ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ 2 ਸਾਲ ਲਈ ਸਸਪੈਂਡ ਕੀਤਾ ਜਾਵੇਗਾ।ਕਾਂਗਰਸ ਦੀ ਅਨੁਸ਼ਾਸਨ ਕਮੇਟੀ ਨੇ ਸੋਨੀਆ ਗਾਂਧੀ ਤੋਂ ਇਸਦੀ ਸਿਫਾਰਿਸ਼ ਕੀਤੀ।ਇਸ ‘ਤੇ ਆਖਰੀ ਮੋਹਰ ਸੋਨੀਆ ਗਾਂਧੀ ਲਗਾਵੇਗੀ।
ਇਸ ਫੈਸਲੇ ‘ਤੇ ਸੁਨੀਲ ਜਾਖੜ ਨੇ ਪ੍ਰਤੀਕਿਰਿਆ ਦਿੰਦੇ ਹੋਏ ਸਿਰਫ ਕਾਂਗਰਸ ਨੂੰ ਗੁੱਡ ਲੱਕ ਕਿਹਾ।ਅਜਿਹੇ ‘ਚ ਸਾਫ ਹੈ ਕਿ ਉਹ ਕਾਂਗਰਸ ‘ਚ ਨਹੀਂ ਰਹਿਣਗੇ।ਕਾਰਵਾਈ ਤੋਂ ਪਹਿਲਾਂ ਸੁਨੀਲ ਜਾਖੜ ਨੇ ਟਵੀਟ ਰਾਹੀਂ ਕਾਂਗਰਸ ਹਾਈਕਮਾਨ ‘ਤੇ ਨਿਸ਼ਾਨਾ ਸਾਧਿਆ।ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ-ਆਜ ਸਰ ਕਲਾਮ ਹੋਂਗੇ ਉਨਕੇ, ਜਿਨਮੇਂ ਅਭੀ ਜ਼ਮੀਰ ਬਾਕੀ ਹੈ।