ਪੰਜਾਬ ਦੇ ਮੋਗਾ ਸ਼ਹਿਰ ‘ਚ ਸਟੇਡੀਅਮ ‘ਚ ਖੇਡਣ ਗਈ ਵਿਦਿਆਰਥਣ ਨਾਲ ਦੁਸ਼ਕਰਮ ਦੀ ਕੋਸ਼ਿਸ਼ ਅਤੇ ਮਾਰਕੁੱਟ ਦਾ ਮਾਮਲਾ ਸਾਹਮਣੇ ਆਇਆ ਹੈ।3 ਨੌਜਵਾਨਾਂ ਨੇ ਵਿਦਿਆਰਥਣ ਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ।ਵਿਦਿਆਰਥਣ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।ਦੋਸ਼ੀਆਂ ਨੇ ਵਿਦਿਆਰਥਣ ਨਾਲ ਜਬਰਦਸਤੀ ਵੀ ਕੀਤੀ, ਪਰ ਉਸਨੇ ਨੌਜਵਾਨਾਂ ਦਾ ਮੁਕਾਬਲਾ ਕੀਤਾ।
ਦੋਸ਼ੀਆਂ ਨੇ ਵਿਦਿਆਰਥਣ ਨਾਲ ਮਾਰਕੁੱਟ ਕਰਦੇ ਹੋਏ ਉਸ ਨੂੰ ਛੱਤ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ।ਜਿਸ ਕਰਕੇ ਵਿਦਿਆਰਥਣ ਬੁਰੀ ਤਰ੍ਹਾਂ ਜਖਮੀ ਹੋ ਗਈ।ਵਿਦਿਆਰਥਣ ਦੀ ਹਾਲਤ ਗੰਭੀਰ ਬਣੀ ਹੋਈ ਹੈ।ਉਹ ਲੁਧਿਆਣਾ ਦੇ ਡੀਐਮਸੀ ਹਸਪਤਾਲ ‘ਚ ਦਾਖਲ ਹੈ।ਡਾਕਟਰਾਂ ਮੁਤਾਬਕ, ਅਜੇ ਵਿਦਿਆਰਥਣ ਬੋਲ ਨਹੀਂ ਸਕਦੀ।ਉਸਦੇ ਦੋਵੇਂ ਪੈਰ ਟੁੱਟ ਗਏ ਹਨ।ਜਬਾੜਾ ਵੀ ਟੁੱਟ ਚੁੱਕਾ ਹੈ।
ਇਹ ਵੀ ਪੜ੍ਹੋ : ‘ਮੇਕ ਇੰਡੀਆ ਨੰਬਰ 1’ ਮਿਸ਼ਨ ‘ਤੇ ਨਿਕਲੇ ਕੇਜਰੀਵਾਲ, ਕਿਹਾ ‘ਇਨ੍ਹਾਂ ਨੇਤਾਵਾਂ ਦੇ ਭਰੋਸੇ ਦੇਸ਼ ਛੱਡ ਦਿੱਤਾ ਤਾਂ 75 ਸਾਲ ਹੋਰ ਪਿੱਛੇ ਚਲੇ ਜਾਵਾਂਗੇ ‘
ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ 12ਵੀਂ ਜਮਾਤ ਦੀ ਵਿਦਿਆਰਥਣ ਹੈ।ਉਹ ਟਿਊਸ਼ਨ ਪੜ ਕੇ ਵਾਪਸ ਘਰ ਆਈ ਸੀ।ਇਸ ਤੋਂ ਬਾਅਦ ਉਹ ਘਰ ਦੇ ਕੋਲ ਬਣੇ ਸਟੇਡੀਅਮ ‘ਚ ਖੇਡਣ ਚਲੀ ਗਈ।ਉਥੇ ਉਸਦੀ ਪਹਿਚਾਣ ਦਾ ਇੱਕ ਨੌਜਵਾਨ ਸੀ, ਜੋ ਉਸ ਨੂੰ ਗੱਲਾਂ ‘ਚ ਲਗਾ ਕੇ ਸਟੇਡੀਅਮ ਦੀ ਛੱਤ ‘ਤੇ ਲੈ ਗਿਆ।ਛੱਤ ‘ਤੇ ਪਹਿਲਾਂ ਤੋਂ ਹੀ ਦੋ ਨੌਜਵਾਨ ਬੈਠੇ ਸਨ।
ਤਿੰਨ ਬਦਮਾਸ਼ਾਂ ਨੇ ਉਸਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ।ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਬੇਟੀ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ।ਤਿੰਨਾਂ ਨੌਜਵਾਨਾਂ ਦੇ ਨਾਲ ਉਹ ਇਕੱਲੀ ਲੜਦੀ ਰਹੀ।ਇੰਨੇ ‘ਚ ਇੱਕ ਨੌਜਵਾਨ ਨੇ ਮੌਕਾ ਦੇਖ ਕੇ ਉਸ ਨੂੰ ਸਟੇਡੀਅਮ ਦੀ ਛੱਤ ਤੋਂ ਧੱਕਾ ਦੇ ਦਿੱਤਾ।ਹੋਰ ਖਿਡਾਰੀਆਂ ਨੇ ਉਸ ਨੂੰ ਦੇਖ ਕੇ ਪਰਿਵਾਰ ਤੇ ਐਂਬੂਲੈਂਸ ਨੂੰ ਫੋਨ ਕੀਤਾ।ਦੋਸ਼ੀ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਹਨ।
ਥਾਣਾ ਸਿਟੀ ਮੋਗਾ ਦੇ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਘਟਨਾ ਦਾ ਪਤਾ ਲੱਗਾ, ਪੁਲਿਸ ਮੌਕੇ ‘ਤੇ ਪਹੁੰਚੀ।ਪੀੜਤ ਲੜਕੀ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਪਹੁੰਚਾਇਆ ਗਿਆ।ਵਿਦਿਆਰਥਣ ਅਜੇ ਬਿਆਨ ਦੇਣ ਦੀ ਹਾਲਤ ‘ਚ ਨਹੀਂ ਹੈ।ਜਿਵੇਂ ਹੀ ਬੱਚੀ ਦੀ ਹਾਲਤ ਥੋੜ੍ਹੀ ਸਹੀ ਹੁੰਦੀ ਹੈ, ਬਿਆਨ ਦਰਜ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਦਾ ਚਸ਼ਮਦੀਦ ਪਹਿਲੀ ਵਾਰੀ ਆਇਆ ਕੈਮਰੇ ਸਾਹਮਣੇ, ਸਿੱਧੂ ਨਾਲ ਗੱਡੀ ‘ਚ ਮੌਜੂਦ ਦੋਸਤਾਂ ਬਾਰੇ ਕੀਤੇ ਵੱਡੇ ਖੁਲਾਸੇ, ਵੀਡੀਓ