Gold Silver Price today: ਸੋਨੇ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਪਸੀ ਹੋਈ ਹੈ। MCX ‘ਤੇ ਸੋਨਾ ਫਿਊਚਰਜ਼ 100 ਰੁਪਏ ਤੋਂ 61,000 ਰੁਪਏ ਪ੍ਰਤੀ 10 ਗ੍ਰਾਮ ਦੇ ਉੱਪਰ ਵਪਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ MCX ‘ਤੇ ਸੋਨੇ ਦਾ ਜੂਨ ਫਿਊਚਰਜ਼ ਪਹਿਲੀ ਵਾਰ 61,000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਿਆ ਸੀ।
ਗੋਲਡ ਨੇ ਬਣਾਇਆ ਨਵਾਂ ਰਿਕਾਰਡ
ਮੰਗਲਵਾਰ ਨੂੰ ਸੋਨਾ ਵਾਇਦਾ 61145 ਰੁਪਏ ਪ੍ਰਤੀ 10 ਗ੍ਰਾਮ ‘ਤੇ ਸਭ ਤੋਂ ਉੱਚੀ ਪੱਧਰ ‘ਤੇ ਪਹੁੰਚ ਗਿਆ। ਮਹਾਵੀਰ ਜਯੰਤੀ ਦੇ ਮੌਕੇ ‘ਤੇ ਮੰਗਲਵਾਰ ਨੂੰ ਐਕਸਚੇਂਜ ‘ਚ ਸਵੇਰ ਦਾ ਕਾਰੋਬਾਰ ਨਹੀਂ ਹੋਇਆ, ਪਰ ਸ਼ਾਮ ਨੂੰ ਐਕਸਚੇਂਜ ਖੁੱਲ੍ਹਣ ‘ਤੇ ਸੋਨੇ ਨੇ ਨਵਾਂ ਰਿਕਾਰਡ ਬਣਾਇਆ। ਇਸ ਨਵੇਂ ਰਿਕਾਰਡ ਤੋਂ ਬਾਅਦ ਮੰਗਲਵਾਰ ਨੂੰ ਸੋਨਾ ਵਾਇਦਾ 60954 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ। 5 ਅਪ੍ਰੈਲ ਨੂੰ ਸੋਨੇ ਦਾ ਵਾਇਦਾ ਆਪਣੇ ਬੰਦ ਪੱਧਰ ਦੇ ਆਸਪਾਸ ਖੁੱਲ੍ਹਿਆ ਅਤੇ ਇਸ ਵਿੱਚ ਇੱਕ ਵਾਰ ਫਿਰ ਉਛਾਲ ਦਿਖਾਈ ਦੇ ਰਿਹਾ ਹੈ।
ਚਾਂਦੀ ਵੀ ਨਵੀਂ ਉਚਾਈ ‘ਤੇ
ਚਾਂਦੀ ਦੀਆਂ ਕੀਮਤਾਂ ‘ਚ ਵੀ ਜ਼ਬਰਦਸਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਚਾਂਦੀ ਨੇ 75175 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਨਵਾਂ ਜੀਵਨ ਕਾਲ ਦਾ ਉੱਚਤਮ ਪੱਧਰ ਬਣਾ ਲਿਆ ਹੈ, ਇਸ ਸਮੇਂ ਚਾਂਦੀ ਦਾ ਮਈ ਵਾਇਦਾ 450 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਵਾਧੇ ਨਾਲ 75000 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਉੱਪਰ ਹੈ। ਮੰਗਲਵਾਰ ਨੂੰ ਚਾਂਦੀ ਵਾਇਦਾ 74618 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ ਸੀ।
ਕੌਮਾਂਤਰੀ ਬਾਜ਼ਾਰ ‘ਚ ਵੀ ਚਮਕ ਰਿਹਾ ਹੈ ਸੋਨਾ
ਘਰੇਲੂ ਬਾਜ਼ਾਰ ਦੇ ਨਾਲ-ਨਾਲ ਅੰਤਰਰਾਸ਼ਟਰੀ ਬਾਜ਼ਾਰ ‘ਚ ਸੋਨੇ ਦੀਆਂ ਕੀਮਤਾਂ ‘ਤੇ ਵੀ ਨਜ਼ਰ ਮਾਰੀਏ। ਇੱਥੇ ਵੀ ਸੋਨਾ 2040 ਡਾਲਰ ਪ੍ਰਤੀ ਔਂਸ ਦੇ 13 ਮਹੀਨਿਆਂ ਦੇ ਉੱਚੇ ਪੱਧਰ ਨੂੰ ਪਾਰ ਕਰ ਗਿਆ। ਚਾਂਦੀ ਵੀ 25 ਡਾਲਰ ਤੋਂ ਉੱਪਰ ਹੈ, ਜੋ ਕਿ ਇਸਦੀ 1 ਸਾਲ ਦੀ ਉੱਚੀ ਕੀਮਤ ਹੈ।
ਅੰਤਰਰਾਸ਼ਟਰੀ ਬਾਜ਼ਾਰ ‘ਚ ਸੋਨਾ ਮਾਰਚ 2022 ਤੋਂ ਬਾਅਦ ਪਹਿਲੀ ਵਾਰ 2,000 ਡਾਲਰ ਪ੍ਰਤੀ ਔਂਸ ਦੇ ਉੱਪਰ ਬੰਦ ਹੋਇਆ ਹੈ। ਅਗਸਤ 2020 ਵਿੱਚ ਸੋਨੇ ਨੇ 2,075.47 ਡਾਲਰ ਪ੍ਰਤੀ ਔਂਸ ਦਾ ਆਪਣਾ ਸਭ ਤੋਂ ਉੱਚਾ ਪੱਧਰ ਬਣਾਇਆ, ਫਿਲਹਾਲ ਇਹ ਉਸੇ ਦੇ ਆਸਪਾਸ ਵਪਾਰ ਕਰ ਰਿਹਾ ਹੈ। ਜੇਕਰ ਆਰਥਿਕ ਅੰਕੜੇ ਇਸੇ ਤਰ੍ਹਾਂ ਸਪੋਰਟ ਕਰਦੇ ਰਹੇ ਤਾਂ ਸੋਨੇ ਦਾ ਰਿਕਾਰਡ ਵੀ ਟੁੱਟ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h