਮੰਤਰੀ ਅਜਾਇਬ ਸਿੰਘ ਮੁਖਮੇਲਪੁਰ ਪੰਜਾਬ ਦੀ ਸਾਬਕਾ ਵਿਧਾਇਕਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰ ਬੀਬੀ ਹਰਪ੍ਰੀਤ ਕੌਰ ਦੇ ਪਤੀ ਹਨ। ਅਜਾਇਬ ਸਿੰਘ ਮੁਖਮੇਲਪੁਰ ਨੇ 1980-85 ਵਿੱਚ ਡਕਾਲਾ ਹਲਕੇ ਤੋਂ ਵੀ ਚੋਣ ਲੜੀ ਸੀ।
ਇਸ ਤੋਂ ਬਾਅਦ 1997 ਵਿੱਚ ਵੀ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਘਨੋਰ ਤੋਂ ਟਿਕਟ ਦਿੱਤੀ ਸੀ। ਘਨੋਰ ਤੋਂ ਸੀਟ ਜਿੱਤ ਕਿ ਪੰਜਾਬ ਦੇ ਬਐਂਡਰ ਮੰਤਰੀ ਬਣੇ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਅਜਾਇਬ ਸਿੰਘ ਬਾਦਲ ਪਰਿਵਾਰ ਦੀ ਰਿਸ਼ਤੇਦਾਰੀ ਵਿੱਚੋਂ ਸੰਬੰਧ ਰੱਖਦੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਲੀਡਰਾਂ ਨੇ ਦੁੱਖ ਪ੍ਰਗਟਾਵਾ ਕੀਤਾ।