Gippy Grewal Warning 2: ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਉਹ ਅਕਸਰ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਕਰਕੇ ਸੁਰਖੀਆਂ ‘ਚ ਬਣੇ ਰਹਿੰਦੇ ਹਨ।

ਸਾਲ 2022 ਗਿੱਪੀ ਲਈ ਬੇਹੱਦ ਖਾਸ ਰਿਹਾ। ਉਨ੍ਹਾਂ ਦੀਆਂ ਕਈ ਫਿਲਮਾਂ ਇਸ ਸਾਲ ਰਿਲੀਜ਼ ਹੋਈਆਂ। ਇਨ੍ਹਾਂ ਵਿੱਚੋਂ ਜ਼ਿਆਦਾਤਰ ਫਿਲਮਾਂ ਸਫਲ ਰਹੀਆਂ ਸੀ।

ਹੁਣ ਗਿੱਪੀ ਲਈ 2023 ਵੀ ਖਾਸ ਹੋਣ ਵਾਲਾ ਹੈ। ਕਿਉਂਕਿ ਆਉਣ ਵਾਲੇ ਨਵੇਂ ਸਾਲ ‘ਚ ਉਨ੍ਹਾਂ ਦੀਆਂ ਕਈ ਵੱਡੀਆਂ ਫਿਲਮਾਂ ਰਿਲੀਜ਼ ਲਈ ਤਿਆਰ ਖੜੀਆਂ ਹਨ। ਇਨ੍ਹਾਂ ਵਿੱਚੋਂ ਇੱਕ ਫਿਲਮ ਵਾਰਨਿੰਗ 2 ਵੀ ਹੈ। ਹੁਣ ਵਾਰਨਿੰਗ 2 ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।

ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਟੀਮ ਨੇ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਬਾਰੇ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰ ਜਾਣਕਾਰੀ ਦਿੱਤੀ। ਦੇਖੋ ਇਹ ਵੀਡੀਓ:
View this post on Instagram
ਗਿੱਪੀ ਗਰੇਵਾਲ ਨੇ ਹਾਲ ਹੀ ‘ਚ ‘ਵਾਰਨਿੰਗ 2’ ਦਾ ਪੋਸਟਰ ਸ਼ੇਅਰ ਕੀਤਾ ਸੀ। ਇਸ ਦੇ ਨਾਲ ਨਾਲ ਇਹ ਵੀ ਦੱਸਣਯੋਗ ਹੈ ਕਿ ਫਿਲਮ ਦੀ ਸ਼ੂਟਿੰਗ ਫਰਵਰੀ ‘ਚ ਸ਼ੁਰੂ ਹੋਈ ਸੀ। ਦਸ ਦਈਏ ਕਿ ‘ਵਾਰਨਿੰਗ 2’ ਗਿੱਪੀ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ।

ਇਸ ਦੇ ਪਹਿਲੇ ਭਾਗ ‘ਵਾਰਨਿੰਗ’ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਸੀ। ਸਿੱਪੀ ਗਰੇਵਾਲ ਨੇ ਫਿਲਮ ਦਾ ਪੋਸਟਰ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, ’ਖੜਕਾ ਤਾਂ ਹੋਊਗਾ।’ ਦੱਸ ਦਈਏ ਕਿ ਇਹ ਫਿਲਮ 17 ਨਵੰਬਰ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।
