Sidhu Moosewala Murder Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮੁਲਜ਼ਮ ਗੈਂਗਸਟਰ ਜੱਗੂ ਭਗਵਾਨਪੁਰੀਆ (Gangster Jaggu Bhagwanpuria) ਨੂੰ ਸੱਤ ਦਿਨ ਦੇ ਰਿਮਾਂਡ ਤੋਂ ਬਾਅਦ ਸੋਮਵਾਰ ਨੂੰ ਲੁਧਿਆਣਾ ਅਦਾਲਤ (Ludhiana Court) ਵਿੱਚ ਪੇਸ਼ ਕੀਤਾ ਜਾਵੇਗਾ। ਗੈਂਗਸਟਰ ਜੱਗੂ ‘ਤੇ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਸ਼ੂਟਰਾਂ ਨੂੰ ਬਠਿੰਡਾ ਤੋਂ ਫਾਰਚੂਨਰ ਗੱਡੀਆਂ ਅਤੇ ਹਥਿਆਰ ਮੁਹੱਈਆ ਕਰਵਾਉਣ ਦਾ ਦੋਸ਼ ਹੈ।
ਦੱਸ ਦਈਏ ਕਿ ਗੈਂਗਸਟਰ ਜੱਗੂ ਦੀ ਪੇਸ਼ੀ ਨੂੰ ਲੈ ਕੇ ਲੁਧਿਆਣਾ ਪੁਲਿਸ ਅੱਜ ਅਦਾਲਤ ‘ਚ ਸੁਰੱਖਿਆ ਵਿਵਸਥਾ ਮਜ਼ਬੂਤ ਰੱਖੇਗੀ। ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਬੰਬੀਹਾ ਗੈਂਗ ਨੇ ਜੱਗੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹੋਣ ਕਾਰਨ ਸਾਰੀ ਅਦਾਲਤ ਵਿੱਚ ਪੁਲਿਸ ਤਾਇਨਾਤ ਰਹੇਗੀ। ਅਜਿਹੇ ‘ਚ ਪੁਲਿਸ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੀ, ਇਸ ਲਈ ਜੱਗੂ ਨੂੰ ਸਖ਼ਤ ਸੁਰੱਖਿਆ ਵਿਚਕਾਰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਜੱਗੂ ਦੇ ਪ੍ਰੋਡਕਸ਼ਨ ਰਿਮਾਂਡ ਦੌਰਾਨ ਹੀ ਪੁਲਿਸ ਨੂੰ ਗੁਰਮੀਤ ਮੀਤੇ ਬਾਰੇ ਪਤਾ ਲੱਗਾ ਕਿ ਉਹ ਵੀ ਬਠਿੰਡਾ ਜਾਣ ਸਮੇਂ ਫਾਰਚੂਨਰ ਗੱਡੀ ਵਿੱਚ ਸੀ। ਇਸ ਦੌਰਾਨ ਪੁਲਿਸ ਨੇ ਬਟਾਲਾ ਜੇਲ੍ਹ ਚੋਂ ਗੁਰਮੀਤ ਮੀਤਾ ਦੇ ਪ੍ਰੋਡਕਸ਼ਨ ਵਾਰੰਟ ਲੈ ਲਏ। ਗੁਰਮੀਤ ਮੀਤ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਖਾਸ ਹੈ। ਮੁਲਜ਼ਮ ਗੁਰਮੀਤ ਮੀਤ ਜੱਗੂ ਦੇ ਗਰੋਹ ਵਿੱਚ ਸ਼ਾਮਲ ਹੋ ਗਿਆ ਸੀ।
ਨਾਲ ਹੀ ਪੁਲਿਸ ਨੇ ਇਸ ਮਾਮਲੇ ‘ਚ ਸਤਬੀਰ ਸਿੰਘ ਵਾਸੀ ਅੰਮ੍ਰਿਤਸਰ ਖ਼ਿਲਾਫ਼ ਥਾਣਾ ਸਲੇਮ ਟਾਬਰੀ ਵਿੱਚ ਕੇਸ ਦਰਜ ਕੀਤਾ ਹੋਇਆ ਹੈ। ਸੀਆਈਏ-2 ਇਸ ਮਾਮਲੇ ਵਿੱਚ ਪੁੱਛਗਿੱਛ ਲਈ ਜੱਗੂ ਨੂੰ ਬਟਾਲਾ ਜੇਲ੍ਹ ਤੋਂ ਲੁਧਿਆਣਾ ਲੈ ਕੇ ਆਈ ਸੀ। ਅਦਾਲਤ ਨੇ ਜੱਗੂ ਦਾ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ।