Gippy Grewal new single track ‘Ik Kudi’: ਪਿਛਲੇ ਹਫ਼ਤੇ ਗਿੱਪੀ ਗਰੇਵਾਲ ਨੇ ਆਪਣੇ ਨਵੇਂ ਸਿੰਗਲ ਟਰੈਕ ‘Ik Kudi’ ਦਾ ਐਲਾਨ ਕੀਤਾ ਸੀ। ਆਖਰਕਾਰ, ਲੰਬੇ ਇੰਤਜ਼ਾਰ ਤੋਂ ਬਾਅਦ ਸਿੰਗਰ ਨੇ ਰਿਲੀਜ਼ ਡੇਟ ਦੇ ਨਾਲ-ਨਾਲ ਗਾਣੇ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਹੈ। ਪੋਸਟਰ ਬਹੁਤ ਵਧੀਆ ਹੈ ਅਤੇ ਤਾਜ਼ਾ ਵਾਈਬਸ ਦਿੰਦਾ ਹੈ।
ਗਿੱਪੀ ਵਲੋਂ ਸ਼ੇਅਰ ਪੋਸਟਰ ਮੁਤਾਬਕ ਉਸ ਦਾ ਸਿੰਗਲ ਟ੍ਰੇਕ ਇੱਕ ਕੁੜੀ 10 ਦਸੰਬਰ ਨੂੰ ਰਿਲੀਜ਼ ਹੋਵੇਗਾ ਅਤੇ ਇਸ ਨੂੰ ਹੰਬਲ ਮਿਊਜ਼ਿਕ ਵਲੋਂ ਪੇਸ਼ ਕੀਤਾ ਜਾਵੇਗਾ। ਇਸ ਗਾਣੇ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਮਸ਼ਹੂਰ ਗੀਤਕਾਰ ਹੈਪੀ ਰਾਏਕੋਟੀ ਨੇ ਲਿਖਿਆ ਅਤੇ ਕੰਪੋਜ਼ ਕੀਤਾ ਹੈ। ਗਾਣੇ ਦਾ ਮਿਊਜ਼ਿਕ Avvy Sra ਨੇ ਤਿਆਰ ਕੀਤਾ ਹੈ। ਇਸ ਤੋਂ ਇਲਾਵਾ, ਪੋਸਟਰ ਤੋਂ ਇਹ ਖੁਲਾਸਾ ਹੋਇਆ ਹੈ ਕਿ ਗੀਤ ਦੇ ਨਿਰਦੇਸ਼ਕ ਮਨੀਸ਼ ਭੱਟ ਹਨ, ਜਿਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਮੈਡਲ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ, ਜਿਸ ਵਿੱਚ ਬਾਣੀ ਸੰਧੂ ਅਤੇ ਜੈ ਰੰਧਾਵਾ ਹਨ।
View this post on Instagram
ਪੋਸਟਰ ‘ਤੇ ਇੱਕ ਨਜ਼ਰ:
ਅਸੀਂ ਕੁਝ ਸਮੇਂ ਬਾਅਦ ਗਿੱਪੀ ਦੀ ਆਵਾਜ਼ ਨੂੰ ਸਿੰਗਲ ਟਰੈਕ ਵਿੱਚ ਸੁਣਾਂਗੇ। ਗਿੱਪੀ ਦਾ ਆਖਰੀ ਸਿੰਗਲ ਮੁਟਿਆਰੇ ਨੀ ਅੱਜ ਵੀ ਉਸਦੇ ਫੈਨਸ ਦੇ ਦਿਲਾਂ ਵਿੱਚ ਜ਼ਿੰਦਾ ਹੈ। ਆਉਣ ਵਾਲੇ ਸਮੇਂ ‘ਚ ਗਿੱਪੀ ਦੇ ਬਹੁਤ ਸਾਰੇ ਪ੍ਰੋਜੈਕਟ ਹਨ ਜਿਵੇਂ ਮੌਜਾਂ ਹੀ ਮੌਜਾਂ, ਅਰਦਾਸ ਸਰਬੱਤ ਦੇ ਭਲੇ ਦੀ, ਵਾਰਨਿੰਗ 2 ਆਦਿ ਸ਼ਾਮਲ ਹਨ।
ਗਿੱਪੀ ਇਸ ਸਮੇਂ ਕਰਮਜੀਤ ਅਨਮੋਲ ਅਤੇ ਬਿੰਨੂ ਢਿੱਲੋਂ ਨਾਲ ਆਪਣੀ ਅਗਲੀ ਫਿਲਮ Maujaan Hi Maujaan ਦੀ ਸ਼ੂਟਿੰਗ ਕਰ ਰਹੇ ਹਨ। ਉਹ ਫਿਲਮ ਦੇ ਸੈੱਟਾਂ ਤੋਂ ਆਪਣੇ ਪ੍ਰਸ਼ੰਸਕਾਂ ਨੂੰ ਫਿਲਮ ਦੇ ਸੈੱਟਾਂ ਤੋਂ ਸੀਨ ਦੇ ਪਿੱਛੇ ਅਤੇ ਮਜ਼ੇਦਾਰ ਪਲਾਂ ਨੂੰ ਬਾਕਾਇਦਾ ਸ਼ੇਅਰ ਕਰਕੇ ਅਪਡੇਟ ਕਰਦੇ ਹਨ।