Gangster Vikas Lagarpuria Deported from Dubai: ਗੈਂਗਸਟਰ ਵਿਕਾਸ ਲਗਾਰਪੁਰੀਆ ਨੂੰ ਦੁਬਈ ਤੋਂ ਭਾਰਤ ਡਿਪੋਰਟ ਕੀਤਾ ਗਿਆ ਸੀ। ਹਰਿਆਣਾ ਪੁਲਿਸ ਨੇ ਵਿਕਾਸ ਲਗਾਰਪੁਰੀਆ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ। ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ‘ਚ 30 ਕਰੋੜ ਦੀ ਚੋਰੀ ਦੇ ਮਾਮਲੇ ‘ਚ ਉਹ ਮਾਸਟਰਮਾਈਂਡ ਸੀ।
ਸਾਲ 2021 ‘ਚ 5 ਅਗਸਤ ਨੂੰ ਗੁਰੂਗ੍ਰਾਮ ਦੇ ਖੇਰਕਿਡੋਲਾ ਥਾਣਾ ਖੇਤਰ ‘ਚ 30 ਕਰੋੜ ਰੁਪਏ ਦੀ ਚੋਰੀ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਸੀ। ਇਸ ਘਟਨਾ ਦੇ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਪਤਾ ਲੱਗਿਆ ਕਿ ਗੈਂਗਸਟਰ ਵਿਕਾਸ ਲਗਾਰਪੁਰੀਆ ਇਸ ਚੋਰੀ ਦਾ ਮਾਸਟਰਮਾਈਂਡ ਹੈ। ਬਦਮਾਸ਼ਾਂ ਨੇ ਅਲਫਾਜੀ ਕਾਰਪੋਰੇਸ਼ਨ ਮੈਨੇਜਮੈਂਟ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਪੈਸੇ ਚੋਰੀ ਕੀਤੇ ਸੀ। ਇਸ ਹਾਈ ਪ੍ਰੋਫਾਈਲ ਚੋਰੀ ਦੇ ਮਾਮਲੇ ਵਿੱਚ ਪੁਲਿਸ ਹੁਣ ਤੱਕ 17 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਦਿੱਲੀ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਗੈਂਗਸਟਰ ਵਿਕਾਸ ਲਗਾਰਪੁਰੀਆ ਦੇ ਦੁਬਈ ਵਿੱਚ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਰੈੱਡ ਕਾਰਨਰ ਸਰਕੂਲਰ ਜਾਰੀ ਕੀਤਾ ਗਿਆ। ਇਸ ਦੇ ਆਧਾਰ ‘ਤੇ ਇਸ ਨੂੰ ਦੁਬਈ ‘ਚ ਫੜਿਆ ਗਿਆ। ਇਸ ਤੋਂ ਬਾਅਦ ਹੁਣ ਉਸ ਨੂੰ ਭਾਰਤ ਲਿਆਂਦਾ ਗਿਆ। ਹਰਿਆਣਾ ਪੁਲਿਸ ਨੇ ਵਿਕਾਸ ਲਗਾਰਪੁਰੀਆ ਨੂੰ ਦਿੱਲੀ ਏਅਰਪੋਰਟ ਤੋਂ ਰਸਮੀ ਤੌਰ ‘ਤੇ ਗ੍ਰਿਫਤਾਰ ਕੀਤਾ। ਵਿਕਾਸ ਲਗਾਰਪੁਰੀਆ ਖਿਲਾਫ ਕਤਲ, ਲੁੱਟ ਅਤੇ ਜਬਰੀ ਵਸੂਲੀ ਦੇ ਕਈ ਮਾਮਲੇ ਦਰਜ ਹਨ। ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਵੀ ਵਿਕਾਸ ਤੋਂ ਪੁੱਛਗਿੱਛ ਕਰੇਗਾ।
ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਵਿਕਾਸ ਲਗਾਰਪੁਰੀਆ ਗੈਂਗ ਦੇ ਦੋ ਸ਼ੂਟਰਾਂ ਚੇਤਨ ਮਾਨ ਉਰਫ਼ ਮੁੱਕੇਬਾਜ਼ ਅਤੇ ਧੀਰਪਾਲ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਚੋਂ ਚੇਤਨ ਕੌਮੀ ਪੱਧਰ ਦਾ ਮੁੱਕੇਬਾਜ਼ ਰਿਹਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੋਸਟ ਵਾਂਟੇਡ ਇਨਾਮੀ ਅਪਰਾਧੀ ਵਿਕਾਸ ਗੁਲੀਆ ਉਰਫ ਵਿਕਾਸ ਲਗਾਰਪੁਰੀਆ ਦਾ ਸ਼ੂਟਰ ਦਿੱਲੀ-ਐਨਸੀਆਰ ਵਿੱਚ ਕੋਈ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਮੁਲਜ਼ਮਾਂ ਨੇ ਦਿੱਲੀ ਵਿੱਚ ਕੁਝ ਘਿਨਾਉਣੀ ਵਾਰਦਾਤਾਂ ਕਰਨ ਦੇ ਮਕਸਦ ਨਾਲ ਮੱਧ ਪ੍ਰਦੇਸ਼ ਦੇ ਖਰਗੋਨ ਤੋਂ ਹਥਿਆਰ ਖਰੀਦੇ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h