ਜਿਲਾ ਮੁਕਤਸਰ ਸਾਹਿਬ ਤੋਂ ਖਬਰ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਸੱਕਾਂਵਾਲੀ ਦੇ ਵਿੱਚ ਨੌਜਵਾਨ ਕਿਸਾਨ ਨੇ ਆਪਣੇ ਵਿਆਹ ਦੇ ਉੱਪਰ ਬਰਾਤ ਵਾਲੀ ਗੱਡੀ ਅਤੇ ਬਰਾਤੀਆਂ ਦੀਆਂ ਗੱਡੀਆਂ ਦੇ ਉੱਪਰ ਕਿਸਾਨੀ ਝੰਡੇ ਲਗਾ ਕੇ ਆਪਣੀ ਬਰਾਤ ਪਿੰਡੋਂ ਰਵਾਨਾ ਕੀਤੀ ਹੈ।
ਵਿਆਹ ਵਾਲੇ ਮੁੰਡੇ ਮਨਦੀਪ ਸਿੰਘ ਨੇ ਦੱਸਿਆ ਕਿ ਲਾੜੇ ਮਨਦੀਪ ਸਿੰਘ ਨੇ ਖੁਦ ਵੀਡੀਓ ਸੁਨੇਹੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਕਿਸਾਨੀ ਅੰਦੋਲਨ ਵਿੱਚ ਸ਼ਾਮਿਲ ਹੋਣ ਦੀ ਕੀਤੀ ਅਪੀਲ ਹੈ।
ਦੱਸ ਦੇਈਏ ਕਿ ਮਨਦੀਪ ਸਿੰਘ ਪਿਛਲੇ ਸਾਲ 13 ਫਰਵਰੀ ਤੋਂ ਹੀ ਆਪਣਾ ਜਿਆਦਾ ਸਮਾਂ ਖਨੋਰੀ ਬਾਰਡਰ ਦੇ ਉੱਪਰ ਚੱਲ ਰਹੇ ਕਿਸਾਨੀ ਅੰਦੋਲਨ ਦਾ ਹਿੱਸਾ ਬਣ ਕੇ ਬਿਤਾਉਂਦਾ ਹੈ।
ਮਨਦੀਪ ਸਿੰਘ ਨੇ ਦੱਸਿਆ ਕਿ ਉਹ ਸਿਰਫ ਵਿਆਹ ਕਰਵਾਉਣ ਲਈ ਵਾਪਿਸ ਪਰਤਿਆ ਹੈ। ਵਿਆਹ ਤੋਂ ਬਾਅਦ ਉਹ ਫਿਰ ਵਾਪਿਸ ਕਿਸਾਨੀ ਅੰਦੋਲਨ ਤੇ ਚਲਾ ਜਾਵੇਗਾ।