Gold Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ ਇੱਕ ਦਿਨ ਭਰ ਸਥਿਰ ਰਹਿਣ ਤੋਂ ਬਾਅਦ ਐਤਵਾਰ ਨੂੰ ਫਿਰ ਤੋਂ ਡਿੱਗੀਆਂ। ਦੱਸ ਦਈਏ ਕਿ 11 ਅਕਤੂਬਰ ਤੋਂ ਡਿੱਗ ਰਹੇ ਸੋਨੇ ਦੀਆਂ ਕੀਮਤਾਂ 15 ਅਕਤੂਬਰ ਨੂੰ ਸਥਿਰ ਹੋਈਆਂ ਸੀ, ਹਾਲਾਂਕਿ 16 ਅਕਤੂਬਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਮੁੜ ਗਿਰਾਵਟ ਆਈ ਹੈ। ਅਜਿਹੇ ‘ਚ ਜੋ ਲੋਕ ਦੀਵਾਲੀ ਤੋਂ ਪਹਿਲਾਂ ਸੋਨਾ-ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਲਈ ਇਹ ਚੰਗਾ ਮੌਕਾ ਹੈ।
BankBazaar.com ਮੁਤਾਬਕ ਐਤਵਾਰ 16 ਅਕਤੂਬਰ ਨੂੰ 22 ਕੈਰੇਟ ਸੋਨੇ ਦੇ 8 ਗ੍ਰਾਮ ਦੀ ਕੀਮਤ 37,744 ਰੁਪਏ ਹੈ, ਜੋ ਕਿ ਪਿਛਲੇ ਦਿਨ 38,104 ਰੁਪਏ ਸੀ। ਇਸ ਦੇ ਨਾਲ ਹੀ ਚਾਂਦੀ ਵੀ ਕਰੀਬ 1700 ਰੁਪਏ ਟੁੱਟ ਗਈ ਹੈ।
ਦੀਵਾਲੀ ਤੋਂ ਪਹਿਲਾਂ ਵਧ ਸਕਦੀ ਮੰਗ
ਮਾਹਿਰਾਂ ਦੀ ਮੰਨੀਏ ਤਾਂ ਦੀਵਾਲੀ ਤੋਂ ਪਹਿਲਾਂ ਇਹ ਆਖਰੀ ਗਿਰਾਵਟ ਹੋ ਸਕਦੀ ਹੈ। ਇੱਕ-ਦੋ ਦਿਨਾਂ ‘ਚ ਬਾਜ਼ਾਰ ‘ਚ ਸੋਨੇ-ਚਾਂਦੀ ਦੀ ਮੰਗ ਵਧ ਜਾਵੇਗੀ। ਇਸ ਨਾਲ ਕੀਮਤਾਂ ਫਿਰ ਤੋਂ ਵਧਣ ਦੀ ਸੰਭਾਵਨਾ ਹੈ।
ਹਾਲਾਂਕਿ, ਇਹ ਬਾਜ਼ਾਰ ਦੀ ਮੰਗ ਅਤੇ ਉੱਥੇ ਉਪਲਬਧ ਸਾਮਾਨ ‘ਤੇ ਨਿਰਭਰ ਕਰਦਾ ਹੈ। ਪਰ ਮੌਜੂਦਾ ਕੀਮਤਾਂ ਨੂੰ ਦੇਖਦੇ ਹੋਏ ਇਹ ਸੋਨਾ ਖਰੀਦਣ ਦਾ ਵਧੀਆ ਮੌਕਾ ਹੈ।
22 ਅਤੇ 24 ਕੈਰੇਟ ਸੋਨੇ ‘ਚ ਕੀ ਅੰਤਰ ਹੈ?
24 ਕੈਰੇਟ ਦੇ ਸੋਨੇ ਨੂੰ 99.9 ਪ੍ਰਤੀਸ਼ਤ ਸ਼ੁੱਧ ਕਿਹਾ ਜਾਂਦਾ ਹੈ ਅਤੇ 22 ਕੈਰੇਟ ਸੋਨੇ ਵਿੱਚ ਲਗਪਗ 91 ਪ੍ਰਤੀਸ਼ਤ ਸ਼ੁੱਧਤਾ ਹੁੰਦੀ ਹੈ। ਗਹਿਣੇ 22 ਕੈਰੇਟ ਸੋਨੇ ਵਿੱਚ 9% ਹੋਰ ਧਾਤਾਂ ਜਿਵੇਂ ਤਾਂਬਾ, ਚਾਂਦੀ, ਜ਼ਿੰਕ ਮਿਲਾ ਕੇ ਤਿਆਰ ਕੀਤੇ ਜਾਂਦੇ ਹਨ, ਜਦੋਂ ਕਿ 24 ਕੈਰਟ ਸੋਨਾ ਸਭ ਤੋਂ ਸ਼ੁੱਧ ਹੁੰਦਾ ਹੈ।
ਦੱਸ ਦਈਏ ਕਿ ਗਹਿਣੇ 24 ਕੈਰੇਟ ਸੋਨੇ ਦੇ ਨਹੀਂ ਬਣਾਏ ਜਾ ਸਕਦੇ। ਇਸੇ ਲਈ ਜ਼ਿਆਦਾਤਰ ਦੁਕਾਨਦਾਰ 22 ਕੈਰੇਟ ਦਾ ਸੋਨਾ ਵੇਚਦੇ ਹਨ। ਇਸ ਤੋਂ ਬਣੇ ਗਹਿਣੇ ਟਿਕਾਊ ਹੁੰਦੇ ਹਨ।