india richest comedian: ਬਾਲੀਵੁੱਡ ਤੇ ਹਾਲੀਵੁੱਡ ਦੇ ਜਿਆਦਾਤਰ ਐਕਟਰਸ ਦੀ ਜਾਇਦਾਦ ਦੇ ਬਾਰੇ ‘ਚ ਲੋਕ ਜਾਣਦੇ ਹਨ।ਪਰ ਕੀ ਤੁਹਾਨੂੰ ਪਤਾ ਹੈ ਕਿ ਸਾਰੇ ਅਜਿਹੇ ਕਮੇਡੀਅਨ ਹਨ, ਜਿਨ੍ਹਾਂ ਦੀ ਨੈੱਟਵਰਥ ਕਿਸੇ ਵੱਡੇ ਸਟਾਰ ਤੋਂ ਘੱਟ ਨਹੀਂ ਹੈ।ਇਨ੍ਹਾਂ ਨਾਮਾਂ ‘ਚ ਕਪਿਲ ਸ਼ਰਮਾ, ਭਾਰਤੀ ਸਿੰਘ ਤੇ ਸੁਨੀਲ ਗਰੋਵਰ ਦਾ ਨਾਮ ਵੀ ਸ਼ਾਮਿਲ ਹੈ।ਇਨ੍ਹਾਂ ਸਾਰਿਆਂ ‘ਚ ਜਾਨੀ ਲੀਵਰ ਦਾ ਨਾਮ ਵੀ ਹੈ।ਅਸੀਂ ਅੱਜ ਤੁਹਾਨੂੰ ਭਾਰਤ ਦੇ ਸਭ ਤੋਂ ਅਮੀਰ ਕਾਮੇਡੀਅਨ ਦੀ ਕਮਾਈ ਤੇ ਨੈਟਵਰਥ ਦੇ ਬਾਰੇ ‘ਚ ਦੱਸਣ ਜਾ ਰਹੇ ਹਾਂ।
ਕਪਿਲ ਸ਼ਰਮਾ
ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਭਾਰਤ ਦੇ ਸਭ ਤੋਂ ਅਮੀਰ ਅਭਿਨੇਤਾ-ਕਾਮੇਡੀਅਨ ‘ਚੋਂ ਇਕ ਹੈ।ਉਹ ਭਾਰਤ ਦੇ ਸਭ ਤੋਂ ਪਸੰਦੀਦਾ ਕਾਮੇਡੀ ਸ਼ੋਅ, ‘ਦ ਕਪਿਲ ਸ਼ਰਮਾ ਸ਼ੋਅ’ ਦੇ ਹੋਸਟ ਹਨ।ਕਪਿਲ ਸ਼ਰਮਾ ਦੀ ਕੁਲ ਨੈੱਟਵਰਥ 280 ਕਰੋੜ ਰੁਪਏ ਆਂਕੀ ਗਈ ਹੈ।
ਜਾਨੀ ਲੀਵਰ : ਮਸ਼ਹੂਰ ਐਕਟਰ ਤੇ ਕਾਮੇਡੀਅਨ ਜਾਨੀ ਲੀਵਰ ਨੇ ਕਈ ਫਿਲਮਾਂ ‘ਚ ਕੰਮ ਕੀਤਾ।ਉਨ੍ਹਾਂ ਦੀ ਕੁਲ ਜਾਇਦਾਦ 277 ਕਰੋੜ ਰੁਪਏ ਹੈ।
ਭਾਰਤੀ ਸਿੰਘ: ਭਾਰਤੀ ਸਿੰਘ ਭਾਰਤੀ ਕਾਮੇਡੀਅਨ ਹਨ, ਉਨ੍ਹਾਂ ਨੇ ਵੀ ਕਈ ਫਿਲਮਾਂ ‘ਚ ਕੰਮ ਕੀਤਾ ਹੈ।ਉਨ੍ਹਾਂ ਦੀ ਨੈਟਵਰਥ 23ਕਰੋੜ ਰੁਪਏ ਹੈ।
ਅਲੀ ਅਸਗਰ :ਭਾਰਤ ਦੇ 52 ਸਾਲਾ ਅਭਿਨੇਤਾ ਤੇ ਸਟੈਂਡ-ਅਪ ਕਾਮੇਡੀਅਨ ਅਲੀ ਅਸਗਰ ਕਈ ਭਾਰਤੀ ਟੀਵੀ ਸੀਰੀਅਲ ਤੇ ਫਿਲਮਾਂ ‘ਚ ਦਿਖਾਈ ਦਿਤੇ।ਉਨ੍ਹਾਂ ਦੀ ਨੈਟਵਰਥ 34 ਕਰੋੜ ਰੁਪਏ ਹਨ।
ਸੁਨੀਲ ਗਰੋਵਰ: ਸੁਨੀਲ ਗਰੋਵਰ ਨੂੰ ‘ ਦਿ ਕਪਿਲ ਸ਼ਰਮਾ ਸ਼ੋਅ’ ਤੋਂ ਪ੍ਰਸਿੱਧੀ ਮਿਲੀ।ਸ਼ੋਅ ‘ਚ ਉਹ ਡਾਕਟਰ ਗੁਲਾਟੀ ਤੇ ਗੁੱਥੀ ਦੇ ਨਾਮ ਨਾਲ ਮਸ਼ਹੂਰ ਹੋਏ।ਉਨ੍ਹਾਂ ਦੀ ਕੁਲ ਨੈਟਵਰਥ 21 ਕਰੋੜ ਰੁਪਏ ਹੈ।
ਕ੍ਰਿਸ਼ਨਾ ਅਭਿਸ਼ੇਕ : ਕ੍ਰਿਸ਼ਨਾ ਅਭਿਸ਼ੇਕ ਭਾਰਤ ‘ਚ ਸਭ ਤੋਂ ਵੱਧ ਮੰਗ ਵਾਲੇ ਕਾਮੇਡੀਅਨ ‘ਚੋਂ ਇਕ ਹੈ।ਉਨ੍ਹਾਂ ਨੇ ਆਮਤੌਰ ‘ਤੇ ਉਨ੍ਹਾਂ ਦੇ ਸਕਰੀਨ ਨਾਮ ਕ੍ਰਿਸ਼ਨਾ ਅਭਿਸ਼ੇਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਉਨ੍ਹਾਂ ਦੀ ਕੁਲ ਜਾਇਦਾਦ 30 ਕਰੋੜ ਰੁਪਏ ਦੱਸੀ ਜਾ ਰਹੀ ਹੈ।