Gold Silver Price: ਦੇਸ਼ ‘ਚ ਵਿਆਹਾਂ ਦਾ ਮੌਸਮ ਆ ਗਿਆ ਹੈ।ਪਿਛਲੇ ਦੋ ਸਾਲਾਂ ‘ਚ ਕੋਵਿਡ-19 ਮਹਾਮਾਰੀ ਕਾਰਨ ਵਿਆਹ ਘੱਟ ਹੋਏ।ਪਰ ਇਸ ਵਾਰ ਨਵੰਬਰ ਤੋਂ ਲੈ ਕੇ ਫਰਵਰੀ 2023 ਤੱਕ ਰਿਕਾਰਡ ਤੋੜ ਵਿਆਹ ਹੋਣਗੇ।ਇਕ ਰਿਪੋਰਟ ਅਨੁਸਾਰ ਸਾਢੇ ਤਿੰਨ ਮਹੀਨਿਆਂ ‘ਚ 32 ਲੱਖ ਵਿਆਹ ਹੋਣੇ ਹਨ।ਇਸਦਾ ਸਿੱਧੇ ਤੌਰ ‘ਤੇ ਬਾਜ਼ਾਰ ‘ਚ ਦਿਖਾਈ ਦੇਵੇਗਾ।
ਸੋਨੇ ਚਾਂਦੀ ਦੀ ਜਵੈਲਰੀ ਸਮੇਤ ਇਲੈਕਟ੍ਰਿਕ ਆਈਟਮ ਤੇ ਕੱਪੜਿਆਂ ਦੀ ਰਿਕਾਰਡ ਵਿਕਰੀ ਹੋਵੇਗੀ।
ਧੰਨਤੇਰਸ ਮੌਕੇ ‘ਤੇ ਸੋਨੇ ਦੀ ਰਿਕਾਰਡ ਤੋੜ ਹੋਈ ਵਿਕਰੀ: ਵਿਆਹ ਦੇ ਸੀਜ਼ਨ ਤੋਂ ਪਹਿਲਾਂ ਹੀ ਇਲੈਕਟ੍ਰਾਨਿਕ ਆਈਟਮ, ਕੱਪੜੇ, ਜ਼ਰੂਰੀ ਚੀਜਾਂ ਤੇ ਗਹਿਣਿਆਂ ਦੀ ਵਿਕਰੀ ‘ਚ ਜਬਰਦਸਤ ਤੇਜੀ ਆਈ ਹੈ।ਇਸਦਾ ਅਸਰ ਪਿਛਲੇ ਦਿਨੀਂ ਧਨਤੇਰਸ ਮੌਕੇ ‘ਤੇ ਵੀ ਦੇਖਿਆ ਗਿਆ ਤੇ ਇਸ ਦਿਨ 25 ਹਜ਼ਾਰ ਕਰੋੜ ਦੀ ਰਿਕਾਰਡ ਤੋੜ ਵਿਕਰੀ ਹੋਈ।
ਆਲ ਇੰਡੀਆ ਜੇਮ ਐਂਡ ਜਿਵੈਲਰਸ ਡੈਮੈਸਟਿਕ ਕਾਉਂਸਿਲ ਦੇ ਵਾਈਸ ਪ੍ਰੈਸੀਡੈਂਟ ਸੈਯਮ ਮਹਿਰਾ ਕਹਿੰਦੇ ਹਨ ਕਿ ਵਿਆਹ ਦਾ 15 ਤੋਂ 20 ਫੀਸਦੀ ਬਜਟ ਗੋਲਡ ਤੇ ਡਾਇਮੰਡ ਜਵੈਲਰੀ ‘ਤੇ ਖਰਚ ਹੁੰਦਾ ਹੈ ਅਜਿਹੇ ‘ਚ ਕੋਰੋਨਾ ਟਾਈਮ ਨਾਲ ਸੋਨੇ ਚਾਂਦੀ ਦੀ ਡਿਮਾਂਡ ‘ਚ 10 ਤੋਂ 12 ਫੀਸਦੀ ਦਾ ਉਛਾਲ ਆਉਣ ਦੀ ਉਮੀਦ ਹੈ।
ਦੂਜੇ ਪਾਸੇ ਸ਼ੇਅਰ ਬਾਜ਼ਾਰ ਦੇ ਨਾਲ ਸੋਨੇ ਚਾਂਦੀ ‘ਚ ਵੀ ਲਗਾਤਾਰ ਤੇਜੀ ਦੇਖਣ ਨੂੰ ਮਿਲ ਰਹੀ ਹੈ।ਸ਼ੇਅਰ ਬਾਜ਼ਾਰ ‘ਤੇ ਤੇਜੀ ਦੇ ਨਾਲ ਸੋਨਾ ਚਾਂਦੀ ‘ਚ ਗਿਰਾਵਟ ਆਉਂਦੀ ਹੈ।ਦੂਜੇ ਪਾਸੇ ਸ਼ੇਅਰ ਬਾਜ਼ਾਰ ‘ਚ ਗਿਰਾਵਟ ਦੇ ਨਾਲ ਸੋਨਾ ਚਾਂਦੀ ਉਪਰ ਚੜਦਾ ਹੈ ਪਰ ਇਸ ਵਾਰ ਗੋਲਡ ਤੇ ਸੈਂਸੇਕਸ ਦੋਵੇਂ ਅੱਗੇ ਵਧ ਰਹੇ ਹਨ।ਪਿਛਲੇ 1 ਨਵੰਬਰ ਤੋਂ ਲੈ ਕੇ 15 ਨਵੰਬਰ ਤਕ ਸੋਨੇ ‘ਚ 2400 ਰੁਪਏ ਪ੍ਰਤੀ 10 ਗ੍ਰਾਮ ਤੱਕ ਦੀ ਤੇਜ਼ੀ ਆ ਚੁੱਕੀ ਹੈ।ਚਾਂਦੀ ਇਸ ਦੌਰਾਨ ਕਰੀਬ 4500 ਰੁਪਏ ਪ੍ਰਤੀ ਕਿਲੋ ਤੱਕ ਵੱਧ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h