Gangster Sanjeev Jeeva shot Dead: ਲਖਨਊ ਦੀ ਅਦਾਲਤ ਵਿੱਚ ਤਾਬੜ ਤੋੜ ਗੋਲੀਆਂ ਚੱਲੀਆਂ, ਜਿਸ ‘ਚ ਗੈਂਗਸਟਰ ਸੰਜੀਵ ਜੀਵਾ ਦੀ ਮੌਤ ਹੋ ਗਈ। ਲਖਨਊ ਕੋਰਟ ‘ਚ ਚੱਲੀ ਗੋਲੀ ‘ਚ ਇੱਕ ਲੜਕੀ ਨੂੰ ਵੀ ਗੋਲੀ ਲੱਗੀ ਹੈ। ਲਖਨਊ ਕੋਰਟ ‘ਚ ਵਕੀਲ ਦੇ ਕੱਪੜੇ ਪਹਿਨੇ ਬਦਮਾਸ਼ ਨੇ ਕੈਸਰਬਾਗ ਸਥਿਤ ਪੋਸਕੋ ਕੋਰਟ ਦੇ ਗੇਟ ਕੋਲ ਸੰਜੀਵ ਮਹੇਸ਼ਵਰੀ ਜੀਵਾ ਨੂੰ ਗੋਲੀ ਮਾਰ ਦਿੱਤੀ।
ਸੰਜੀਵ ਜੀਵਾ ਕ੍ਰਿਸ਼ਨਾਨੰਦ ਰਾਏ ਕਤਲ ਕੇਸ ਵਿੱਚ ਮੁਲਜ਼ਮ ਸੀ। ਉਹ ਮੁੰਨਾ ਬਜਰੰਗੀ ਅਤੇ ਮੁਖਤਾਰ ਅੰਸਾਰੀ ਦਾ ਕਰੀਬੀ ਦੱਸਿਆ ਜਾਂਦਾ ਹੈ। ਸੰਜੀਵ ਜੀਵਾ ਨੂੰ ਦਿਨ ਦਿਹਾੜੇ ਅਦਾਲਤ ਦੇ ਅਹਾਤੇ ਵਿਚ ਗੋਲੀ ਮਾਰ ਦਿੱਤੀ ਗਈ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲਖਨਊ ਕੋਰਟ ਕੈਂਪਸ ਨੂੰ ਲੈ ਕੇ ਬਦਮਾਸ਼ਾਂ ਦੇ ਇਸ ਹਮਲੇ ਕਾਰਨ ਫਿਰ ਤੋਂ ਸਨਸਨੀ ਫੈਲ ਗਈ। ਪ੍ਰਯਾਗਰਾਜ ਕਤਲੇਆਮ ਤੋਂ ਕਰੀਬ ਚਾਰ ਮਹੀਨੇ ਬਾਅਦ ਇਸ ਕਤਲੇਆਮ ਨੇ ਸਨਸਨੀ ਮਚਾ ਦਿੱਤੀ।
ਖ਼ਬਰਾਂ ਮੁਤਾਬਕ ਅਪਰਾਧੀ ਵਿਜੇ ਯਾਦਵ ਨੇ ਗੈਂਗਸਟਰ ਸੰਜੀਵ ਜੀਵਾ ਦਾ ਕਤਲ ਕਰਵਾਇਆ ਹੈ। ਵਿਜੇ ਯਾਦਵ ਜੌਨਪੁਰ ਦਾ ਰਹਿਣ ਵਾਲਾ ਹੈ। ਗੈਂਗਸਟਰ ਜੀਵਾ ਦੇ ਕਾਤਲਾਂ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਦੀ ਜਾਣਕਾਰੀ ਮੁਤਾਬਕ ਵਿਜੇ ਯਾਦਵ ਅਤੇ ਸੰਜੀਵ ਜੀਵਾ ਵਿਚਕਾਰ ਲੰਬੇ ਸਮੇਂ ਤੋਂ ਦੁਸ਼ਮਣੀ ਹੈ।
#WATCH | Uttar Pradesh: Gangster Sanjeev Jeeva shot outside the Lucknow Civil Court. Further details awaited
(Note: Abusive language) pic.twitter.com/rIWyxtLuC4
— ANI UP/Uttarakhand (@ANINewsUP) June 7, 2023
ਦੱਸਿਆ ਜਾ ਰਿਹਾ ਹੈ ਕਿ ਵਕੀਲਾਂ ਦੇ ਭੇਸ ‘ਚ ਆਏ ਅਪਰਾਧੀਆਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਇੱਕ ਅਪਰਾਧੀ ਨੂੰ ਫੜਨ ਤੋਂ ਬਾਅਦ ਪੁਲਿਸ ਉਸ ਨੂੰ ਕੇਸਰਬਾਗ ਥਾਣੇ ਲੈ ਗਈ ਹੈ। ਜ਼ਖਮੀ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਸੰਜੀਵ ਜੀਵਾ ਮੁਜ਼ੱਫਰਨਗਰ ਦਾ ਰਹਿਣ ਵਾਲਾ ਸੀ। ਉਹ ਮੁਖਤਾਰ ਅੰਸਾਰੀ, ਮੁੰਨਾ ਬਜਰੰਗੀ ਅਤੇ ਭਾਟੀ ਗੈਂਗ ਲਈ ਕੰਮ ਕਰਦਾ ਸੀ। ਉਸ ਖ਼ਿਲਾਫ਼ ਤਿੰਨ ਦਰਜਨ ਦੇ ਕਰੀਬ ਕੇਸ ਦਰਜ ਦੱਸੇ ਜਾਂਦੇ ਹਨ। ਸੰਜੀਵ ਜੀਵਾ ਦੀ ਪਤਨੀ ਪਾਇਲ ਮਹੇਸ਼ਵਰੀ ਨੇ ਕੁਝ ਦਿਨ ਪਹਿਲਾਂ ਆਪਣੇ ਪਤੀ ਦੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਸੁਰੱਖਿਆ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਉਸ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ ਪਰ ਅਦਾਲਤ ਦੇ ਅੰਦਰ ਹੋਏ ਹਮਲੇ ਨਾਲ ਦਹਿਸ਼ਤ ਫੈਲ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h