IND vs AUS, WTC 2023 Final: ਟੀਮ ਇੰਡੀਆ ਨੇ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡੀ ਗਈ ਬਾਰਡਰ-ਗਾਵਸਕਰ ਸੀਰੀਜ਼ 2-1 ਦੇ ਫਰਕ ਨਾਲ ਜਿੱਤ ਲਈ ਹੈ। ਇਸ ਦੇ ਨਾਲ ਹੀ ਟੀਮ ਨੇ ਜੂਨ ‘ਚ ਹੋਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਵੀ ਕੁਆਲੀਫਾਈ ਕਰ ਲਿਆ ਹੈ। ਇਸ ਦਾ ਫਾਈਨਲ 9 ਜੂਨ 2023 ਨੂੰ ਓਵਲ ਵਿਖੇ ਹੋਵੇਗਾ।
ਇਸ ਮੈਚ ‘ਚ ਅਜੇ 3 ਮਹੀਨੇ ਤੋਂ ਵੱਧ ਦਾ ਸਮਾਂ ਬਾਕੀ ਹੈ ਪਰ ਇਸ ਦੀ ਚਰਚਾ ਹੁਣ ਤੋਂ ਹੀ ਮਾਹਿਰਾਂ ਵੱਲੋਂ ਕੀਤੀ ਜਾ ਰਹੀ ਹੈ। ਇਸ ਕੜੀ ‘ਚ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਮੁਹੰਮਦ ਆਮਿਰ ਪਹਿਲਾਂ ਹੀ ਇਸ ਮੈਚ ਦੇ ਜੇਤੂ ਦਾ ਐਲਾਨ ਕਰ ਚੁੱਕੇ ਹਨ। ਦਿੱਗਜ ਗੇਂਦਬਾਜ਼ ਮੁਤਾਬਕ ਓਵਲ ‘ਚ ਹੋਣ ਵਾਲਾ ਮੈਚ ਭਾਰਤ ਦੇ ਹੱਥ ‘ਚ ਹੈ ਅਤੇ ਉਹ ਖਿਤਾਬ ਜਿੱਤ ਸਕਦਾ ਹੈ।
ਮੁਹੰਮਦ ਆਮਿਰ ਨੇ ਕਹੀ ਇਹ ਗੱਲ
ਦਰਅਸਲ, ਪਾਕਿਸਤਾਨੀ ਗੇਂਦਬਾਜ਼ ਨੇ ਇੱਕ ਇੰਟਰਵਿਊ ਦਿੰਦੇ ਹੋਏ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਬਾਰੇ ਚਰਚਾ ਕੀਤੀ। ਇਸ ‘ਚ ਜੇਤੂ ਦੇ ਬਾਰੇ ‘ਚ ਪੁੱਛੇ ਗਏ ਸਵਾਲ ‘ਤੇ ਉਨ੍ਹਾਂ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਭਾਰਤ ਕੋਲ ਜਿੱਤਣ ਦਾ ਚੰਗਾ ਮੌਕਾ ਹੈ।’
ਦੱਸ ਦੇਈਏ ਕਿ ਭਾਰਤੀ ਟੀਮ ਦਾ ਇਹ ਲਗਾਤਾਰ ਦੂਜਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਹੈ। ਇਸ ਤੋਂ ਪਹਿਲਾਂ ਟੀਮ ਨੇ 2019 ‘ਚ ਨਿਊਜ਼ੀਲੈਂਡ ਖਿਲਾਫ ਇੰਗਲੈਂਡ ‘ਚ ਹੀ ਫਾਈਨਲ ਖੇਡਿਆ ਸੀ। ਹਾਲਾਂਕਿ ਇਸ ਮੈਚ ‘ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਜਦੋਂ ਭਾਰਤ ਫਿਰ ਮੈਦਾਨ ‘ਤੇ ਉਤਰੇਗਾ ਤਾਂ ਜਿੱਤਣ ਦੇ ਇਰਾਦੇ ਨਾਲ ਖੇਡੇਗਾ। ਹਾਲ ਹੀ ਵਿੱਚ ਬਾਰਡਰ-ਗਾਵਸਕਰ ਟਰਾਫੀ ਵਿੱਚ ਆਸਟਰੇਲੀਆ ਨੂੰ 2-1 ਨਾਲ ਹਰਾਉਣ ਵਾਲੀ ਟੀਮ ਮਜ਼ਬੂਤ ਸਥਿਤੀ ਵਿੱਚ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h