ਤਿਉਹਾਰਾਂ ਦਾ ਸੀਜਨ ‘ਚੱਲ ਰਿਹਾ ਹੈ ਲੋਕ ਦਿਵਾਲੀ ਦੀ ਜਸ਼ਨ ਮਨਾ ਰਹੇ ਹਨ। ਇਸੇ ਵਿਚਾਲੇ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ‘ਨੋ ਪਾਰਕਿੰਗ’ ਜਾਗਰੂਕਤਾ ਮੁਹਿੰਮ ਵਿੱਚ ਦਲੇਰ ਮਹਿੰਦੀ ਦਾ ਗੀਤ ਗਾਉਂਦਾ ਹੋਇਆ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਹਾਲਾਂਕਿ ਇਹ ਵੀਡੀਓ ਕਿਥੋਂ ਦੀ ਹੈ ਇਸ ਦੀ ਹਾਲੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ ਪਰ ਪੰਜਾਬ ਪੁਲਿਸ ਦੇ ਇਸ ਜਵਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦਰਅਸਲ, ਪੁਲਿਸ ਵਾਲੇ ਨੇ ‘ਨੋ ਪਾਰਕਿੰਗ’ ਬਾਰੇ ਜਾਗਰੂਕਤਾ ਫੈਲਾਉਣ ਲਈ ਦਲੇਰ ਮਹਿੰਦੀ ਦੇ ਮਸ਼ਹੂਰ ਗੀਤ ਨੂੰ ਰੀਕ੍ਰਿਏਟ ਕੀਤਾ ਹੈ ਖਾਸ ਕਰਕੇ ਤਿਉਹਾਰਾਂ ਦੇ ਸਮੇਂ ਜਦੋਂ ਭਾਰਤ ਦੇ ਲਗਭਗ ਹਰ ਰਾਜ ਵਿੱਚ ਆਵਾਜਾਈ ਦੀ ਭੀੜ ਰਹਿੰਦੀ ਹੈ।
Punjab Police Rocks 🤘🏻
Mein aase paase vekha Meri gaddi kon le gya.. Kahli hath vich hun chabbi reh gyi.. Bolo tara ra ra, Gaddi nu crane le gyi.. No Parking.. No Parking.. Sadka te hai No Parking 😂😂 pic.twitter.com/H72idFWLiw
— Nikhil Choudhary (@NikhilCh_) October 25, 2022
ਪੰਜਾਬ ਪੁਲਿਸ ਦੀ ਨੋ ਪਾਰਕਿੰਗ ਵਾਇਰਲ ਵੀਡੀਓ ਵਿੱਚ ਇੱਕ ਸਿਪਾਹੀ ਦਲੇਰ ਮਹਿੰਦੀ ਦਾ ਸਦਾਬਹਾਰ ਗੀਤ ‘ਬੋਲੋ ਤਾਰਾ ਰਾ ਰਾ’ ਗਾਉਂਦਾ ਦੇਖਿਆ ਜਾ ਸਕਦਾ ਹੈ। ਹਾਲਾਂਕਿ ਸਿਪਾਹੀ ਨੇ ਗਾਣੇ ਨੂੰ ਰੀਕ੍ਰਿਏਟ ਕੀਤਾ ਹੈ ਜੋ ਕਿ ਕਾਫੀ ਮਜ਼ੇਦਾਰ ਹੈ। ਪੰਜਾਬ ਪੁਲਿਸ ਦਲੇਰ ਮਹਿੰਦੀ ਨੋ ਪਾਰਕਿੰਗ ਵੀਡੀਓ ਵਿੱਚ, ਪੁਲਿਸ ਵਾਲੇ ਨੂੰ ਇੱਕ ਵਿਅਸਤ ਸੜਕ ‘ਤੇ ਮਾਈਕ ਵਿੱਚ ਗਾਣਾ ਅਤੇ ਮਜ਼ਾਕੀਆ ਢੰਗ ਨਾਲ ਜਾਗਰੂਕਤਾ ਫੈਲਾਉਂਦੇ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਪੁਲਸ ਵਾਲੇ ਨੂੰ ਇਹ ਗਾਉਂਦੇ ਸੁਣਿਆ ਜਾ ਸਕਦਾ ਹੈ, ”ਮੈਂ ਆਸੇ ਪਾਸੇ ਵੇਖਾ ਮੇਰੀ ਗੱਡੀ ਕੌਣ ਲੈ ਗਿਆ.. ਖਾਲੀ ਹੱਥ ਵਿਚ ਹੁਣ ਚਾਬੀ ਰਹਿ ਗਈ.. ਬੋਲੋ ਤਾਰਾ ਰਾ ਰਾ, ਗੱਡੀ ਨੂੰ ਕਰੇਨ ਲੈ ਗਈ..। ..ਸੜਕ ਤੇ ਹੈ ਨੋ ਪਾਰਕਿੰਗ”
I am glad that my music is used by Traffic police to inspire people to follow rules.
Happiness Means Daler Mehndi
Celebration Means Daler Mehndi
Thank you for your love and Support#DalerMehndi #BoloTaRaRaRa @trafficchd @ssptfcchd pic.twitter.com/1fUZMmCNkt— Daler Mehndi (@dalermehndi) October 17, 2019
ਦੇਖੋ ਪੰਜਾਬ ਪੁਲਿਸ ਦਲੇਰ ਮਹਿੰਦੀ ਦੀ ‘ਨੋ ਪਾਰਕਿੰਗ’ ਵਾਇਰਲ ਵੀਡੀਓ
ਜ਼ਿਕਰਯੋਗ ਹੈ ਕਿ 2019 ‘ਚ ਚੰਡੀਗੜ੍ਹ ਤੋਂ ਸੋਸ਼ਲ ਮੀਡੀਆ ‘ਤੇ ਇਸੇ ਤਰ੍ਹਾਂ ਦੀ ਵੀਡੀਓ ਸਾਹਮਣੇ ਆਈ ਸੀ। ਦਰਅਸਲ, ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਵੀ ਚੰਡੀਗੜ੍ਹ ਦੇ ਇੱਕ ਸਿਪਾਹੀ ਵੱਲੋਂ ਸ਼ਹਿਰ ਵਿੱਚ ਟ੍ਰੈਫਿਕ ਨੂੰ ਸੇਧ ਦੇਣ ਲਈ ਆਪਣਾ ਹਿੱਟ ਗੀਤ ਗਾਉਂਦੇ ਹੋਏ ਮਜ਼ੇਦਾਰ ਵੀਡੀਓ ਟਵੀਟ ਕੀਤਾ ਸੀ। ਵੀਡੀਓ ‘ਚ ਟ੍ਰੈਫਿਕ ਪੁਲਸ ਕਰਮਚਾਰੀ ਲਾਊਡਸਪੀਕਰ ‘ਤੇ ‘ਬੋਲੋ ਤਾ ਰਾ ਰਾ ਰਾ’ ਗਾ ਰਿਹਾ ਹੈ ਤਾਂ ਜੋ ਕਾਰ ਮਾਲਕਾਂ ਨੂੰ ਚੇਤਾਵਨੀ ਦਿੱਤੀ ਜਾ ਸਕੇ ਕਿ ਉਹ ਆਪਣੇ ਵਾਹਨ ਨੋ ਪਾਰਕਿੰਗ ‘ਚ ਨਾ ਲਾਉਣ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h