ਸੀਐੱਮ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਸਾਡਾ ਪਹਿਲਾ ਟੀਚਾ ਹੈ।ਪਿਛਲੇ ਦਿਨੀਂ 4374 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦਿੱਤੇ ਸੀ ਤੇ ਹੁਣ ਪੁਲਿਸ ਮਹਿਕਮੇ ‘ਚ ਨਵੀਆਂ ਭਰਤੀਆਂ ਕਰਨ ਜਾ ਰਹੇ ਹਾਂ… ਜਿਸਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।ਇਕ ਗਰੰਟੀ ਹੈ ਕਿ ਸਾਰੀਆਂ ਭਰਤੀਆਂ ਮੈਰਿਟ ਅਤੇ ਬਿਨਹਾਂ ਰਿਸ਼ਵਤ ਜਾਂ ਕਿਸੇ ਦੀ ਸ਼ਿਫਾਰਿਸ਼ ਤੋਂ ਹੋਵੇਗੀ।ਟਵੀਟ ਕਰਦਿਆਂ ਉਨ੍ਹਾਂ ਨੇ 14 ਤੋਂ 16 ਅਕਤੂਬਰ ਤੱਕ ਹੋਣ ਵਾਲੇ ਪੰਜਾਬ ਪੁਲਿਸ ‘ਚ ਭਰਤੀ ਪ੍ਰੀਖਿਆ ਦਾ ਵੇਰਵਾ ਦਿੱਤਾ ਹੈ।
ਨੌਜਵਾਨਾਂ ਨੂੰ ਨੌਕਰੀਆਂ ਦੇਣਾ ਸਾਡਾ ਪਹਿਲਾ ਟੀਚਾ ਹੈ ..
ਪਿਛਲੇ ਦਿਨੀਂ 4374 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦਿੱਤੇ ਸੀ ਤੇ ਹੁਣ ਪੁਲਿਸ ਮਹਿਕਮੇ 'ਚ ਨਵੀਆਂ ਭਰਤੀਆਂ ਕਰਨ ਜਾ ਰਹੇ ਹਾਂ…ਜਿਸਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਿਹਾਂ…ਇੱਕ ਗਰੰਟੀ ਐ ਕਿ ਸਾਰੀ ਭਰਤੀ ਮੈਰਿਟ ਅਤੇ ਬਿਨਾਂ ਰਿਸ਼ਵਤ ਜਾਂ ਕਿਸੇ ਦੀ ਸਿਫਰਾਸ਼ ਤੋਂ ਹੋਵੇਗੀ.. pic.twitter.com/KP56dU4Ko8— Bhagwant Mann (@BhagwantMann) October 6, 2022
ਰੈਂਕ/ਕਾਡਰ
ਕਾਂਸਟੇਬਲ ਇੰਟੈਲੀਜੈਂਸ ਤੇ ਜਾਂਚ ਕਾਡਰ ਦੀਆਂ 1156 ਪੋਸਟਾਂ ‘ਤੇ ਭਰਤੀ ਕੀਤੀ ਜਾ ਰਹੀ ਹੈ।ਜਿਸਦਾ ਦਾ ਪੇਪਰ 14 ਅਕਤੂਬਰ ਨੂੰ ਹੋਵੇਗਾ।ਹੈਂਡ ਕਾਂਸਟੇਬਲ ਦੀਆਂ 787 ਭਰਤੀਆਂ ਜਿਸਦਾ ਪੇਪਰ 15 ਅਕਤੂਬਰ ਨੂੰ ਹੋਵੇਗਾ।ਸਬ-ਇੰਸਪੈਕਟਰ(ਜਾਂਚ,ਇੰਟੈਲੀਜੈਂਸ, ਜ਼ਿਲ੍ਹਾ ਅਤੇ ਹਥਿਆਰਬੰਦ ਪੁਲਿਸ ਕਾਡਰ) ਦੀਆਂ 560 ਪੋਸਟਾਂ ਭਰੀਆਂ ਜਾਣਗੀਆਂ ਜਿਸਦਾ ਪੇਪਰ 16 ਅਕਤੂਬਰ ਨੂੰ ਹੋਵੇਗਾ।
ਇਹ ਵੀ ਪੜ੍ਹੋ : ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਖਿਲਾਫ ਅਜੇ ਤੱਕ ਨਹੀਂ ਹੋਈ ਕੋਈ ਕਾਰਵਾਈ
ਇਹ ਵੀ ਪੜ੍ਹੋ : ਮਾਪਿਆਂ ਦੇ 18 ਸਾਲਾ ਇਕਲੌਤੇ ਪੁੱਤ ਦੀ ਨਸ਼ੇ ਕਾਰਨ ਹੋਈ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ