Petrol-Diesel Prices Today, 16 Oct 2022: ਪਿਛਲੇ ਸਾਲ ਦੀਵਾਲੀ ਦੇ ਮੌਕੇ ‘ਤੇ ਹੀ ਕੇਂਦਰ ਸਰਕਾਰ (central government) ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ (Prices of Petrol-Diesel) ‘ਚ ਕਟੌਤੀ ਕੀਤੀ ਸੀ। ਹੁਣ ਇੱਕ ਵਾਰ ਫਿਰ ਜਦੋਂ ਦੀਵਾਲੀ ਦਾ ਤਿਉਹਾਰ ਨੇੜੇ ਹੈ ਤਾਂ ਆਮ ਲੋਕ ਕਿਸੇ ਵੱਡੇ ਐਲਾਨ ਦੀ ਉਡੀਕ ਕਰ ਰਹੇ ਹਨ। ਚੰਗੀ ਖ਼ਬਰ ਇਹ ਹੈ ਕਿ ਐਤਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ। ਯਾਨੀ ਕੀਮਤਾਂ ਆਪਣੇ ਪੁਰਾਣੇ ਪੱਧਰ ‘ਤੇ ਹੀ ਰਹਿੰਦੀਆਂ ਹਨ। ਦੱਸ ਦਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਆਖਰੀ ਬਦਲਾਅ 22 ਮਈ ਨੂੰ ਹੋਇਆ ਸੀ, ਜਦੋਂ ਵਿੱਤ ਮੰਤਰੀ ਨੇ ਐਕਸਾਈਜ਼ ਡਿਊਟੀ ‘ਚ ਕਟੌਤੀ ਦਾ ਐਲਾਨ ਕੀਤਾ ਸੀ।
ਵਿੱਤ ਮੰਤਰੀ ਦੇ ਐਲਾਨ ਦੌਰਾਨ 21 ਮਈ ਨੂੰ ਪੈਟਰੋਲ ‘ਤੇ 8 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ 6 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਘਟਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਕਟੌਤੀ ਤੋਂ ਬਾਅਦ ਦਿੱਲੀ ‘ਚ ਪੈਟਰੋਲ 8.69 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 7.05 ਰੁਪਏ ਸਸਤਾ ਹੋਇਆ।
ਜਾਣੋ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਮੌਜੂਦਾ ਕੀਮਤਾਂ
- ਦਿੱਲੀ ‘ਚ ਪੈਟਰੋਲ 96.72 ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ
- ਮੁੰਬਈ ‘ਚ ਪੈਟਰੋਲ106.35ਅਤੇ ਡੀਜ਼ਲ 94.28 ਰੁਪਏ ਪ੍ਰਤੀ ਲੀਟਰ
- ਕੋਲਕਾਤਾ ‘ਚ ਪੈਟਰੋਲ106.03 ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ
- ਚੇਨਈ ‘ਚ ਪੈਟਰੋਲ102.63 ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ
- ਸ਼ਿਮਲਾ ‘ਚ ਪੈਟਰੋਲ97.30 ਅਤੇ ਡੀਜ਼ਲ 83.22 ਰੁਪਏ ਪ੍ਰਤੀ ਲੀਟਰ
- ਚੰਡੀਗੜ੍ਹ ‘ਚ ਪੈਟਰੋਲ96.20 ਅਤੇ ਡੀਜ਼ਲ 84.26 ਰੁਪਏ ਪ੍ਰਤੀ ਲੀਟਰ
- ਗੁਰੂਗ੍ਰਾਮ ‘ਚ ਪੈਟਰੋਲ 97.18 ਅਤੇ ਡੀਜ਼ਲ 90.05 ਰੁਪਏ ਪ੍ਰਤੀ ਲੀਟਰ
ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ
ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਪਿਛਲੇ ਕੁਝ ਦਿਨਾਂ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 91.63 ਡਾਲਰ ਪ੍ਰਤੀ ਬੈਰਲ ਅਤੇ ਡਬਲਯੂਟੀਆਈ ਕਰੂਡ ਦੀ ਕੀਮਤ ਡਿੱਗਣ ਤੋਂ ਬਾਅਦ 85.61 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਭਾਰਤ ‘ਚ 21 ਮਈ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਵੱਡਾ ਬਦਲਾਅ ਨਹੀਂ ਹੋਇਆ ਹੈ।
ਸਰਕਾਰ ਨੇ 21 ਮਈ ਨੂੰ ਪੈਟਰੋਲ ਦੀ ਐਕਸਾਈਜ਼ ਡਿਊਟੀ ‘ਚ 8 ਰੁਪਏ ਅਤੇ ਡੀਜ਼ਲ ਦੀ ਕੀਮਤ ‘ਚ 6 ਰੁਪਏ ਦੀ ਕਟੌਤੀ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਵੱਡਾ ਬਦਲਾਅ ਨਹੀਂ ਦੇਖਿਆ ਗਿਆ ਹੈ।
ਆਪਣੇ ਸ਼ਹਿਰ ‘ਚ ਤੇਲ ਦੀਆਂ ਕੀਮਤਾਂ SMS ਰਾਹੀਂ ਇੰਝ ਕਰੋ ਚੈੱਕ
ਤੁਸੀਂ ਐਸਐਮਐਸ ਰਾਹੀਂ ਰੋਜ਼ਾਨਾ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵੀ ਦੇਖ ਸਕਦੇ ਹੋ। ਇੰਡੀਅਨ ਆਇਲ (IOC) ਦੇ ਗਾਹਕ RSP ਲਿੱਖਕੇ 9224992249 ‘ਤੇ ਅਤੇ HPCL ਗਾਹਕ HPPRICE ਨੂੰ 9222201122 ‘ਤੇ ਭੇਜ ਸਕਦੇ ਹਨ। BPCL ਖਪਤਕਾਰ RSP ਨੰਬਰ 9223112222 ‘ਤੇ ਭੇਜ ਸਕਦੇ ਹਨ।