Bollywood Celebrities Real Names: ਫੈਨਸ ਦੇ ਬੁੱਲਾਂ ‘ਤੇ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਦੇ ਨਾਮ ਰਹਿੰਦੇ ਹਨ। ਹਾਲਾਂਕਿ, ਕੁਝ ਅਜਿਹੇ ਫੈਨਸ ਹਨ ਜੋ ਆਪਣੇ ਪਸੰਦੀਦਾ ਸਿਤਾਰਿਆਂ ਦੇ ਅਸਲੀ ਨਾਂਅ ਵੀ ਜਾਣਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਅਜੇ ਵੀ ਆਪਣੇ ਪਸੰਦੀਦਾ ਸਟਾਰਸ ਦੇ ਅਸਲੀ ਨਾਂ ਨਹੀਂ ਪਤਾ ਹੋਣਗੇ।
ਦਰਅਸਲ, ਇੰਡਸਟਰੀ ‘ਚ ਐਂਟਰੀ ਕਰਦੇ ਹੀ ਕਈ ਸੈਲੇਬਸ ਆਪਣਾ ਨਾਂ ਬਦਲ ਲੈਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਪ੍ਰਸਿੱਧੀ ਤੇ ਨਾਂ ਵਧਦਾ ਹੈ। ਅੱਜ ਅਸੀਂ ਤੁਹਾਨੂੰ ਇੰਡਸਟਰੀ ਦੇ ਕੁਝ ਅਜਿਹੇ ਦਿੱਗਜ ਸਿਤਾਰਿਆਂ ਦੇ ਅਸਲੀ ਨਾਂ ਦੱਸਾਂਗੇ, ਜਿਨ੍ਹਾਂ ਦੇ ਅਸਲੀ ਨਾਂ ਤੁਸੀਂ ਨਹੀਂ ਜਾਣਦੇ ਹੋਣਗੇ।
ਰਾਜੇਸ਼ ਖੰਨਾ ਦਾ ਅਸਲੀ ਨਾਮ:- ਬਾਲੀਵੁੱਡ ਸੁਪਰਸਟਾਰ ਰਾਜੇਸ਼ ਖੰਨਾ ਦਾ ਅਸਲੀ ਨਾਂ ਜਤਿਨ ਖੰਨਾ ਹੈ, ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।
ਧਰਮਿੰਦਰ ਦਾ ਅਸਲੀ ਨਾਂ ਇਹ ਹੈ:- ਬਾਲੀਵੁੱਡ ਸਟਾਰ ਧਰਮਿੰਦਰ ਨੂੰ ਕੌਣ ਨਹੀਂ ਜਾਣਦਾ। ਪਰ ਕੀ ਤੁਸੀਂ ਐਕਟਰ ਦਾ ਅਸਲੀ ਨਾਂਅ ਜਾਣਦੇ ਹੋ? ਦਰਅਸਲ, ਧਰਮਿੰਦਰ ਦਾ ਪੂਰਾ ਨਾਂ ਧਰਮ ਸਿੰਘ ਦਿਓਲ ਹੈ।
ਅਮਿਤਾਭ ਬੱਚਨ ਦਾ ਪੂਰਾ ਨਾਂ:- ਮਸ਼ਹੂਰ ਐਕਟਰ ਅਮਿਤਾਭ ਬੱਚਨ ਦਾ ਨਾਂ ਹਰ ਘਰ ‘ਚ ਮਸ਼ਹੂਰ ਹੈ। ਪਰ ਕੀ ਤੁਸੀਂ ਸਟਾਰ ਦਾ ਅਸਲੀ ਨਾਮ ਦੱਸ ਸਕੋਗੇ। ਦਰਅਸਲ, ਅਮਿਤਾਭ ਬੱਚਨ ਦਾ ਅਸਲੀ ਨਾਮ ਇੰਕਲਾਬ ਸ਼੍ਰੀਵਾਸਤਵ ਹੈ।
ਜਤਿੰਦਰ ਦਾ ਅਸਲੀ ਨਾਂ:- ਬਾਲੀਵੁੱਡ ਐਕਟਰ ਜਤਿੰਦਰ ਦਾ ਅਸਲੀ ਨਾਂ ਰਵੀ ਕਪੂਰ ਹੈ।
ਸੁਨੀਲ ਦੱਤ ਅਸਲੀ ਨਾਂਅ:- ਬਾਲੀਵੁੱਡ ਅਦਾਕਾਰ ਸੁਨੀਲ ਦੱਤ ਦਾ ਅਸਲੀ ਨਾਂ ਬਲਰਾਜ ਦੱਤ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h