Purnia Patta Mela: ਵਿਆਹ ਨੂੰ ਲੈ ਕੇ ਦੇਸ਼ ਭਰ ‘ਚ ਅਜੀਬੋ-ਗਰੀਬ ਪਰੰਪਰਾਵਾਂ ਦਾ ਪਾਲਣ ਕੀਤਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਬਿਹਾਰ ਦੇ ਪੂਰਨੀਆ ‘ਚ ਇੱਕ ਅਜਿਹਾ ਮੇਲਾ ਲੱਗਦਾ ਹੈ, ਜਿੱਥੇ ਲੜਕੇ ਆਪਣੀ ਪਸੰਦ ਦੀ ਲੜਕੀ ਨੂੰ ਚੁਣਦੇ ਹਨ।
ਇਸ ਮੇਲੇ ਨੂੰ ਪੱਤੇ ਦੇ ਮੇਲੇ ਵਜੋਂ ਜਾਣਿਆ ਜਾਂਦਾ ਹੈ ਅਤੇ ਇੱਥੇ ਲੜਕੇ ਆਪਣੀ ਪਸੰਦ ਦੀ ਲੜਕੀ ਨੂੰ ਪਾਨ ਦੇ ਕੇ ਵਿਆਹ ਦਾ ਪ੍ਰਸਤਾਵ ਦਿੰਦੇ ਹਨ।
150 ਸਾਲ ਤੋਂ ਵੱਧ ਪੁਰਾਣੀ ਹੈ ਇਹ ਪਰੰਪਰਾ
ਬਿਹਾਰ ਦੇ ਪੂਰਨੀਆ ‘ਚ ਬਨਮੰਖੀ ਸਬ-ਡਿਵੀਜ਼ਨ ਦੇ ਮਲੀਨਿਆ ਦਿਯਾਰਾ ਪਿੰਡ ‘ਚ ਸਥਾਪਿਤ ਇਸ ਮੰਦਰ ਦਾ ਇਤਿਹਾਸ 150 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ। ਅਣਵਿਆਹੇ ਲੜਕੇ-ਲੜਕੀਆਂ ਇਸ ਰਵਾਇਤੀ ਮੇਲੇ ਵਿੱਚ ਬਹੁਤ ਦਿਲਚਸਪੀ ਲੈਂਦੇ ਹਨ ਤੇ ਬਿਹਾਰ ਤੋਂ ਇਲਾਵਾ ਪੱਛਮੀ ਬੰਗਾਲ, ਝਾਰਖੰਡ ਅਤੇ ਨੇਪਾਲ ਤੋਂ ਵੀ ਲੋਕ ਇੱਥੇ ਪਹੁੰਚਦੇ ਹਨ।
ਹਰ ਸਾਲ ਅਪ੍ਰੈਲ ਦੇ ਮਹੀਨੇ ਇਹ ਮੇਲਾ ਮੁੱਖ ਤੌਰ ‘ਤੇ ਆਦਿਵਾਸੀਆਂ ਵੱਲੋਂ ਲਗਾਇਆ ਜਾਂਦਾ ਹੈ। ਇਸ ਤੱਕ ਪਹੁੰਚਣ ਵਾਲੇ ਲੜਕੇ-ਲੜਕੀਆਂ ਨੂੰ ਆਪਣੀ ਪਸੰਦ ਦਾ ਜੀਵਨ ਸਾਥੀ ਚੁਣਨ ਦੀ ਆਜ਼ਾਦੀ ਹੁੰਦੀ ਹੈ। ਮੇਲੇ ਵਿੱਚ ਆਏ ਮੁੰਡੇ ਆਪਣੀ ਪਸੰਦ ਦੀ ਕੁੜੀ ਨੂੰ ਪਾਨ ਦੇ ਕੇ ਵਿਆਹ ਦਾ ਪ੍ਰਸਤਾਵ ਦਿੰਦੇ ਹਨ ਅਤੇ ਜੇਕਰ ਕੁੜੀ ਪਾਨ ਖਾਵੇ ਤਾਂ ਇਸ ਦਾ ਮਤਲਬ ਹੈ ਕਿ ਉਹ ਵੀ ਲੜਕੇ ਨੂੰ ਪਸੰਦ ਕਰਦੀ ਹੈ।
ਮੇਲੇ ਵਿੱਚ ਲੜਕੇ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਤੋਂ ਬਾਅਦ ਲੜਕੀ ਆਪਣੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਲੜਕੇ ਨਾਲ ਚਲੀ ਜਾਂਦੀ ਹੈ। ਇਸ ਤੋਂ ਬਾਅਦ ਜਲਦੀ ਹੀ ਦੋਵਾਂ ਪਰਿਵਾਰਾਂ ਦੀ ਮੌਜੂਦਗੀ ਵਿਚ ਲੜਕੇ ਤੇ ਲੜਕੀ ਦਾ ਆਦਿਵਾਸੀ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰ ਦਿੱਤਾ ਜਾਂਦਾ ਹੈ।
ਵਿਆਹ ਤੈਅ ਹੋਣ ਮਗਰੋਂ ਇਨਕਾਰ ਕਰਨ ‘ਤੇ ਮਿਲਦੀ ਸਜ਼ਾ
ਸਾਬਕਾ ਮੁਖੀ ਨੇ ਦੱਸਿਆ ਕਿ ਵਿਆਹ ਲਈ ਲੜਕੇ-ਲੜਕੀ ਨੂੰ ਇੱਕ ਸ਼ਰਤ ਮੰਨਣੀ ਪਵੇਗੀ ਅਤੇ ਇਸ ਅਨੁਸਾਰ ਉਨ੍ਹਾਂ ਦਾ ਵਿਆਹ ਆਦਿਵਾਸੀ ਰਵਾਇਤ ਮੁਤਾਬਕ ਕੀਤਾ ਜਾਵੇਗਾ। ਨਾਲ ਹੀ ਕੁਦਰਤ ਨੂੰ ਆਪਣਾ ਇਸ਼ਟ ਮੰਨਣਾ ਹੈ। ਜੇਕਰ ਕੋਈ ਮੇਲੇ ਵਿੱਚ ਪਸੰਦ ਕੀਤੇ ਜਾਣ ਤੋਂ ਬਾਅਦ ਵਿਆਹ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਉਸ ਨੂੰ ਆਦਿਵਾਸੀ ਸਮਾਜ ਦੇ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h