Deepak Tinu: ਪੰਜਾਬ ਪੁਲਿਸ (Punjab Police) ਦੀ ਹਿਰਾਸਤ ‘ਚੋਂ ਫਰਾਰ ਹੋਏ ਦੀਪਕ ਟੀਨੂੰ (Deepak Tinu) ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ (Delhi Police Special Cell) ਨੇ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਪੁਲਿਸ ਨੇ ਗੈਂਗਸਟਰ ਨੂੰ ਰਾਜਸਥਾਨ ਦੇ ਅਜਮੇਰ (Ajmer) ਤੋਂ ਫੜਿਆ ਹੈ। ਦੀਪਕ ਸਿੱਧੂ ਮੂਸੇਵਾਲਾ ਕਤਲ ਕਾਂਡ (Sidhu Moosewala murder case) ਦਾ ਮੁਲਜ਼ਮ ਸੀ। ਉਹ ਪੰਜਾਬ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਇਆ ਸੀ।
ਟੀਨੂੰ ਨੇ ਕੀਤੀ ਇਹ ਗਲਤੀ
ਦੱਸ ਦਈਏ ਕਿ ਟੀਨੂੰ ਨੇ ਆਪਣਾ ਫੋਨ ਆਨ ਕਰਨ ਦੀ ਵੱਡੀ ਗਲਤੀ ਕੀਤੀ। ਜਿਸ ਕਰਕੇ ਉਸ ਦੀ ਲੌਕੇਸ਼ਨ ਬਾਰੇ ਪਤਾ ਲੱਗ ਗਿਆ ਅਤੇ ਉਹ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਅੜਿਕੇ ਆ ਗਿਆ।
ਇਸ ਤਰ੍ਹਾਂ ਫ਼ਰਾਰ ਹੋਇਆ ਸੀ ਟੀਨੂੰ
ਦੱਸ ਦੇਈਏ ਕਿ ਟੀਨੂੰ 1 ਅਕਤੂਬਰ ਨੂੰ ਮਾਨਸਾ ਦੇ ਸੀਆਈਏ ਇੰਚਾਰਜ ਪ੍ਰਿਤਪਾਲ ਦੀ ਸਰਕਾਰੀ ਰਿਹਾਇਸ਼ ਤੋਂ ਫਰਾਰ ਹੋ ਗਿਆ ਸੀ। ਪ੍ਰਿਤਪਾਲ ਉਸ ਨੂੰ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਲੈ ਗਿਆ ਸੀ। ਜਿਸ ਮਗਰੋਂ ਇੰਚਾਰਜ ਪ੍ਰਿਤਪਾਲ ਨੂੰ ਬਰਖਾਸਤ ਕਰ ਦਿੱਤਾ ਗਿਆ। ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ‘ਚ ਉਸ ਦੀ ਪ੍ਰੇਮਿਕਾ ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਸਵੇਰੇ ਹੀ ਫਿਰੋਜ਼ਪੁਰ ਪੁਲਿਸ ਨੇ ਗੈਂਗਸਟਰ ਟੀਨੂੰ ਦੇ ਖਿਲਾਫ ਫਿਰੌਤੀ ਦੇ ਮਾਮਲੇ ਵਿੱਚ ਇੱਕ ਹੋਰ ਪਰਚਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: Breaking News, Deepak Tinu Arrested: ਰਾਜਸਥਾਨ ਤੋਂ ਗ੍ਰਿਫ਼ਤਾਰ ਹੋਇਆ ਗੈਂਗਸਟਰ ਦੀਪਕ ਟੀਨੂੰ
ਇਸ ਤੋਂ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਦੀਪਕ ਟੀਨੂੰ ਵਿਦੇਸ਼ ਭੱਜ ਗਿਆ ਹੈ। ਪੁਲਿਸ ਕੇਂਦਰੀ ਜਾਂਚ ਏਜੰਸੀਆਂ ਦੇ ਸਹਿਯੋਗ ਨਾਲ ਹਵਾਈ ਅੱਡੇ ਦੇ ਰਿਕਾਰਡ ਦੀ ਜਾਂਚ ਕਰ ਰਹੀ ਸੀ, ਜੋ ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ ਗਏ ਸਨ। ਟੀਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਨਾਮਜ਼ਦ ਹੈ।
ਟੀਨੂੰ ਦੀ ਪ੍ਰੇਮਿਕਾ ਜਤਿੰਦਰ ਕੌਰ ਨੇ ਖੁਲਾਸਾ ਕੀਤਾ ਸੀ ਕਿ ਜਦੋਂ ਉਹ ਪਿਛਲੀ ਵਾਰ ਰਾਜਸਥਾਨ ਵਿੱਚ ਮਿਲੀ ਸੀ ਤਾਂ ਟੀਨੂੰ ਨੇ ਉਸ ਨੂੰ ਮਾਲਦੀਵ ਦੀ ਟਿਕਟ ਦਿੱਤੀ ਸੀ। ਜਤਿੰਦਰ ਕੌਰ ਨੂੰ ਦੀਪਕ ਟੀਨੂੰ ਨੇ ਵਿਦੇਸ਼ ਭੱਜਣ ਦੀ ਗੱਲ ਆਖੀ ਸੀ। ਹਾਲਾਂਕਿ, ਉਹ ਵਿਦੇਸ਼ ਭੱਜਣ ਵਿੱਚ ਸਫਲ ਨਹੀਂ ਹੋ ਸਕਿਆ।
ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ‘ਚ ਪੁਲਿਸ ਨੇ ਹੁਣ ਤੱਕ ਲੁਧਿਆਣਾ ਦੇ ਜਿਮ ਮਾਲਕ ਅਤੇ ਉਸਦੀ ਪ੍ਰੇਮਿਕਾ ਤੋਂ ਇਲਾਵਾ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਮ ਮਾਲਿਕ ਨੇ ਉਸ ਨੂੰ ਭੱਜਣ ਵਿੱਚ ਮਦਦ ਕੀਤੀ ਸੀ। ਪੁਲਿਸ ਨੇ ਮੁਲਜ਼ਮ ਕੋਲੋਂ ਕਾਲੇ ਰੰਗ ਦੀ ਸਕੋਡਾ ਕਾਰ ਵੀ ਬਰਾਮਦ ਕੀਤੀ ਹੈ। ਇਹ ਕਾਰ ਟੀਨੂੰ ਨੂੰ ਭਜਾਉਣ ਲਈ ਵਰਤੀ ਜਾਂਦੀ ਸੀ।