ਪੰਜਾਬ ‘ਚ ਕੜਾਕੇ ਦੀ ਠੰਡ ਪੈ ਰਹੀ ਹੈ।ਪਾਵਰਕੌਮ ਵਿੱਤੀ ਘਾਟੇ ਦੀ ਮਾਰ ਝੱਲ ਰਿਹਾ ਹੈ।ਹੁਣ ਹੋਰ ਘਾਟੇ ਵਾਲ ਜਾਣ ਦੇ ਸੰਕੇਤ ਦੇ ਰਿਹਾ ਹੈ।ਇਹ ਪਹਿਲੀ ਵਾਰ ਹੋਇਆ ਜਦੋਂ ਸਰਦੀ ‘ਚ ਬਿਜਲੀ ਦੀ ਮੰਗ ਨੇ ਸਾਰੇ ਰਿਕਾਰਡ ਤੋੜ ਦਿੱਤੇ।ਪਾਵਰਕੌਮ ਦੇ ਅੰਕੜਿਆਂ ਅਨੁਸਾਰ ਜਨਵਰੀ ਦੇ ਪਹਿਲੇ ਹਫ਼ਤੇ ਹੀ ਬਿਜਲੀ ਦੀ ਮੰਗ 8736 ਮੈਗਾਵਾਟ ਛੂਹ ਰਹੀ ਹੈ।ਜਦੋਂ ਕਿ ਪਿਛਲੇ ਸਾਲ ਬਿਜਲੀ ਦੀ ਮੰਗ ਤੋਂ 6300 ਮੈਗਾਵਾਟ ਦੇ ਕਰੀਬ ਸੀ।
ਮਾਹਿਰਾਂ ਦਾ ਕਹਿਣਾ ਹੈ ਕਿ ਸਰਦੀ ‘ਚ ਬਿਜਲੀ ਦੀ ਖ਼ਪਤ ਬਹੁਤ ਘੱਟ ਹੁੰਦੀ ਸੀ ਪਰ ਆਪ ਸਰਕਾਰ ਵਲੋਂ 600 ਯੂਨਿਟ ਬਿਜਲੀ ਮੁਆਫ਼ ਕਰਨ ਤੋਂ ਬਾਅਦ ਹੁਣ ਸਰਦੀਆਂ ‘ਚ ਬਿਜਲੀ ਦੀ ਖਪਤ ਵਧ ਗਈ ਹੈ।ਮੁਫਤ ਬਿਜਲੀ ਦੇ ਲਾਹੇ ਨੇ ਘਰਾਂ ‘ਚ ਹੀਟਰ ਤੇ ਗੀਜ਼ਰਾਂ ਦੀਆਂ ਧੱਜੀਆਂ ਉਡਾ ਰੱਖੀਆਂ ਹਨ।