ਗੈਂਗਸਟਰ ਸੰਦੀਪ ਉਰਫ ਕਾਲਾ ਜਠੇੜੀ ਵਿਆਹ ਕਰਨ ਜਾ ਰਿਹਾ ਹੈ।ਉਸਦੀ ਲਾੜੀ ਕੋਈ ਹੋਰ ਨਹੀਂ ਸਗੋਂ ਰਾਜਸਥਾਨ ਦੀ ਲੇਡੀ ਅਨੁਰਾਧਾ ਚੌਧਰੀ ਬਣਨ ਵਾਲੀ ਹੈ।ਜਿਸ ਨੂੰ ਜੁਰਮ ਦੀ ਦੁਨੀਆ ‘ਚ ਮੈਡਮ ਮਿੰਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।ਆਪਣੇ ਵਿਆਹ ਦਾ ਹਵਾਲਾ ਦੇ ਕੇ ਕਾਲਾ ਜਠੇੜੀ ਨੇ ਅਦਾਲਤ ਤੋਂ ਪੈਰੋਲ ਮੰਗੀ ਸੀ।ਜਿਸ ਨੂੰ ਮਨਜੂਰ ਕਰ ਲਿਆ ਗਿਆ।ਵਿਆਹ ਦੇ ਲਈ ਉਸ ਨੂੰ 12 ਮਾਰਚ ਨੂੰ ਦਿੱਲੀ ‘ਚ ਅਤੇ 13 ਮਾਰਚ ਨੂੰ ਹਰਿਆਣਾ ਦੇ ਸੋਨੀਪਤ ‘ਚ ਗ੍ਰਹਿ ਪ੍ਰਵੇਸ਼ ਲਈ 6 ਘੰਟੇ ਦੀ ਕਸਟਡੀ ਪੈਰੋਲ ਦਿੱਤੀ ਗਈ ਹੈ।ਇਸ ਦੌਰਾਨ ਉਹ ਪੁਲਿਸ ਦੇ ਘੇਰੇ ‘ਚ ਰਹੇਗਾ।
ਗੈਂਗਸਟਰ ਦਾ ਵਿਆਹ ਸੈਂਟਰਲ ਏਜੰਸੀਆਂ ਸਮੇਤ 4 ਸੂਬਿਆਂ ਦੀ ਪੁਲਿਸ ਨਜ਼ਰ ਰੱਖੇਗੀ।ਉਸਦਾ ਵਿਆਹ ਦਿੱਲੀ ‘ਚ 12 ਮਾਰਚ ਨੂੰ ਹੋਵੇਗਾ।ਜਦੋਂ ਕਿ 13 ਮਾਰਚ ਨੂੰ ਸੋਨੀਪਤ ‘ਚ ਗ੍ਰਹਿ ਪ੍ਰਵੇਸ਼ ਦੇ ਲਈ ਵੀ ਉਸ ਨੂੰ ਪੈਰੋਲ ਮਿਲੀ ਹੈ।ਕਾਲਾ ਜਠੇੜੀ ਤੇ ਉਸਦੀ ਗਰਲਫ੍ਰੈਂਡ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨਾਲ ਜੁਲਾਈ 2021 ‘ਚ ਸਹਾਰਨਪੁਰ ਤੋਂ ਗ੍ਰਿਫਤਾਰ ਕੀਤਾ ਸੀ।ਕਾਲਾ ਜਠੇੜੀ ‘ਤੇ 7 ਲੱਖ ਦਾ ਇਨਾਮ ਸੀ।ਉਸ ‘ਤੇ ਦਿੱਲੀ, ਹਰਿਆਣਾ, ਪੰਜਾਬ ਤੇ ਰਾਜਸਥਾਨ ‘ਚ ਕਈ ਮਾਮਲੇ ਦਰਜ ਹਨ।
ਲੇਡੀ ਡਾਨ ਅਨੁਰਾਧਾ ਕਦੇ ਰਾਜਸਥਾਨ ਦੇ ਬਦਨਾਮ ਡਾਨ ਰਹੇ ਅਨੰਦਪਾਲ ਦੇ ਨਾਲ ਜੁੜੀ ਹੋਈ ਸੀ।ਪਰ ਅਨੰਦਪਾਲ ਦਾ ਐਨਕਾਉਂਟਰ ਹੋ ਜਾਣ ਤੋਂ ਬਾਅਦ ਉਹੀ ਉਸਦਾ ਗਿਰੋਹ ਚਲਾਉਂਦੀ ਸੀ।ਬਾਅਦ ‘ਚ ਅਨੁਰਾਧਾ ਸੰਦੀਪ ਉਰਫ ਕਾਲਾ ਜਠੇੜੀ ਦੇ ਨਾਲ ਕੰਮ ਕਰਨ ਲੱਗੀ ਸੀ।ਫਿਲਹਾਲ, ਅਨੁਰਾਧਾ ਜੇਲ੍ਹ ਤੋਂ ਬਾਹਰ ਹੈ ਤੇ ਸੋਨੀਪਤ ‘ਚ ਸੰਦੀਪ ਉਰਫ ਕਾਲਾ ਜਠੇੜੀ ਦੇ ਘਰਵਾਲਿਆਂ ਦੇ ਨਾਲ ਰਹਿੰਦੀ ਹੈ।
ਸਾਲ 2023 ‘ਚ ਅਨੁਰਾਧਾ ਨੇ ਇਕ ਇੰਟਰਵਿਊ ‘ਚ ਸਾਫ ਕਰ ਦਿੱਤਾ ਸੀ ਕਿ ਹੁਣ ਉਸਦਾ ਕ੍ਰਾਈਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਹੁਣ ਉਹ ਸਿਰਫ ਇਕ ਹਾਊਸ ਵਾਈਫ ਹੈ ਤੇ ਸੰਦੀਪ ਉਰਫ ਕਾਲਾ ਜਠੇੜੀ ਦਾ ਘਰ ਸੰਭਾਲ ਰਹੀ ਹੈ।ਅਨੁਰਾਧਾ ਹੁਣ ਨਾਰਮਲ ਜ਼ਿੰਦਗੀ ਜਿਊਣਾ ਚਾਹੁੰਦੀ ਹੈ ਤੇ ਜੀਅ ਰਹੀ ਹੈ।
ਹੁਣ ਤੁਹਾਨੂੰ ਕਾਲਾ ਜਠੇੜੀ ਦੇ ਬਾਰੇ ‘ਚ ਵੀ ਦੱਸ ਦਿੰਦੇ ਹਾਂ।ਕਾਲਾ ਜਠੇੜੀ ਦਾ ਅਸਲੀ ਨਾਮ ਸੰਦੀਪ ਉਰਫ ਕਾਲਾ ਹੈ।ਉਹ ਹਰਿਆਣਾ ਸੋਨੀਪਤ ਦਾ ਰਹਿਣ ਵਾਲਾ ਹੈ।ਉਸਦੇ ਨਾਮ ਦੇ ਨਾਲ ਜਠੇੜੀ ਕਦੋਂ ਜੁੜ ਗਿਆ ਇਹ ਤਾਂ ਪੁਲਿਸ ਵੀ ਨਹੀ ਜਾਣਦੀ।ਹਾਲਾਂਕਿ ਪੁਲਿਸ ਦੇ ਕੋਲ ਉਸਦੀ ਤੇ ਉਸਦੇ ਗੁਰਗਿਆਂ ਦੀਆਂ ਕਰਤੂਤਾਂ ਦੀ ਇਕ ਲੰਬੀ ਫੇਹਰਿਸਤ ਹੈ।ਦੱਸਿਆ ਜਾਂਦਾ ਹੈ ਕਿ ਕਾਲਾ ਜਠੇੜੀ ਕਦੇ ਦੁਬਈ ਤਾਂ ਕਦੇ ਮਲੇਸ਼ੀਆ ‘ਚ ਬੈਠਕੇ ਹਿੰਦੁਸਤਾਨ ‘ਚ ਆਪਣਾ ਗੈਂਗ ਆਪਰੇਟ ਕਰ ਰਿਹਾ ਸੀ।
ਪੁਲਿਸ ਮੁਤਾਬਕ ਕੁਝ ਸਾਲ ਪਹਿਲਾਂ ਕਾਲਾ ਜਠੇੜੀ ਦੀ ਦੋਸਤੀ ਕੁਝ ਬਦਮਾਸ਼ਾਂ ਨਾਲ ਹੋ ਗਈ ਸੀ।ਉਸ ਦੌਰਾਨ ਉਸਦੇ ਖਰਚ ਵੀ ਵੱਧ ਗਏ ਸੀ।ਆਪਣੇ ਖਰਚ ਪੂਰੇ ਕਰਨ ਲਈ ਉਸਨੇ ਆਪਣੇ ਮਾਂ ਬਾਪ ਤੋਂ ਪੈਸਿਆਂ ਦੀ ਮੰਗ ਕੀਤੀ, ਪਰ ਫਿਰ ਵੀ ਉਸਦੇ ਖਰਚੇ ਪੂਰੇ ਨਹੀਂ ਹੋਏ।ਇਸਦੇ ਬਾਅਦ ਉਸਨੇ ਝਪਟਮਾਰੀ ਦਾ ਕੰਮ ਸ਼ੁਰੂ ਕਰ ਦਿੱਤਾ।ਕਾਲਾ ਜਠੇੜੀ ਦੇ ਖਿਲਾਫ ਦਿੱਲੀ ‘ਚ ਪਹਿਲਾ ਮੁਕੱਦਮਾ 29 ਸਤੰਬਰ 2004 ਨੂੰ ਦਰਜ ਹੋਇਆ ਸੀ।