Akali worker Ajitpal Singh Murder Case: ਬੀਤੀ ਦੇਰ ਰਾਤ ਬਟਾਲਾ ਦੇ ਅਕਾਲੀ ਦਲ ਪਾਰਟੀ ਦੇ ਸਰਗਰਮ ਵਰਕਰ ਅਜੀਤਪਾਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਮਗਰੋਂ ਸਵੇਰੇ ਖ਼ਬਰ ਫੈਲੀ ਕੀ ਅਣਪਛਾਤਿਆਂ ਵਲੋਂ ਫਾਇਰਿੰਗ ਕੀਤੀ ਗਈ। ਪਰ ਇਸ ਮਾਮਲੇ ‘ਚ ਇੱਕ ਵੱਡਾ ਮੋੜ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪੁਲਿਸ ਬਟਾਲਾ ਦੇ ਐਸਐਸਪੀ ਸਤਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ‘ਚ ਇਸ ਕਤਲ ਮਾਮਲੇ ਦੀ ਗੁਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਅਜੀਤਪਾਲ ਸਿੰਘ ਦਾ ਕਤਲ ਉਸਦੇ ਸਾਥੀ ਦੋਸਤ ਅਮ੍ਰਿਤਪਾਲ ਸਿੰਘ ਨੇ ਹੀ ਕੀਤਾ ਹੈ। ਦੱਸ ਦਈਏ ਕਿ ਦੋਸ਼ੀ ਬੀਤੀ ਰਾਤ ਅਜੀਤਪਾਲ ਦੇ ਨਾਲ ਹੀ ਮੌਜੂਦ ਸੀ। ਉੱਥੇ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਅਮ੍ਰਿਤਪਾਲ ਸਿੰਘ ਨੇ ਆਪਣੇ ਇੱਕ ਰਿਸ਼ਤੇਦਾਰ ਗੁਰਮੁਖ ਸਿੰਘ ਨਾਲ ਮਿਲ ਕੇ ਦੇਰ ਰਾਤ ਅਜੀਤਪਾਲ ਸਿੰਘ ਤੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਫਾਇਰ ਕਰ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਦੋਸ਼ੀ ਅਮ੍ਰਿਤਪਾਲ ਨੇ ਆਪਣੇ ਜ਼ੁਰਮ ਨੂੰ ਲੁਕਾਉਣ ਲਈ ਆਪਣੇ ਰਿਸ਼ਤੇਦਾਰ ਗੁਰਮੁਖ ਸਿੰਘ ਦੀ ਮਦਦ ਲਈ। ਉਨ੍ਹਾਂ ਨੇ ਅਜੀਤਪਾਲ ਦੀ ਲਾਸ਼ ਨੂੰ ਆਪਣੀ ਗੱਡੀ ‘ਚ ਰੱਖ ਅੰਮ੍ਰਿਤਸਰ ਹਸਪਤਾਲ ਇਲਾਜ ਕਰਵਾਉਣ ਦਾ ਡਰਾਮਾ ਕੀਤਾ ਤੇ ਆਪਣੀ ਗੱਡੀ ਦੇ ਸ਼ੀਸ਼ਿਆਂ ‘ਤੇ ਵੀ ਖੁਦ ਫਾਇਰ ਕਰ ਇਹ ਦੀ ਕਹਾਣੀ ਘੜੀ ਕਿ ਕਿਸੇ ਅਣਪਛਾਤੇ ਵਲੋਂ ਹਮਲਾ ਕੀਤਾ ਗਿਆ ਹੈ।
ਉੱਥੇ ਹੀ ਪੁਲਿਸ ਐਸਐਸਪੀ ਬਟਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਪੁੱਛਗਿੱਛ ਵਲੋਂ ਇਹ ਸਾਹਮਣੇ ਆਇਆ ਹੈ ਕਿ ਅਮ੍ਰਿਤਪਾਲ ਅਤੇ ਅਜੀਤਪਾਲ ਸਿੰਘ ਚ ਬੀਤੀ ਰਾਤ ਪਹਿਲਾ ਝਗੜਾ ਹੋਇਆ ਅਤੇ ਉਸ ਵਿਚਕਾਰ ਅਮ੍ਰਿਤਪਾਲ ਨੇ ਅਜੀਤਪਾਲ ‘ਤੇ ਫਾਇਰ ਕਰ ਦਿੱਤਾ। ਪੁਲਿਸ ਵਲੋਂ ਅਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਦੂਸਰਾ ਦੋਸ਼ੀ ਗੁਰਮੁਖ ਸਿੰਘ ਫਰਾਰ ਹੈ। ਜਿਸ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਨਾਲ ਹੀ ਪੁਲਿਸ ਗ੍ਰਿਫ਼ਤ ‘ਚ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਿਸ ਸਾਥੀ ਦੋਸਤ ਅਜੀਤਪਾਲ ਦਾ ਉਸਨੇ ਕਤਲ ਕੀਤਾ ਹੈ ਉਸਦਾ 2009 ਤੋਂ ਸਾਥੀ ਜਿਗਰੀ ਦੋਸਤ ਸੀ ਪਰ ਰਾਤ ਮਹਿਜ਼ ਦੋਵਾਂ ‘ਚ ਸ਼ਰੀਕੇ ‘ਚ ਵਰਤਣ ਤੋਂ ਹੋਈ ਬਹਿਸ ‘ਚ ਉਸਨੇ ਗੋਲੀ ਚਲਾ ਦਿੱਤੀ ਕਿਉਂਕਿ ਉਸਨੂੰ ਇਹ ਡਰ ਹੋ ਗਿਆ ਕਿ ਅਜੀਤਪਾਲ ਕੋਲ ਵੀ ਪਿਸਤੌਲ ਹੈ ਤੇ ਉਹ ਉਸ ‘ਤੇ ਫਾਇਰ ਕਰ ਸਕਦੈਾ ਹੈ। ਉੱਥੇ ਹੀ ਅਮ੍ਰਿਤਪਾਲ ਸਿੰਘ ਨੇ ਖੁਦ ਕਬੂਲ ਕੀਤਾ ਕਿ ਕਤਲ ਕਰਨ ਬਾਅਦ ਉਸਨੇ ਆਪਣੇ ਬਚਾਵ ਲਈ ਪੂਰੀ ਕਹਾਣੀ ਰਚੀ ਸੀ।
ਇਹ ਵੀ ਪੜ੍ਹੋ: Digital Rupee: 1 ਦਸੰਬਰ ਨੂੰ ਲਾਂਚ ਹੋਵੇਗਾ ਡਿਜੀਟਲ ਰੁਪਈਆ, RBI ਨੇ ਕੀਤਾ ਵੱਡਾ ਐਲਾਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h