ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਅੱਜ ਸੰਸਦ ਬਾਹਰ , ਆਮ ਆਦਮੀ ਪਾਰਟੀ ਸਰਕਾਰ ਦੇ ਬਜਟ ਬਾਰੇ ਗੱਲ ਕਰਦਿਆਂ ਕਿਹਾ ਕਿ ਮੈਨੂੰ ਤਾਂ ਕੁਝ ਖਾਸ ਲੱਗਾ ਨਹੀ ਬਜਟ ‘ਚ । ਔਰਤਾਂ ਨੂੰ 1000 ਰੁ ਮਿਲਣ ਦੀ ਆਸ ਸੀ,ਜਿਵੇ ਸਤਾ ਪਾਰਟੀ ਨੇ ਪਹਿਲਾਂ ਗਾਰੰਟੀ ‘ਚ ਕਿਹਾ ਸੀ ਪਰ ਉਹ ਕਿਤੇ ਦਿਖਾਈ ਨਹੀਂ ਦੇ ਰਿਹਾ।
ਉਦਾਹਰਨ ਵਜੋਂ ਉਨਾ ਕਿਹਾ ਕਿ ਸੰਗਰੂਰ ਹਲਕੇ ਦੀਆਂ ਚੋਣਾਂ ਤੋਂ ਸਾਫ ਸਪੱਸ਼ਟ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਹੇਠਾ ਹੀ ਗਿਆ ਹੈ, ਕਿਉਕਿ ਇਹ ਸਰਕਾਰ ਤਾਂ ਦਿੱਲੀਉ ਚੱਲ ਰਹੀ ਹੈ, ਨਾ ਇਨਾ ਨੂੂੰ ਪੰਜਾਬ ਦੇ ਮਸਲਿਆਂ ਬਾਰੇ ਪਤਾ ਹੈ ਨਾਂ ਇਨਾ ਨੂੰ ਕੋਈ ਸਮਝ ।
ਇਥੇ ਤਾਂ ਸਿਰਫ ਪੰਜਾਬ ਦਾ ਮਾਡਲ ਹੀ ਚੱਲੂਗਾ ।