Gangster Harry Chatha: ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨੇ ਪੰਜਾਬ ‘ਚ ਗੜਬੜ ਫੈਲਾਉਣ ਲਈ ਇੱਕ ਨਵਾਂ ਹੱਥਿਆਰ ਲੱਭ ਲਿਆ ਹੈ। ਦੱਸ ਦਈਏ ਕਿ ਬੀਤੇ ਦਿਨੀਂ ਖ਼ਬਰਾਂ ਸੀ ਕੀ ਪਾਕਿਸਤਾਨ ‘ਚ ISI ਦੀ ਗੋਦ ‘ਚ ਬੈਠਾ ਅੱਤਵਾਦੀ ਹਰਵਿੰਦਰ ਰਿੰਦਾ ਦੀ ਮੌਤ ਹੋ ਗਈ ਹੈ। ਪਰ ਇਹ ਜਾਣਕਾਰੀ ਅਜੇ ਵੀ ਕਿਸੇ ਪਹੇਲੀ ਤੋਂ ਘੱਟ ਨਹੀਂ ਹੈ ਕਿਉਂਕਿ ਇਸ ਦੀ ਪੁਖ਼ਤਾ ਜਾਣਕਾਰੀ ਜੋ ਨਹੀਂ ਮਿਲੀ।
ਹੁਣ ਇਸੇ ਸਬੰਧੀ ਇੱਕ ਹੋਰ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ‘ਚ ਅੱਤਵਾਦ ਅਤੇ ਡਰ ਦਾ ਮਾਹੌਲ ਬਣਾਉਣ ਲਈ ISI ਰਿੰਦਾ ਦੀ ਥਾਂ ਗੈਂਗਸਟਰ ਹੈਰੀ ਚੱਠਾ ਦੀ ਵਰਤੋਂ ਕਰੇਗੀ। ਜੋ ਜਰਮਨੀ ਤੋਂ ਪਾਕਿਸਤਾਨ ਪਹੁੰਚ ਗਿਆ ਹੈ। ਖੁਫੀਆ ਜਾਣਕਾਰੀ ਮੁਤਾਬਕ ਆਈਐਸਆਈ ਹਰਵਿੰਦਰ ਰਿੰਦਾ ਦੀ ਥਾਂ ‘ਤੇ ਚੱਠਾ ਦੀ ਵਰਤੋਂ ਕਰੇਗੀ। ਨਾਲ ਹੀ ਇਸ ਸਬੰਧੀ ਪੰਜਾਬ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਇਸ ਗੱਲ ਦਾ ਸੰਕੇਤ ਦਿੱਤਾ ਹੈ।
ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੂੰ ਮਿਲੇ ਇਨਪੁਟਸ ਮੁਤਾਬਕ ਹੈਰੀ ਚੱਠਾ ਰਿੰਦਾ ਦੀ ਮੌਤ ਦੇ ਅਗਲੇ ਹੀ ਦਿਨ 15 ਦਸੰਬਰ ਨੂੰ ਪਾਕਿਸਤਾਨ ਪਹੁੰਚ ਗਿਆ ਸੀ। ਹੈਰੀ ਚੱਠਾ ਕੁਝ ਸਾਲ ਪਹਿਲਾਂ ਸਪੇਨ ਪਹੁੰਚਿਆ ਸੀ। ਜਿਸ ਤੋਂ ਬਾਅਦ ਉਹ ਜਰਮਨੀ ਚਲਾ ਗਿਆ।
ਖੁਫੀਆ ਜਾਣਕਾਰੀ ਅਨੁਸਾਰ 14 ਦਸੰਬਰ ਨੂੰ ਰਿੰਦਾ ਦੀ ਮੌਤ ਤੋਂ ਅਗਲੇ ਹੀ ਦਿਨ ਖਾਲਿਸਤਾਨੀ ਅੱਤਵਾਦੀ ਪਰਮਜੀਤ ਸਿੰਘ ਪੰਮਾ ਯੂਕੇ ਤੋਂ ਪਾਕਿਸਤਾਨ ਪਹੁੰਚਿਆ ਸੀ। ਅੱਤਵਾਦੀ ਪੰਮਾ ਦੇ ਨਾਲ ਜਸਵਿੰਦਰ ਸਿੰਘ ਨਾਂ ਦਾ ਵਿਅਕਤੀ ਵੀ ਸੀ। ਇਹ ਮੀਟਿੰਗ ਲਾਹੌਰ ਦੇ ਨੇੜੇ ਹੋਈ। ਸੂਤਰਾਂ ਮੁਤਾਬਕ ਜਸਵਿੰਦਰ ਸਿੰਘ ਹੀ ਹੈਰੀ ਚੱਟਾ ਹੈ।
ਦੱਸ ਦਈਏ ਕਿ ਰਿੰਦਾ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਅੱਤਵਾਦੀ ਹਰਮੀਤ ਸਿੰਘ ਪੀਐਚਡੀ ਦੀ ਮੌਤ ਤੋਂ ਬਾਅਦ ਆਈਐਸਆਈ ਨੇ ਤਿਆਰ ਕੀਤਾ ਸੀ। ਇੰਟੈਲੀਜੈਂਸ ਵਿੰਗ ਮੁਤਾਬਕ ਅੱਤਵਾਦੀ ਹਰਵਿੰਦਰ ਰਿੰਦਾ ਨੇ ਆਪਣੇ ਗੈਂਗਸਟਰ ਨੈੱਟਵਰਕ ਰਾਹੀਂ ਪੰਜਾਬ ‘ਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਿਸ ‘ਚ ਮੋਹਾਲੀ ‘ਚ ਪੰਜਾਬ ਪੁਲਿਸ ਦੇ ਹੈੱਡਕੁਆਰਟਰ ‘ਤੇ ਹਮਲੇ ਤੋਂ ਇਲਾਵਾ ਨਵਾਂਸ਼ਹਿਰ ‘ਚ ਸੀਆਈਏ ‘ਤੇ ਹਮਲਾ ਵੀ ਉਸ ਨੇ ਕਰਵਾਇਆ ਸੀ।ਰਿੰਦਾ ਵਾਂਗ ਹੈਰੀ ਚੱਠਾ ਦਾ ਵੀ ਪੰਜਾਬ ਵਿੱਚ ਗੈਂਗਸਟਰਾਂ ਦਾ ਨੈੱਟਵਰਕ ਹੈ। ਉਨ੍ਹਾਂ ਦੇ ਜ਼ਰੀਏ ਆਈਐਸਆਈ ਪੰਜਾਬ ਵਿੱਚ ਨਾਰਕੋ ਅੱਤਵਾਦ ਫੈਲਾਉਣ ਦਾ ਕੰਮ ਕਰੇਗੀ।
ਨਾਭਾ ਜੇਲ ਬ੍ਰੇਕ ਦਾ ਮਾਸਟਰਮਾਈਂਡ ਚੱਠਾ
ਗੈਂਗਸਟਰ ਹੈਰੀ ਚੱਟਾ ਪੰਜਾਬ ਵਿੱਚ 2016 ਦੇ ਮਸ਼ਹੂਰ ਨਾਭਾ ਜੇਲ੍ਹ ਬਰੇਕ ਦੇ ਮਾਸਟਰਮਾਈਂਡਸ ਚੋਂ ਇੱਕ ਹੈ। ਚੱਠਾ ਏ ਸ਼੍ਰੇਣੀ ਦਾ ਗੈਂਗਸਟਰ ਹੈ। ਉਹ ਗੁਰਦਾਸਪੁਰ ਦੇ ਬਟਾਲਾ ਦਾ ਰਹਿਣ ਵਾਲਾ ਹੈ। ਉਹ ਪੰਜਾਬ ‘ਚ ਬਹੁਤਾ ਸਰਗਰਮ ਨਹੀਂ ਹੈ ਪਰ ਪੰਜਾਬ ‘ਚ ਉਸ ‘ਤੇ ਅਗਵਾ ਅਤੇ ਫਿਰੌਤੀ ਮੰਗਣ ਦੇ ਮਾਮਲੇ ਦਰਜ ਹਨ।
ਨਾਭਾ ਜੇਲ੍ਹ ਬਰੇਕ ਤੋਂ ਬਾਅਦ ਹੈਰੀ ਚੱਠਾ ਫਰਾਰ ਹੈ। ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ, ਕਸ਼ਮੀਰ ਸਿੰਘ, ਗੈਂਗਸਟਰ ਵਿੱਕੀ ਗੌਂਡਰ, ਗੁਰਪ੍ਰੀਤ ਸੇਖੋਂ, ਨੀਟਾ ਦਿਓਲ ਸਮੇਤ ਕਈ ਬਦਨਾਮ ਅਪਰਾਧੀ ਜੇਲ੍ਹ ਬਰੇਕ ਤੋਂ ਫਰਾਰ ਹੋ ਗਏ ਸੀ।
ਇਹ ਵੀ ਪੜ੍ਹੋ: Breaking News: ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਮਲਹੋਤਰਾ ਨੇ ਵਿਜੀਲੈਂਸ ਅੱਗੇ ਕੀਤਾ ਸਰੰਡਰ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h