ਅਮਰੀਕਾ :ਮਿਨੀਪੋਲਿਸ ਦੇ ਸਾਬਕਾ ਪੁਲੀਸ ਅਧਿਕਾਰੀ ਡੈਰੇਕ ਚੌਵਿਨ ਨੂੰ ਜੌਰਜ ਫਲੌਇਡ ਦੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 21 ਸਾਲ ਕੈਦ ਦੀ ਸਜ਼ਾ ਸੁਣਾਈ ਹੈ। 25 ਮਈ 2020 ਨੂੰ ਫਲੌਇਡ ਦੀ ਗ੍ਰਿਫ਼ਤਾਰੀ ਦੌਰਾਨ ਚੌਵਿਨ ਨੂੰ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਸੀ।
ਜਿਕਰਯੋਗ ਹੈ ਕਿ ਉਸ ਦਿਨ ਚੌਵਿਨ ਨੇ 9 ਮਿੰਟ, 29 ਸਕਿੰਟਾਂ ਲਈ ਅਫ਼ਰੀਕੀ-ਅਮਰੀਕੀ ਜੌਰਜ ਫਲੌਇਡ ਵਿਅਕਤੀ ਦੀ ਗਰਦਨ ਗੋਡੇ ਨਾਲ ਨੱਪੀ ਰੱਖੀ ਸੀ।
ਦੱਸਣਯੋਗ ਹੈ ਕਿ 2020 ਵਿੱਚ ਫਲੌਇਡ ਦੀ ਮੌਤ ਮਗਰੋਂ ਪੂਰੇ ਅਮਰੀਕਾ ਵਿੱਚ ਪੁਲੀਸ ਦੀ ਬੇਰਹਿਮੀ ਅਤੇ ਨਸਲਵਾਦ ਖ਼ਿਲਾਫ਼ ਵੱਡੇ ਪੱਧਰ ’ਤੇ ਪ੍ਰਦਰਸ਼ਨ ਹੋਏ ਸਨ,
ਦਰਅਸਲ, ਇੱਕ ਵੀਡੀਓ ਵਿੱਚ ਦੇਖਿਆ ਕਿ ਜੌਰਜ ਫਲਾਇਡ ਨਾਮ ਦੇ ਵਿਅਕਤੀ ਦੀ 25 ਮਈ ਨੂੰ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ।
ਇਸ ਦੌਰਾਨ ਪੁਲਿਸ ਅਧਿਕਾਰੀ ਡੈਰੇਕ ਚੌਵਿਨ ਨੇ ਜ਼ਮੀਨ ‘ਤੇ ਡਿੱਗੇ ਫਲਾਇਡ ਦੇ ਗਲੇ ‘ਤੇ ਕਰੀਬ 9 ਮਿੰਟਾਂ ਤੱਕ ਗੋਡਾ ਰੱਖਿਆ ਸੀ।
ਚੌਵਿਨ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਕਤਲ ਦੇ ਇਲਜ਼ਾਮਾਂ ਤਹਿਤ ਕੇਸ ਵੀ ਦਰਜ ਕਰ ਲਿਆ ਹੈ।
ਇਸ ਤੋਂ ਇਲਾਵਾ ਮੌਕੇ ‘ਤੇ ਮੌਜੂਦ ਤਿੰਨ ਹੋਰ ਪੁਲਿਸ ਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਮਾਮਲਾ ਦਰਜ ਕਰ ਲਿਆ ਹੈ।ਅਮਰੀਕਾ ਤੋਂ ਇਲਾਵਾ ਹੋਰਨਾਂ ਦੇਸ਼ਾਂ ਵਿੱਚ ਨਸਲਵਾਲ ਖਿਲਾਫ਼ ਰੋਸ-ਮੁਜ਼ਾਹਰੇ ਹੋਏ। ਬਰਤਾਨੀਆ, ਵਿੱਚ ਵੀ ਕੋਰੋਨਾਵਾਇਰਸ ਫੈਲਣ ਡਰੋਂ ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਲੋਕ ਇਕੱਠੇ ਹੋਏ।
ਆਸਟਰੇਲੀਆ ਦੇ ਸਿਡਨੀ, ਮੈਲਬਰਨ ਅਤੇ ਬ੍ਰਿਸਬੇਨ ਵਿੱਚ ਵੱਡੇ ਪ੍ਰਦਰਸ਼ਨ ਹੋਏ, ਇਸ ਤੋਂ ਇਲਾਵਾ ਫਰਾਂਸ, ਜਰਮਨੀ ਅਤੇ ਸਪੇਨ ਵਿੱਚ ਵੀ ਰੋਸ-ਮੁਜ਼ਾਹਰੇ ਹੋਏ।