Gangster Jatinder Jindi: ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ (Punjab AAP government) ਲਗਾਤਾਰ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸ ਰਹੀ ਹੈ। ਪਿਛਲੇ ਦਿਨੀਂ ਲੁਧਿਆਣਾ ਦੇ ਗੈਂਗਸਟਰ ਜਤਿੰਦਰ ਜਿੰਦੀ (Ludhiana gangster Jitinder Jindi) ਦੀ ਸੀਆਈਏ ਟੀਮ (CIA team) ਨਾਲ ਝੜਪ ਹੋਈ ਸੀ। ਪੁਲਿਸ ਨੇ ਗੈਂਗਸਟਰ ਨੂੰ ਰੋਕਣ ਲਈ ਫਾਇਰਿੰਗ ਵੀ ਕੀਤੀ ਪਰ ਉਹ ਪੁਲਿਸ ਦੇ ਹੱਥ ਨਹੀਂ ਲੱਗ ਸਕਿਆ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਡਾ: ਕੋਸਤਭ ਸ਼ਰਮਾ ਨੇ ਦੱਸਿਆ ਕਿ ਜਿੰਦੀ ਸੀ ਕੈਟਾਗਰੀ ਦਾ ਗੈਂਗਸਟਰ ਹੈ, ਜਿਸ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਫਾਈਰਿੰਗ ਵੀ ਹੋਈ। ਹੁਣ ਗੈਂਗਸਟਰ ਜਤਿੰਦਰ ਸਿੰਘ ਜਿੰਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇੱਕ ਵੀਡੀਓ ਅਪਲੋਡ ਕੀਤੀ ਹੈ, ਜਿਸ ਵਿੱਚ ਉਹ ਪੂਰੇ ਮਾਮਲੇ ਦੀ ਸਫ਼ਾਈ ਦੇ ਰਿਹਾ ਹੈ।
ਵੀਡੀਓ ‘ਚ ਜਿੰਦੀ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ ਪੁਲਿਸ ਮੈਨੂੰ ਨਿਸ਼ਾਨਾ ਬਣਾ ਰਹੀ ਹੈ। ਸੀਆਈਏ ਸਟਾਫ਼ ਦੇ 3 ਵਿਅਕਤੀ ਬਗੈਰ ਵਰਦੀ ਦੇ ਪੈਟਰੋਲ ਪੰਪ ਨੇੜੇ ਖੜ੍ਹੇ ਸੀ, ਉਹ ਆਪਣੇ ਸਾਥੀ ਨਾਲ ਜਗਰਾਓ ਪੁਲ ਤੋਂ ਹੇਠਾਂ ਉਤਰ ਰਿਹਾ ਸੀ। ਇਸ ‘ਚ 3 ਲੋਕ ਕਾਰ ‘ਚੋਂ ਉਤਰੇ ਅਤੇ ਪਿਸਤੌਲ ਕੱਢ ਕੇ ਉਸ ਨੂੰ ਹੇਠਾਂ ਉਤਰਨ ਲਈ ਕਿਹਾ… ਉਹ ਸਮਝ ਗਿਆ ਕਿ ਸ਼ਾਇਦ ਕੋਈ ਗੈਂਗਸਟਰ ਹੈ, ਜੋ ਉਸ ਨੂੰ ਨਿਸ਼ਾਨਾ ਬਣਾਉਣ ਆਇਆ ਹੈ। ਇਹ ਸੋਚ ਕੇ ਉਸ ਨੇ ਕਾਰ ਸਟਾਰਟ ਕੀਤੀ, ਜਿੰਦੀ ਮੁਤਾਬਕ ਉਸ ਨੇ ਕਿਸੇ ਵੱਲ ਪਿਸਤੌਲ ਨਹੀਂ ਤਾਕੀ।
ਉਸ ਦਾ ਕਹਿਣਾ ਹੈ ਕਿ ਉਸ ਨੇ ਕੋਈ ਗੋਲੀ ਨਹੀਂ ਚਲਾਈ। ਪੁਲਿਸ ਜਿਸ ਕੇਸ ਵਿਚ ਉਸ ਨੂੰ ਟ੍ਰਾਈਲ ‘ਤੇ ਲੈ ਕੇ ਜਾਣ ਦੀ ਗੱਲ ਕਰ ਰਹੀ ਹੈ, ਉਸ ਮਾਮਲੇ ਵਿਚ ਉਸ ਦਾ ਰਾਜੀਨਾਮਾ ਹੋ ਗਿਆ ਹੈ, ਜਿਸ ਨੂੰ ਰੱਦ ਕਰਨ ਲਈ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ।
ਜਿੰਦੀ ਨੇ ਅੱਗੇ ਕਿਹਾ ਕਿ ਮੈਨੂੰ ਗੈਂਗਸਟਰ ਟਾਰਗੇਟ ਬਣਾਇਆ ਜਾ ਰਿਹਾ ਹੈ। ਮੈਂ ਆਪਣਾ ਜੀਵਨ ਸਾਦਗੀ ਨਾਲ ਜੀ ਰਿਹਾ ਹਾਂ, ਮੈਨੂੰ ਨਿਸ਼ਾਨਾ ਬਣਾ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਗੈਂਗਸਟਰ ਜਿੰਦੀ ਦਾ ਸਬੰਧ ਸੀਨੀਅਰ ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਨਾਲ ਹੈ। ਜਿੰਦੀ ਖ਼ਿਲਾਫ਼ ਕਰੀਬ 14 ਕੇਸ ਦਰਜ ਹਨ, ਜਿਸ ਕਾਰਨ ਜਿੰਦੀ ਪਿਛਲੇ ਇੱਕ ਸਾਲ ਤੋਂ ਭਗੌੜਾ ਹੈ।
ਇਹ ਵੀ ਪੜ੍ਹੋ: Sonam Bajwa ਦੇ ਸ਼ੋਅ Dil Diyan Gallan Season 2 ‘ਚ ਹੁਣ ਨਜ਼ਰ ਆਵੇਗੀ ਇਹ ਪੰਜਾਬੀ ਐਕਟਰਸ, ਸ਼ੂਟ ਕੀਤਾ ਐਪੀਸੋਡ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h