Carry On Jatta 3 Enters 100 Crore Club: ਪੰਜਾਬੀ ਐਕਟਰਸ Sonam Bajwa ਤੇ Gippy Grewal ਦੀ ਹਾਲ ਹੀ ‘ਚ ਰਿਲੀਜ਼ ਫਿਲਮ ‘ਕੈਰੀ ਆਨ ਜੱਟਾ 3’ ਨੇ ਇਤਿਹਾਸ ਰੱਚ ਦਿੱਤਾ ਹੈ। ਦੱਸ ਦਈਏ ਕਿ ਫਿਲਮ ਸਿਨੇਮਾਘਰਾਂ ‘ਚ ਸਕਸੈਸਫੁੱਲੀ ਚਲ ਰਹੀ ਹੈ ਅਤੇ ਇਸ ਨੇ ਬਾਕਸ ਆਫਿਸ ‘ਤੇ 100 ਕਰੋੜ ਦੀ ਕਮਾਈ ਕਰ ਲਈ ਹੈ।
ਇਸ ਦੇ ਨਾਲ ਹੀ 100 ਕਰੋੜ ਕਮਾਈ ਵਾਲੇ ਕਲੱਬ ‘ਚ ਐਂਟਰੀ ਕਰਨ ਵਾਲੀ ਇਹ ਹੁਣ ਇਕਲੌਤੀ ਪੰਜਾਬੀ ਫਿਲਮ ਹੈ। ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਸਟਾਰਰ, “ਕਾਮੇਡੀ ਦੇ ਬਾਦਸ਼ਾਹ” ਸਮੀਪ ਕੰਗ ਵਲੋਂ ਡਾਇਰੈਕਟ ਕੀਤੀ ਇਹ ਫਿਲਮ 29 ਜੂਨ ਨੂੰ ਭਾਰਤ ਵਿੱਚ 560 ਸਕ੍ਰੀਨਾਂ ਤੇ 30 ਹੋਰ ਦੇਸ਼ਾਂ ਵਿੱਚ 500 ਸਥਾਨਾਂ ‘ਤੇ ਰਿਲੀਜ਼ ਹੋਈ। ਫਿਲਮ ਨੂੰ ਇਸਦੀ ਕਾਮੇਡੀ, ਮਜ਼ੇਦਾਰੀ ਕੰਟੈਂਟ ਅਤੇ ਸਟਾਰ ਦੀ ਪ੍ਰਫਾਰਮੈਂਸ ਕਰਕੇ ਵਧੀਆ ਰੀਵਿਊ ਮਿਲੇ।
ਬਾਕਸ ਆਫਿਸ ਕਲੈਕਸ਼ਨ ਬਾਰੇ ਗੱਲ ਕਰਦੇ ਹੋਏ, ਐਕਟਰ-ਸਿੰਗਰ ਤੇ ਪ੍ਰੋਡਿਊਸਰ ਗਿੱਪੀ ਗਰੇਵਾਲ ਨੇ ਕਿਹਾ, “ਅਸੀਂ ਦੁਨੀਆ ਭਰ ਤੋਂ ਆ ਰਹੇ ਸਾਰੇ ਸੰਦੇਸ਼ਾਂ ਤੇ ਪ੍ਰਸ਼ੰਸਾ ਲਈ ਬਹੁਤ ਧੰਨਵਾਦੀ ਹਾਂ। ਮੈਂ ਦਰਸ਼ਕਾਂ ਦਾ ਧੰਨਵਾਦੀ ਹਾਂ, ਇਹ ਦਰਸ਼ਕ ਹੀ ਹਨ ਜੋ ਸਾਨੂੰ ਇਤਿਹਾਸ ਰਚਣ ਦੇ ਯੋਗ ਬਣਾਉਂਦੇ ਹਨ। ਤੇ 100 ਕਰੋੜ ਨੂੰ ਛੂਹਣਾ ਸਾਨੂੰ ਆਉਣ ਵਾਲੀਆਂ ਫਿਲਮਾਂ ਲਈ ਹੋਰ ਮਜ਼ਬੂਤ ਬਣਾਉਂਦਾ ਹੈ।”
Finally .!! 🥰Carry on Jatta 3 entered 100 CR Club
Thankyou Everyone For Your Love #Carryonjatta3 😇@GippyGrewal @bajwasonam @binnudhillon @karamjitanmol @Iamkavitak @iamshindagrewal @GurpreetGhuggi @NareshKathooria @BPraak @yourjaani @jatindershah10 @RavneetGrewal__… pic.twitter.com/VdCJ75lQze
— HumbleMotionPictures (@humblemotionpic) July 21, 2023
ਨਿਰਮਾਤਾ ਰਵਨੀਤ ਕੌਰ ਗਰੇਵਾਲ ਨੇ ਕਿਹਾ, “ਅਜਿਹੀ ਸਫਲਤਾ ਸਾਨੂੰ ਆਪਣੇ ਉਦਯੋਗ ਨੂੰ ਉੱਚਾ ਚੁੱਕਣ ਲਈ ਪ੍ਰੇਰਿਤ ਕਰਦੀ ਹੈ, ਇਹ ਯਕੀਨੀ ਤੌਰ ‘ਤੇ ਅਜਿਹੀਆਂ ਹੋਰ ਚੰਗੀਆਂ ਫਿਲਮਾਂ ਦੀ ਸ਼ੁਰੂਆਤ ਹੈ ਅਤੇ ਅਸੀਂ ਇਸ ਦੀ ਉਡੀਕ ਕਰਦੇ ਹਾਂ।”
ਦੱਸ ਦਈਏ ਕਿ ਕੈਰੀ ਆਨ ਜੱਟਾ ਦੀ ਪਹਿਲੀ ਫਰੈਂਚਾਇਜ਼ੀ ਨੇ ਸਾਲ 2012 ਵਿੱਚ 18 ਕਰੋੜ ਦੀ ਕਮਾਈ ਕੀਤੀ ਸੀ, 2018 ਵਿੱਚ ਰਿਲੀਜ਼ ਹੋਈ ਕੈਰੀ ਆਨ ਜੱਟਾ 2 ਨੇ ਦੁਨੀਆ ਭਰ ਵਿੱਚ ਲਗਭਗ 60 ਕਰੋੜ ਦੀ ਕਮਾਈ ਕੀਤੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h