ਲਾਰੈਂਸ ਗੈਂਗ ਦੇ ਕੈਨੇਡਾ ਬੈਠੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੇ ਗਵਾਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਫੋਨ ਕਰਕੇ ਗੋਲਡੀ ਬਰਾੜ ਅਦਾਲਤ ਵਿੱਚ ਗਵਾਹੀ ਦੇਣ ਗਿਆ ਤਾਂ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦੇ ਰਿਹਾ ਹੈ। ਇਹ ਧਮਕੀ ਫਰੀਦਕੋਟ ਵਿੱਚ ਯੂਥ ਕਾਂਗਰਸੀ ਆਗੂ ਗੁਰਲਾਲ ਸਿੰਘ ਪਹਿਲਵਾਨ ਦੇ ਕਤਲ ਕੇਸ ਵਿੱਚ ਗਵਾਹਾਂ ਨੂੰ ਮਿਲ ਰਹੀ ਹੈ। ਗੋਲਡੀ ਬਰਾੜ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਵੀ ਹੈ। ਜਿਸ ਦਾ 29 ਮਈ ਨੂੰ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : queen elizabeth:ਮਾਂ ਦੀ ਮੌਤ ਜ਼ਿੰਦਗੀ ਦਾ ਸਭ ਤੋਂ ਦੁਖਦਾਈ ਪਲ ਹੈ: ਕਿੰਗ ਚਾਰਲਸ
ਇਸ ਦੀ ਸ਼ਿਕਾਇਤ ਗਵਾਹ ਗੁਰਜਸਵਿੰਦਰ ਸਿੰਘ ਨੇ ਫਰੀਦਕੋਟ ਪੁਲਿਸ ਨੂੰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਫਰਵਰੀ ਵਿੱਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਪਹਿਲਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਵਿੱਚ ਉਹ ਵੀ ਗਵਾਹ ਹੈ। ਹੁਣ ਗੋਲਡੀ ਬਰਾੜ ਉਨ੍ਹਾਂ ਨੂੰ ਫੋਨ ਕਰਕੇ ਧਮਕੀਆਂ ਦੇ ਰਿਹਾ ਹੈ। ਉਨ੍ਹਾਂ ਨੂੰ ਹੀ ਨਹੀਂ ਹੋਰ ਗਵਾਹਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਹਨ। ਉਸ ਨੇ 4 ਸਥਾਨਕ ਲੋਕਾਂ ‘ਤੇ ਗੋਲਡੀ ਬਰਾੜ ਨੂੰ ਗਵਾਹਾਂ ਬਾਰੇ ਜਾਣਕਾਰੀ ਦੇਣ ਦਾ ਵੀ ਦੋਸ਼ ਲਾਇਆ। ਪੁਲੀਸ ਨੇ ਗੋਲਡੀ ਬਰਾੜ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੰਜਾਬ ‘ਚ ਲਾਰੇਂਸ ਤੇ ਬੰਬੀਹਾ ਗੈਂਗ ਦੇ ਵਿਚਾਲੇ ਗੈਂਗਵਾਰ
ਪੰਜਾਬ ਪੁਲਿਸ ਮੁਤਾਬਕ ਪਹਿਲਾਂ ਬੰਬੀਹਾ ਗੈਂਗ ਨੇ 11 ਅਕਤੂਬਰ 2020 ਨੂੰ ਚੰਡੀਗੜ੍ਹ ‘ਚ ਗੁਰਲਾਲ ਬਰਾੜ ਨੂੰ ਮਾਰਿਆ।
ਇਸ ਤੋਂ ਬਾਅਦ ਲਾਰੇਂਸ ਗੈਂਗ ਨੇ ਬੰਬੀਹਾ ਗਰੁੱਪ ਦੇ ਮੈਂਬਰ ਰਜਤ ਕੁਮਾਰ ‘ਤੇ ਨਵੰਬਰ 2020 ‘ਚ ਫਾਇਰਿੰਗ ਕੀਤੀ॥ਜਿਸ ‘ਚ ਲਾਰੇਂਸ ਗੈਂਗ ਨੇ ਮਨਪ੍ਰੀਤ ਭਾਊ ਤੇ ਦੂਜੇ ਦੋਸ਼ੀ ਫੜੇ ਗਏ।
ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲੈਣ ਲਈ ਲਾਰੇਂਸ ਗਰੁੱਪ ਨੇ ਯੂਥ ਕਾਂਗਰਸ ਨੇਤਾ ਗੁਰਲਾਲ ਪਹਿਲਵਾਨ ਦਾ ਫਰਵਰੀ 2021 ‘ਚ ਫਰੀਦਕੋਟ ‘ਚ ਕਤਲ ਕਰ ਦਿੱਤਾ।
ਇਸਦੇ ਬਦਲੇ ‘ਚ ਜੱਗੂ ਭਗਵਾਨਪੁਰੀਆ ਤੇ ਲਾਰੇਂਸ ਦੇ ਸ਼ੂਟਰਸ ਨੇ 4 ਅਗਸਤ 2021 ਨੂੰ ਅੰਮ੍ਰਿਤਸਰ ਮਜੀਠਾ ਰੋਡ ‘ਤੇ ਰਾਣਾ ਕੰਦੋਵਾਲੀਆ ਦੀ ਹੱਤਿਆ ਕਰ ਦਿੱਤੀ।
ਇਸਦਾ ਬਦਲਾ ਲੈਣ ਲਈ ਬੰਬੀਹਾ ਗੈਂਗ ਨੇ 7 ਅਗਸਤ 2021 ਨੂੰ ਵਿੱਕੀ ਮਿੱਡੂਖੇੜਾ ਤੇ 14 ਮਾਰਚ ਨੂੰ ਕਬੱਡੀ ਪਲੇਅਰ ਸੰਦੀਪ ਨੰਗਲ ਅੰਬੀਆ ਦਾ ਕਤਲ ਕੀਤਾ।
ਜਿਸਦਾ ਬਦਲਾ ਲੈਣ ਲਈ ਲਾਰੇਂਸ ਗੈਂਗ ਨੇ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ।ਹਾਲਾਂਕਿ ਮੂਸੇਵਾਲਾ ਦਾ ਕਿਸੇ ਗੈਂਗ ਨਾਲ ਕੋਈ ਸਬੰਧ ਨਹੀਂ ਸੀ।
ਗੈਂਗਸਟਰ ਗੋਲਡੀ ਬਰਾੜ ਦੀ ਕਾਂਗਰਸ ਨੇਤਾ ਦੇ ਕਤਲ ਦੇ ਗਵਾਹਾਂ ਨੂੰ ਦਿੱਤੀ ਧਮਕੀ।
ਇਹ ਵੀ ਪੜ੍ਹੋ : ਬ੍ਰਿਟੇਨ ਦੀ ਮਹਾਰਾਣੀ ਦੀ ਮੌਤ ‘ਤੇ PM ਮੋਦੀ ਨੇ ਜਤਾਇਆ ਦੁੱਖ, ਕਿਹਾ- ਮੈਂ ਉਨ੍ਹਾਂ ਦੀ ਦਿਆਲਤਾ ਨੂੰ ਨਹੀਂ ਭੁੱਲਾਂਗਾ