LPG Gas Cylinder Price: ਮਹੀਨੇ ਦੇ ਪਹਿਲੇ ਦਿਨ ਲੋਕਾਂ ਲਈ ਰਾਹਤ ਦੀ ਖ਼ਬਰ ਹੈ। 01 ਨਵੰਬਰ ਨੂੰ 19 ਕਿਲੋ ਦੇ ਵਪਾਰਕ ਐਲਪੀਜੀ ਗੈਸ ਸਿਲੰਡਰ ਦੀ ਕੀਮਤ 115.50 ਰੁਪਏ ਤੱਕ ਘੱਟ ਗਈ ਹੈ। ਹਾਲਾਂਕਿ 14 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਕੀਮਤ ‘ਚ ਇਸ ਕਟੌਤੀ ਤੋਂ ਬਾਅਦ ਰਾਜਧਾਨੀ ਦਿੱਲੀ ‘ਚ 19 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ 1744 ਰੁਪਏ ‘ਤੇ ਆ ਗਈ ਹੈ। ਇਸ ਦੇ ਨਾਲ ਹੀ ਕੋਲਕਾਤਾ ਦੀ ਕੀਮਤ 1846 ਰੁਪਏ, ਮੁੰਬਈ ਦੀ ਕੀਮਤ 1696 ਰੁਪਏ ਅਤੇ ਚੇਨਈ ਦੀ ਕੀਮਤ 1893 ਰੁਪਏ ਹੈ।
ਲਗਾਤਾਰ ਪੰਜਵੇਂ ਮਹੀਨੇ ਕੀਮਤਾਂ ‘ਚ ਕਟੌਤੀ
ਇਸ ਤੋਂ ਪਹਿਲਾਂ ਰਾਜਧਾਨੀ ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ ਦੀ ਕੀਮਤ 1859.50 ਰੁਪਏ ਸੀ। ਕੋਲਕਾਤਾ ਦੀ ਕੀਮਤ 1959 ਰੁਪਏ, ਮੁੰਬਈ ਦੀ 1811.50 ਰੁਪਏ ਅਤੇ ਚੇਨਈ ਦੀ ਕੀਮਤ 2009.50 ਰੁਪਏ ਸੀ। ਅਕਤੂਬਰ ਮਹੀਨੇ ਵਿਚ ਵੀ ਇਸ ਦੀ ਕੀਮਤ 25.50 ਰੁਪਏ ਘਟਾਈ ਗਈ ਸੀ। ਸਤੰਬਰ ਮਹੀਨੇ ‘ਚ 91.50 ਰੁਪਏ ਦੀ ਕਮੀ ਆਈ ਸੀ।
ਦੱਸ ਦਈਏ ਕਿ ਅਗਸਤ ਮਹੀਨੇ ‘ਚ ਵਪਾਰਕ ਗੈਸ ਸਿਲੰਡਰ ਦੀ ਕੀਮਤ ‘ਚ 36 ਰੁਪਏ ਦੀ ਕਮੀ ਆਈ ਸੀ। ਜੁਲਾਈ ਮਹੀਨੇ ‘ਚ 8.50 ਰੁਪਏ ਦੀ ਕਮੀ ਆਈ ਸੀ। ਇਸ ਤਰ੍ਹਾਂ ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਗਈ ਹੈ।
ਮਹਾਨਗਰਾਂ ‘ਚ ਵਪਾਰਕ ਸਿਲੰਡਰਾਂ ਦੀਆਂ ਨਵੀਂ ਕੀਮਤਾਂ:-
ਦਿੱਲੀ ਵਿੱਚ 19 ਕਿਲੋਗ੍ਰਾਮ ਦੇ ਇੰਡੇਨ ਐਲਪੀਜੀ ਸਿਲੰਡਰ ਦੀ ਨਵੀਂ ਕੀਮਤ ਹੁਣ 1744 ਰੁਪਏ ਹੋ ਗਈ ਹੈ, ਜੋ ਪਹਿਲਾਂ 1859.5 ਰੁਪਏ ਸੀ।
ਮੁੰਬਈ ਵਿੱਚ 1844 ਵਿੱਚ ਵਪਾਰਕ ਸਿਲੰਡਰ ਉਪਲਬਧ ਸੀ, ਜੋ ਹੁਣ 1696 ਰੁਪਏ ਵਿੱਚ ਉਪਲਬਧ ਹੋਣਗੇ।
ਚੇਨਈ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਹੁਣ 1893 ਰੁਪਏ ਹੈ, ਜਿਸ ਲਈ ਪਹਿਲਾਂ 2009.50 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ।
ਹੁਣ ਕੋਲਕਾਤਾ ਵਿੱਚ ਵਪਾਰਕ ਸਿਲੰਡਰ ਦੀ ਕੀਮਤ 1846 ਰੁਪਏ ਹੋਵੇਗੀ, ਜੋ ਪਹਿਲਾਂ 1995.50 ਰੁਪਏ ਸੀ।
ਇਹ ਵੀ ਪੜ੍ਹੋ: Petrol Diesel Price Today: ਪੈਟਰੋਲ ਦੀ ਕੀਮਤ ‘ਚ ਹੋਣੀ ਸੀ 40 ਪੈਸੇ ਪ੍ਰਤੀ ਲੀਟਰ ਦੀ ਕਟੌਤੀ, ਪਰ ਤੇਲ ਕੰਪਨੀ ਨੇ ਲਿਆ ਇਹ ਐਲਾਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h