ਜਲੰਧਰ- ਇੱਕ ਪਾਸੇ ਜਲੰਧਰ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਜਲੰਧਰ ਦੇ ਬਹੁਤ ਸਾਰੇ ਇਲਾਕੇ ਅਜਿਹੇ ਹਨ ਕਿ ਜਿੱਥੇ ਬੰਦਾ ਸਵੇਰੇ ਕੰਮ ‘ਤੇ ਜਾਂਦਾ ਹੈ ਤੇ ਸ਼ਾਮ ਨੂੰ ਕੱਚੀਆਂ ਸੜਕਾਂ ਦੀ ਧੂੜ ਮਿੱਟੀ ਕਰਕੇ ਭੂਤ ਬਣਕੇ ਘਰ ਵਾਪਿਸ ਪਰਤਦਾ ਹੈ। ਇਸੇ ਦੇ ਚਲਦੇ ਜਲੰਧਰ ਦੀ ਇੱਕ ਐਨ ਜੀ ਓ ਵੱਲੋਂ ਆਪਣੇ ਆਪ ਨੂੰ ਭੂਤ ਆਰਮੀ ਦਾ ਨਾਮ ਦੇਕੇ ਇਨ੍ਹਾਂ ਸੜਕਾਂ ‘ਤੇ ਪ੍ਰਦਰਸ਼ਨ ਕੀਤਾ। ਜਲੰਧਰ ਦੇ ਵਰਕਸ਼ਾਪ ਚੌਕ ਵਿਖੇ ਅੱਜ ਇਹ ਲੋਕ ਭੂਤ ਵਾਲੀ ਵੇਸ਼ ਭੂਸ਼ਾ ਪਾਕੇ ਇਕੱਠੇ ਹੋਏ ਅਤੇ ਪ੍ਰਦਰਸ਼ਨ ਕੀਤਾ।
ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਜਲੰਧਰ ਦੇ ਹਾਲਾਤ ਪਹਿਲੇ ਨਾਲੋਂ ਵੀ ਬਦਤਰ ਹੁੰਦੇ ਜਾ ਰਹੇ ਹਨ। ਜਲੰਧਰ ਵਿੱਚ ਜਗ੍ਹਾ-ਜਗ੍ਹਾ ਟੁੱਟੀਆਂ ਸੜਕਾਂ ਕਾਰਨ ਨਾ ਸਿਰਫ ਆਮ ਇਨਸਾਨ ਪਰੇਸ਼ਾਨ ਹੋ ਰਿਹਾ ਹੈ, ਬਲਕਿ ਆਏ ਦਿਨ ਇਹਨਾਂ ਸੜਕਾਂ ਦੇ ਹਾਦਸੇ ਹੁੰਦੇ ਰਹਿੰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h